Sunday, July 12, 2020
Home > News > ASI ਨੇ ਨਾਕੇ ‘ਤੇ ਰੋਕਿਆ ਤਾਂ ਬੋਨਟ ‘ਤੇ ਘਸੀਟਦਾ ਲੈ ਗਿਆ ਨੌਜਵਾਨ,ਪਿੱਛਾ ਕਰ ਕੇ ਕੀਤਾ ਕਾਬੂ- ਦੇਖੋ ਕੌਣ ਨਿਕਲਿਆ ਇਹ

ASI ਨੇ ਨਾਕੇ ‘ਤੇ ਰੋਕਿਆ ਤਾਂ ਬੋਨਟ ‘ਤੇ ਘਸੀਟਦਾ ਲੈ ਗਿਆ ਨੌਜਵਾਨ,ਪਿੱਛਾ ਕਰ ਕੇ ਕੀਤਾ ਕਾਬੂ- ਦੇਖੋ ਕੌਣ ਨਿਕਲਿਆ ਇਹ

ਜਲੰਧਰ : ਸ਼ਹਿਰ ਵਿਚ ਕਰਫਿਊ ਦੀ ਉਲੰਘਣਾ ਕਰਨ ਵਾਲਿਆ ਨੂੰ ਰੋਕਣ ਲਈ ਚੱਪੇ-ਚੱਪੇ ‘ਤੇ ਪੁਲਿਸ ਤਇਨਾਤ ਹੈ। ਅੱਜ ਸ਼ਹਿਰ ‘ਚ ਕਰਫਿਊ ਵਿਚ 4 ਘੰਟਿਆਂ ਦੀ ਢਿੱਲ ਦਿੱਤੀ ਗਈ ਹੈ ਸ਼ਹਿਰ ਦੇ ਮਿਲਕ ਬਾਰ ਚੌਕ ‘ਚ ਕਾਰ ਸਵਾਰ ਨੌਜਵਾਨ ਏਐੱਸਆਈ ਨੂੰ ਆਪਣੀ ਕਾਰ ਦੇ ਬੋਨਟ ‘ਤੇ ਘਸੀਟਦਾ ਹੋਇਆ ਲੈ ਗਿਆ। ਹਾਲਾਂਕਿ ਇਸ ਬਿਗੜੈਲ ਨੌਜਵਾਨ ਨੂੰ ਤੁਰੰਤ ਪੁਲਿਸ ਨੇ ਥੋੜ੍ਹੀ ਦੂਰੀ ‘ਤੇ ਜਾ ਕੇ ਕਾਬੂ ਕਰ ਲਿਆ। ਮਾਮਲੇ ਸਬੰਧੀ ਹੋਰ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।

ਸੂਤਰਾਂ ਅਨੁਸਾਰ ਮਿਲਕ ਬਾਰ ਚੌਕ ‘ਤੇ ਨਾਕੇ ‘ਤੇ ਖੜ੍ਹੇ ਮੁਲਾਜ਼ਮਾਂ ਨੇ ਐਰਟਿਗਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਨੌਜਵਾਨ ਨੇ ਉੱਥੇ ਤਾਇਨਾਤ ਥਾਣਾ 6 ਦੇ ਏਐੱਸਆਈ ਮੁਲਖ ਰਾਜ ‘ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਏਐੱਸਆਈ ਨੂੰ ਉਕਤ ਨੌਜਵਾਨ ਕਰੀਬ 200 ਮੀਟਰ ਤਕ ਬੋਨੇਟ ‘ਤੇ ਘਸਟੀਦਾ ਲੈ ਗਿਆ।ਵਧੀਕ ਐੱਸਐਚਓ ਗੁਰਦੇਵ ਸਿੰਘ ਨੇ ਪਿੱਛਾ ਕਰ ਕੇ ਨੌਜਵਾਨ ਨੂੰ ਬਾਕੀ ਮੁਲਾਜ਼ਮਾਂ ਨਾਲ ਮਿਲ ਕੇ ਕਾਬੂ ਕੀਤਾ। ਉਸ ਨੂੰ ਹਿਰਾਸਤ ‘ਚ ਲੈ ਕੇ ਥਾਣਾ 6 ਲੈ ਗਏ ਹਨ। ਇਸ ਨੌਜਵਾਨ ਬਾਰੇ ਜਾਣਕਾਰੀ ਮਿਲੀ ਹੈ ਕੇ ਇਸ ਦੀ ਉਮਰ 16 ਸਾਲ ਹੈ। ਪੁਲਿਸ ਉਸ ਕੋਲੋਂ ਪੁੱਛਗਿੱਛ ਕਰਨ ‘ਚ ਜੁੱਟ ਗਈ ਹੈ।

Leave a Reply

Your email address will not be published. Required fields are marked *