Thursday, July 16, 2020
Home > News > ਇਹ ਅਜੀਬ ਦਿਖਣ ਵਾਲੇ ਫਲ ਦੇ ਫ਼ਾਇਦੇ ਜਾਣ ਕੇ ਤੁਸੀ ਵੀ ਹੋ ਜਾਓਗੇ ਹੈਰਾਨ

ਇਹ ਅਜੀਬ ਦਿਖਣ ਵਾਲੇ ਫਲ ਦੇ ਫ਼ਾਇਦੇ ਜਾਣ ਕੇ ਤੁਸੀ ਵੀ ਹੋ ਜਾਓਗੇ ਹੈਰਾਨ

ਇਹ ਸੁੰਦਰ ਅਤੇ ਗੁਲਾਬੀ ਰੰਗ ਦਾ ਫਲ ਡਰੈਗਨ ਫਲ ਦੇ ਤੌਰ ਤੇ ਜਾਣਿਆ ਜਾਂਦਾ ਹੈ। ਸਵਾਦ ਹੋਣ ਦੇ ਨਾਲ-ਨਾਲ ਇਹ ਚੰਗੀ ਸਿਹਤ ਲਈ ਵੀ ਸਭ ਤੋਂ ਵਧੀਆ ਫਲ ਹੈ। ਇਸ ‘ਚ ਵਿਟਾਮਿਨ, ਫਾਈਬਰ, ਕੈਲਸ਼ੀਅਮ, ਆਇਰਨ ਅਤੇ ਐਂਟੀ-ਇਨਫਲੇਮੇਟਰੀ ਵਰਗੇ ਗੁਣ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਮਜ਼ਬੂਤ ਹੋ ਜਾਂਦਾ ਹੈ ਅਤੇ ਬਿਮਾਰੀਆਂ ਨਾਲ ਲੜਨ ‘ਚ ਸਹਾਇਕ ਹੁੰਦਾ ਹੈ। ਇਸ ਨੂੰ ਰੋਜ਼ਾਨਾ ਖਾਣ ਨਾਲ ਕੋਲੈਸਟ੍ਰੋਲ ਕੰਟਰੋਲ ‘ਚ ਰਹਿੰਦਾ ਹੈ। ਇਸ ਦੇ ਨਾਲ ਹੀ ਕੈਂਸਰ ਵਰਗੀ ਘਾਤਕ ਬਿਮਾਰੀ ਹੋਣ ਦਾ ਜੋਖਮ ਘੱਟ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਇਸ ਫਲ ਦੇ ਫਾਇਦਿਆਂ ਬਾਰੇ… ਫਾਈਬਰ ਨਾਲ ਭਰਪੂਰ ਫਾਈਬਰ ਦਾ ਇੱਕ ਚੰਗਾ ਸਰੋਤ ਹੋਣ ਕਰਕੇ ਇਹ ਫਲ ਦਿਲ ਦੀਆਂ ਬਿਮਾਰੀਆਂ ਨੂੰ ਘਟਾਉਣ ਵਿੱਚ ਲਾਭਕਾਰੀ ਹੁੰਦਾ ਹੈ। ਨਾਲ ਹੀ ਇਹ ਹਾਈ ਬਲੱਡ ਪ੍ਰੈਸ਼ਰ ਨੂੰ ਨਿਯੰਤਰਣ ਰੱਖਣ ‘ਚ ਮਦਦ ਕਰਦਾ ਹੈ।

ਕੋਲੈਸਟ੍ਰੋਲ ਇਹ ਡਰੈਗਨ ਫਰੂਟ ਸਰੀਰ ‘ਚੋ ਕੋਲੈਸਟ੍ਰੋਲ ਦੀ ਮਾਤਰਾ ਨੂੰ ਘਟਾਉਂਦਾ ਹੈ। ਇਹ ਸਰੀਰ ‘ਚ ਕੋਲੈਸਟ੍ਰੋਲ ਨੂੰ ਵੱਧਣ ਤੋਂ ਰੋਕਦਾ ਹੈ। ਨਾਲ ਹੀ ਇਸ ਫਰੂਟ ‘ਚ ਓਮੇਗਾ 3 ਫੈਟੀ ਐਸਿਡ ਪਾਏ ਜਾਂਦੇ ਹਨ, ਜੋ ਦਿਲ ਨੂੰ ਸਿਹਤਮੰਦ ਰੱਖਣ ‘ਚ ਸਹਾਇਕ ਹੁੰਦੇ ਹਨ। ਇਮਿਊਨ ਸਿਸਟਮ ਡਰੈਗਨ ਫਰੂਟ ਵਿੱਚ ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ ਵਰਗੇ ਬਹੁਤ ਸਾਰੇ ਗੁਣ ਹੁੰਦੇ ਹਨ। ਇਸਦੇ ਲਾਲ ਅਤੇ ਚਿੱਟੇ ਦੋਵੇਂ ਹਿੱਸੇ ਸਰੀਰ ਵਿੱਚ ਇੰਸੁਲਿਨ ਦੀ ਮਾਤਰਾ ਨੂੰ ਵੱਧਣ ਤੋਂ ਰੋਕਦੇ ਹਨ। ਇਹ ਚਰਬੀ ਨੂੰ ਜਿਗਰ ‘ਚ ਜਮ੍ਹਾਂ ਨਹੀਂ ਹੋਣ ਦਿੰਦਾ। ਇਸ ਫਲ ਦਾ ਨਿਯਮਤ ਸੇਵਨ ਕਰਨ ਨਾਲ ਮੈਟਾਬੋਲਿਜ਼ਮ ਅਤੇ ਇਮਿਊਨ ਸਿਸਟਮ ਨੂੰ ਵੱਧਣ ‘ਚ ਮਦਦ ਕਰਦਾ ਹੈ। ਨਾਲ ਹੀ ਇਸ ਦਾ ਪ੍ਰਭਾਵ ਲੰਬੇ ਸਮੇਂ ਤੱਕ ਰਹਿੰਦਾ ਹੈ। ਮਜ਼ਬੂਤ ਹੱਡੀਆਂ ਡਰੈਗਨ ਫਰੂਟ ਵਿੱਚ ਪੋਟਾਸ਼ੀਅਮ, ਵਿਟਾਮਿਨ, ਕੈਲਸ਼ੀਅਮ ਅਤੇ ਹੋਰ ਬਹੁਤ ਸਾਰੇ ਖਣਿਜ ਹੁੰਦੇ ਹਨ। ਇਸਦੇ ਸੇਵਨ ਨਾਲ, ਸਰੀਰ ਦਾ pH ਅਤੇ ਪਾਣੀ ਦੇ ਪੱਧਰ ਦਾ ਸੰਤੁਲਨ ਬਣਿਆ ਰਹਿੰਦਾ ਹੈ। ਕੈਲਸ਼ੀਅਮ ਦਾ ਵਧੀਆ ਸਰੋਤ ਹੋਣਾ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਰੱਖਣ ਵਿੱਚ ਸਹਾਇਤਾ ਕਰਦਾ ਹੈ।

ਭਾਰ ਘਟਾਓ ਬਹੁਤ ਘੱਟ ਕੈਲਰੀ ਦੇ ਸੇਵਨ ਕਾਰਨ ਇਹ ਭਾਰ ਘਟਾਉਣ ਲਈ ਸਭ ਤੋਂ ਵਧੀਆ ਵਿਕਲਪ ਹੈ। ਵਿਟਾਮਿਨ, ਪ੍ਰੋਟੀਨ, ਪਾਣੀ ਅਤੇ ਫਾਈਬਰ ਦੀ ਜ਼ਿਆਦਾ ਮਾਤਰਾ ਦੇ ਕਾਰਨ ਖਾਣ ਦੇ ਬਾਅਦ ਪੇਟ ਭਰਿਆ ਰਹਿੰਦਾ ਹੈ। ਪੇਟ ਦੇ ਲਈ ਇਸ ਨੂੰ ਖਾਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਇਸ ‘ਚ ਪਾਈਆਂ ਜਾਣ ਵਾਲੀਆਂ ਬਹੁਤ ਸਾਰੀਆਂ ਸ਼ਾਨਦਾਰ ਵਿਸ਼ੇਸ਼ਤਾਵਾਂ ਦੇ ਕਾਰਨ ਇਹ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ‘ਚ ਲਾਭਕਾਰੀ ਹੈ। ਇਸ ਦੀ ਵਰਤੋਂ ਨਾਲ ਪੇਟ ਦੇ ਦਰਦ, ਕਬਜ਼, ਐਸਿਡਿਟੀ, ਅਲਸਰ ਆਦਿ ਤੋਂ ਰਾਹਤ ਮਿਲਦੀ ਹੈ। ਕੈਂਸਰ ਡਰੈਗਨ ਫਲ ਵਿੱਚ ਐਂਟੀ-ਆਕਸੀਡੈਂਟ ਅਤੇ ਐਂਟੀ-ਇਨਫਲੇਮੈਟਰੀ ਗੁਣ ਹੁੰਦੇ ਹਨ ਜੋ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੇ ਹਨ। ਇਕ ਖੋਜ ਅਨੁਸਾਰ ਇਸ ਫਲ ਨੂੰ ਖਾਣ ਨਾਲ ਕੈਂਸਰ ਵਰਗੀ ਗੰਭੀਰ ਬਿਮਾਰੀ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਮੁੱਖ ਤੌਰ ‘ਤੇ ਇਹ ਫਲ ਔਰਤਾਂ ਦੀ ਛਾਤੀ ਦੇ ਕੈਂਸਰ ਦੇ ਪ੍ਰਭਾਵਾਂ ਨੂੰ ਘਟਾਉਣ ‘ਚ ਮਦਦ ਕਰਦਾ ਹੈ।

ਗਲੋਇੰਗ ਅਤੇ ਜਵਾਨ ਚਮੜੀ ਲਈ ਸਰੀਰ ਦੇ ਨਾਲ-ਨਾਲ, ਡਰੈਗਨ ਫਰੂਟ ਦਾ ਫਲ ਚਿਹਰੇ ਦੀ ਸੁੰਦਰਤਾ ਨੂੰ ਬਣਾਈ ਰੱਖਣ ‘ਚ ਵੀ ਸਹਾਇਤਾ ਕਰਦਾ ਹੈ। ਤੁਸੀਂ ਇਸ ਨੂੰ ਫੇਸਪੈਕ ਬਣਾ ਕੇ ਲੱਗਾ ਸਕਦੇ ਹੋ। ਇਸਦੇ ਲਈ ਡਰੈਗਨ ਫਰੂਟ ਨੂੰ ਕੱਟੋ ਅਤੇ ਇੱਕ ਕਟੋਰੇ ਵਿੱਚ ਬਾਹਰ ਕੱਢੋ। ਹੁਣ ਇਸ ‘ਚ ਥੋੜ੍ਹਾ ਜਿਹਾ ਦਹੀਂ ਮਿਲਾਓ। ਤਿਆਰ ਪੈਕ ਨੂੰ ਚਿਹਰੇ ਅਤੇ ਗਰਦਨ ‘ਤੇ 15-20 ਮਿੰਟ ਲਈ ਲਗਾਉਣ ਤੋਂ ਬਾਅਦ ਚਿਹਰੇ ਨੂੰ ਕੋਸੇ ਪਾਣੀ ਨਾਲ ਧੋ ਲਓ। ਇਸ ‘ਚ ਪਾਇਆ ਜਾਣ ਵਾਲਾ ਐਂਟੀ-ਆਕਸੀਡੈਂਟ ਤੱਤ ਚਿਹਰੇ ‘ਤੇ ਗੁਲਾਬੀ ਚਮਕ ਦੇ ਨਾਲ-ਨਾਲ ਮੁਹਾਸੇ, ਝੁਰੜੀਆਂ ਨੂੰ ਦੂਰ ਕਰਕੇ ਚਮੜੀ ਨੂੰ ਜਵਾਨ ਰੱਖਣ ਵਿਚ ਮਦਦ ਕਰਦਾ ਹੈ।

ਕੋਲੈਸਟ੍ਰੋਲ ਇਹ ਡਰੈਗਨ ਫਰੂਟ ਸਰੀਰ ‘ਚੋ ਕੋਲੈਸਟ੍ਰੋਲ ਦੀ ਮਾਤਰਾ ਨੂੰ ਘਟਾਉਂਦਾ ਹੈ। ਇਹ ਸਰੀਰ ‘ਚ ਕੋਲੈਸਟ੍ਰੋਲ ਨੂੰ ਵੱਧਣ ਤੋਂ ਰੋਕਦਾ ਹੈ। ਨਾਲ ਹੀ ਇਸ ਫਰੂਟ ‘ਚ ਓਮੇਗਾ 3 ਫੈਟੀ ਐਸਿਡ ਪਾਏ ਜਾਂਦੇ ਹਨ, ਜੋ ਦਿਲ ਨੂੰ ਸਿਹਤਮੰਦ ਰੱਖਣ ‘ਚ ਸਹਾਇਕ ਹੁੰਦੇ ਹਨ। ਇਮਿਊਨ ਸਿਸਟਮ ਡਰੈਗਨ ਫਰੂਟ ਵਿੱਚ ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ ਵਰਗੇ ਬਹੁਤ ਸਾਰੇ ਗੁਣ ਹੁੰਦੇ ਹਨ। ਇਸਦੇ ਲਾਲ ਅਤੇ ਚਿੱਟੇ ਦੋਵੇਂ ਹਿੱਸੇ ਸਰੀਰ ਵਿੱਚ ਇੰਸੁਲਿਨ ਦੀ ਮਾਤਰਾ ਨੂੰ ਵੱਧਣ ਤੋਂ ਰੋਕਦੇ ਹਨ। ਇਹ ਚਰਬੀ ਨੂੰ ਜਿਗਰ ‘ਚ ਜਮ੍ਹਾਂ ਨਹੀਂ ਹੋਣ ਦਿੰਦਾ। ਇਸ ਫਲ ਦਾ ਨਿਯਮਤ ਸੇਵਨ ਕਰਨ ਨਾਲ ਮੈਟਾਬੋਲਿਜ਼ਮ ਅਤੇ ਇਮਿਊਨ ਸਿਸਟਮ ਨੂੰ ਵੱਧਣ ‘ਚ ਮਦਦ ਕਰਦਾ ਹੈ। ਨਾਲ ਹੀ ਇਸ ਦਾ ਪ੍ਰਭਾਵ ਲੰਬੇ ਸਮੇਂ ਤੱਕ ਰਹਿੰਦਾ ਹੈ। ਮਜ਼ਬੂਤ ਹੱਡੀਆਂ ਡਰੈਗਨ ਫਰੂਟ ਵਿੱਚ ਪੋਟਾਸ਼ੀਅਮ, ਵਿਟਾਮਿਨ, ਕੈਲਸ਼ੀਅਮ ਅਤੇ ਹੋਰ ਬਹੁਤ ਸਾਰੇ ਖਣਿਜ ਹੁੰਦੇ ਹਨ। ਇਸਦੇ ਸੇਵਨ ਨਾਲ, ਸਰੀਰ ਦਾ pH ਅਤੇ ਪਾਣੀ ਦੇ ਪੱਧਰ ਦਾ ਸੰਤੁਲਨ ਬਣਿਆ ਰਹਿੰਦਾ ਹੈ। ਕੈਲਸ਼ੀਅਮ ਦਾ ਵਧੀਆ ਸਰੋਤ ਹੋਣਾ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਰੱਖਣ ਵਿੱਚ ਸਹਾਇਤਾ ਕਰਦਾ ਹੈ।

ਭਾਰ ਘਟਾਓ ਬਹੁਤ ਘੱਟ ਕੈਲਰੀ ਦੇ ਸੇਵਨ ਕਾਰਨ ਇਹ ਭਾਰ ਘਟਾਉਣ ਲਈ ਸਭ ਤੋਂ ਵਧੀਆ ਵਿਕਲਪ ਹੈ। ਵਿਟਾਮਿਨ, ਪ੍ਰੋਟੀਨ, ਪਾਣੀ ਅਤੇ ਫਾਈਬਰ ਦੀ ਜ਼ਿਆਦਾ ਮਾਤਰਾ ਦੇ ਕਾਰਨ ਖਾਣ ਦੇ ਬਾਅਦ ਪੇਟ ਭਰਿਆ ਰਹਿੰਦਾ ਹੈ। ਪੇਟ ਦੇ ਲਈ ਇਸ ਨੂੰ ਖਾਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਇਸ ‘ਚ ਪਾਈਆਂ ਜਾਣ ਵਾਲੀਆਂ ਬਹੁਤ ਸਾਰੀਆਂ ਸ਼ਾਨਦਾਰ ਵਿਸ਼ੇਸ਼ਤਾਵਾਂ ਦੇ ਕਾਰਨ ਇਹ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ‘ਚ ਲਾਭਕਾਰੀ ਹੈ। ਇਸ ਦੀ ਵਰਤੋਂ ਨਾਲ ਪੇਟ ਦੇ ਦਰਦ, ਕਬਜ਼, ਐਸਿਡਿਟੀ, ਅਲਸਰ ਆਦਿ ਤੋਂ ਰਾਹਤ ਮਿਲਦੀ ਹੈ। ਕੈਂਸਰ ਡਰੈਗਨ ਫਲ ਵਿੱਚ ਐਂਟੀ-ਆਕਸੀਡੈਂਟ ਅਤੇ ਐਂਟੀ-ਇਨਫਲੇਮੈਟਰੀ ਗੁਣ ਹੁੰਦੇ ਹਨ ਜੋ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੇ ਹਨ। ਇਕ ਖੋਜ ਅਨੁਸਾਰ ਇਸ ਫਲ ਨੂੰ ਖਾਣ ਨਾਲ ਕੈਂਸਰ ਵਰਗੀ ਗੰਭੀਰ ਬਿਮਾਰੀ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਮੁੱਖ ਤੌਰ ‘ਤੇ ਇਹ ਫਲ ਔਰਤਾਂ ਦੀ ਛਾਤੀ ਦੇ ਕੈਂਸਰ ਦੇ ਪ੍ਰਭਾਵਾਂ ਨੂੰ ਘਟਾਉਣ ‘ਚ ਮਦਦ ਕਰਦਾ ਹੈ।

Leave a Reply

Your email address will not be published. Required fields are marked *