Sunday, July 12, 2020
Home > News > ਲੌਕਡਾਊਨ ਦੇ ਚਲਦਿਆਂ ਏਨਾਂ ਸਸਤਾ ਹੋਇਆ ਗੈਸ ਸਿਲੰਡਰ,ਗਾਹਕਾਂ ਨੂੰ ਹੋਵੇਗਾ ਵੱਡਾ ਫਾਇਦਾ-ਦੇਖੋ ਪੂਰੀ ਖ਼ਬਰ

ਲੌਕਡਾਊਨ ਦੇ ਚਲਦਿਆਂ ਏਨਾਂ ਸਸਤਾ ਹੋਇਆ ਗੈਸ ਸਿਲੰਡਰ,ਗਾਹਕਾਂ ਨੂੰ ਹੋਵੇਗਾ ਵੱਡਾ ਫਾਇਦਾ-ਦੇਖੋ ਪੂਰੀ ਖ਼ਬਰ

ਕੋਰੋਨਾ ਵਾਇਰਸ ਤੇ ਲਾਕਡਾਊਨ ਦੌਰਾਨ ਪਰੇਸ਼ਾਨੀਆਂ ਨਾਲ ਜੂਝ ਰਹੇ ਲੋਕਾਂ ਲਈ ਚੰਗੀ ਖ਼ਬਰ ਹੈ। ਬਿਨਾਂ ਸਬਸਿਡੀ ਵਾਲਾ LPG Cylinder (ਰਸੋਈ ਗੈਸ ਸਿਲੰਡਰ) ਸਸਤਾ ਹੋ ਗਿਆ ਹੈ। ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ LPG Cylinder ਦੇ ਭਾਅ ਰਿਵਿਊ ਕਰਦੀਆਂ ਹਨ ਤੇ ਇਸ ਵਾਰ ਰਾਜਧਾਨੀ ਦਿੱਲੀ ‘ਚ ਰਸੋਈ ਗੈਸ ਸਿਲੰਡਰ 163 ਰੁਪਏ ਸਸਤਾ ਹੋਇਆ ਹੈ।ਹਾਲਾਂਕਿ ਅਲੱਗ-ਅਲੱਗ ਸੂਬਿਆਂ ‘ਚ ਲਾਗੂ ਟੈਕਸ ਦੇ ਹਿਸਾਬ ਨਾਲ ਭਾਅ ‘ਚ ਅੰਤਰ ਆ ਸਕਦਾ ਹੈ। IOC ਦੀ ਵੈੱਬਸਾਈਟ ਅਨੁਸਰ, ਨਵੀਂ ਦਿੱਲੀ ‘ਚ ਅਪ੍ਰੈਲ ਮਹੀਨੇ ਜਿਸ ਸਿਲੰਡਰ ਲਈ 744 ਰੁਪਏ ਦੇਣੇ ਪਏ, ਹੁਣ ਮਈ ਮਹੀਨੇ 581 ਰੁਪਏ ਦੇਣੇ ਪੈਣਗੇ।

ਇੰਡੇਨ ਦੇ 19 ਕਿੱਲੋ ਵਾਲੇ ਰਸੋਈ ਗੈਸ ਸਿਲੰਡਰ ਦੇ ਭਾਅਦੇਸ਼ ਦੇ ਮਹਾਨਗਰਾਂ ਦਿੱਲੀ ‘ਚ ਇੰਡੇਨ ਦਾ 19 ਕਿੱਲੋ ਦਾ ਸਿਲੰਡਰ 1029.50, ਕੋਲਕਾਤਾ ‘ਚ 1086, ਮੁੰਬਈ ‘ਚ 978 ਤੇ ਚੇਨਈ ‘ਚ 1144.50 ਰੁਪਏ ਦੇਣੇ ਪੈਣਗੇ।ਮੈਟਰੋ ਸ਼ਹਿਰਾਂ ‘ਚ LPG Cylinder ਦੇ ਭਾਅ ਕੋਲਕਾਤਾ ‘ਚ ਅਪ੍ਰੈਲ ਦੇ 774 ਰੁਪਏ ਦੇ ਮੁਕਾਬਲੇ ਹੁਣ 584 ਰੁਪਏ ਦੇਣੇ ਪੈਣਗੇ। ਇਸੇ ਤਰ੍ਹਾਂ ਮੁੰਬਈ ‘ਚ ਪਿਛਲੇ ਮਹੀਨੇ 714.50 ਰੁਪਏ ਕੀਮਤ ਸੀ ਜਿਹੜੀ ਹੁਣ ਘਟ ਕੇ 579 ਰੁਪਏ ਰਹਿ ਗਈ ਹੈ। ਚੇਨਈ ‘ਚ 761.00 ਦੇ ਮੁਕਾਬਲੇ 569.50 ਦੇਣੇ ਪੈਣਗੇ।

ਮੰਨਿਆ ਜਾ ਰਿਹਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ‘ਚ ਰਿਕਾਰਡ ਗਿਰਾਵਟ ਦਾ ਅਸਰ ਹੈ ਕਿ ਰਸੋਈ ਗੈਸ ਦੀਆਂ ਕੀਮਤਾਂ ‘ਚ ਇੰਨੀ ਵੱਡੀ ਗਿਰਾਵਟ ਆਈ ਹੈ। ਇਹ ਲਗਾਤਾਰ ਤੀਸਰਾ ਮੌਕਾ ਜਦੋਂ ਗ਼ੈਰ-ਸਬਸਿਡੀ ਵਾਲੇ ਸਿਲੰਡਰ ਦੇ ਭਾਅ ਘੱਟ ਕੀਤੇ ਗਏ ਹਨ।1.5 ਕਰੋੜ ਗਾਹਕਾਂ ਨੂੰ ਹੋਵੇਗਾ ਫਾਇਦਾਰਸੋਈ ਗੈਸ ਦੀਆਂ ਕੀਮਤਾਂ ਘਟਣ ਨਾਲ ਦੇਸ਼ ਦੇ ਡੇਢ ਕਰੋੜ ਗਾਹਕਾਂ ਨੂੰ ਫਾਇਦਾ ਹੋਵੇਗਾ। ਰਸੋਈ ਗੈਸੀ ਦੀ ਖ਼ਪਤ ਵਧਣ ਕਾਰਨ ਕਈ ਪਰਿਵਾਰ ਅਜਿਹੇ ਹਨ ਜਿੱਥੇ ਨਿਸ਼ਚਤ ਗਿਣਤੀ ਤੋਂ ਬਾਅਦ ਸਿਲੰਡਰ ‘ਤੇ ਸਬਸਿਡੀ ਦਾ ਫਾਇਦਾ ਨਹੀਂ ਮਿਲ ਪਾ ਰਿਹਾ। ਇਸ ਕਟੌਤੀ ਨਾਲ ਇਨ੍ਹਾਂ ਪਰਿਵਾਰਾਂ ਨੂੰ ਵੱਡਾ ਫਾਇਦਾ ਮਿਲੇਗਾ।

Leave a Reply

Your email address will not be published. Required fields are marked *