Sunday, July 12, 2020
Home > News > ਕਰੋਨਾ ਨੇ ਪੰਜਾਬ ਚ ਮਚਾਈ ਤੜਥਲੀ ਹੁਣੇ ਹੁਣੇ ਇਸ ਜਗ੍ਹਾ ਮਿਲੇ ਇਕੱਠੇ 25 ਪੌਜੇਟਿਵ

ਕਰੋਨਾ ਨੇ ਪੰਜਾਬ ਚ ਮਚਾਈ ਤੜਥਲੀ ਹੁਣੇ ਹੁਣੇ ਇਸ ਜਗ੍ਹਾ ਮਿਲੇ ਇਕੱਠੇ 25 ਪੌਜੇਟਿਵ

ਪਟਿਆਲਾ ਜ਼ਿਲੇ ਵਿਚ ਅੱਜ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 24 ਸ਼ਰਧਾਲੂਆਂ ਤੋਂ ਇਲਾਵਾ ਇਕ ਰਾਜਪੁਰਾ ਨਾਲ ਸਬੰਧਤ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਪਟਿਆਲਾ ਜ਼ਿਲੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 89 ਹੋ ਗਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ 24 ਸ਼ਰਧਾਲੂਆਂ ਅਤੇ ਰਾਜਪੁਰਾ ਕੇਸ ਦੇ ਪਾਜ਼ੇਟਿਵ ਆਉਣ ਦੀ ਪੁਸ਼ਟੀ ਕੀਤੀ ਹੈ।

ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਇਹ ਸ਼ਰਧਾਲੂ ਇਥੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਸਥਿਤ ਸਰਾਂ ਵਿਚ ਏਕਾਂਤਵਾਸ ਵਿਚ ਰੱਖੇ ਹੋਏ ਸਨ ਜਿਸ ਵਿਚੋਂ 95 ਵਿਅਕਤੀਆਂ ਦੇ ਸੈਂਪਲ ਕੱਲ•ਸਿਹਤ ਵਿਭਾਗ ਨੇ ਲਏ ਸਨ। ਅੱਜ ਇਨ੍ਹਾਂ 24 ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਤੇ ਇਨ੍ਹਾਂ ਨੂੰ ਸਰਾਂ ਤੋਂ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਰਾਜਪੁਰਾ ਨਾਲ ਸਬੰਧਤ ਕੇਸ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਇਲਾਜ ਅਧੀਨ ਹੈ।

Leave a Reply

Your email address will not be published. Required fields are marked *