Thursday, July 16, 2020
Home > News > ਵਿਆਹ ਤੇ ਪਈ ਕਰੋਨਾ ਦੀ ਮਾਰ – ਲੱਗਿਆ ਏਨੇ ਲੱਖਾਂ ਦਾ ਜ਼ੁਰਮਾਨਾਂ ਕੇ ਉਡੇ ਸਭ ਦੇ ਹੋਸ਼

ਵਿਆਹ ਤੇ ਪਈ ਕਰੋਨਾ ਦੀ ਮਾਰ – ਲੱਗਿਆ ਏਨੇ ਲੱਖਾਂ ਦਾ ਜ਼ੁਰਮਾਨਾਂ ਕੇ ਉਡੇ ਸਭ ਦੇ ਹੋਸ਼

ਕਰੋਨਾ ਵਾਇਰਸ ਦਾ ਕਰਕੇ ਸਰਕਾਰਾਂ ਬਹੁਤ ਸਖਤ ਹੋ ਗਈਆਂ ਹਨ ਕਿਓਂ ਕੇ ਲੋਕ ਇਸ ਵਾਇਰਸ ਨੂੰ ਹਲਕੇ ਵਿਚ ਲੈ ਰਹੇ ਹਨ ਅਤੇ ਸਰਕਾਰ ਦੁਆਰਾ ਬਣਾਏ ਗਏ ਨਿਜਮਾਂ ਦੀ ਪਾਲਣਾ ਨਹੀਂ ਕਰ ਰਹੇ। ਹੁਣ ਸਰਕਾਰ ਨੇ ਅਜਿਹੇ ਲੋਕਾਂ ਨੂੰ ਸਬਕ ਸਿਖਾਉਣਾ ਸ਼ੁਰੂ ਕਰ ਦਿੱਤਾ ਹੈ।

ਰਾਜਸਥਾਨ ਸਰਕਾਰ ਨੇ ਹਾਲ ਹੀ ਵਿੱਚ ਭਿਲਵਾੜਾ ਵਿੱਚ ਵਿਆਹ ਕਰਾਉਣ ਲਈ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲਾੜੇ ਦੇ ਪਿਤਾ ਨੂੰ 6,26,600 ਰੁਪਏ ਜੁਰਮਾਨਾ ਠੋਕਿਆ ਹੈ। ਵਿਆਹ ਦੌਰਾਨ 15 ਵਿਅਕਤੀ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਗਏ ਸਨ ਤੇ ਲਾੜੇ ਦੇ ਬਜ਼ਰੁਗ ਦਾਦੇ ਦੀ ਜਾਨਲੇਵਾ ਵਾਇਰਸ ਨਾਲ ਮੌਤ ਹੋ ਗਈ ਸੀ।

ਸਰਕਾਰ ਮੁਤਾਬਕ 13 ਜੂਨ ਨੂੰ ਵਿਆਹ ਦੇ ਸਮਾਗਮ ਦੌਰਾਨ ਵਿਅਕਤੀ ਨੇ ਰਾਜਸਥਾਨ ਮਹਾਮਾਰੀ ਰੋਗ ਐਕਟ ਸਮੇਤ ਵੱਖ-ਵੱਖ ਐਕਟਾਂ ਦੀ ਉਲੰਘਣਾ ਕੀਤੀ ਸੀ। ਸਰਕਾਰ ਨੇ ਹੁਣ ਦੋਸ਼ੀ ਨੂੰ ਤਿੰਨ ਦਿਨਾਂ ਅੰਦਰ ਜੁਰਮਾਨਾ ਅਦਾ ਕਰਨ ਲਈ ਕਿਹਾ ਹੈ।ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੇ ਬਾਵਜੂਦ ਵਿਅਕਤੀ ਨੇ ਵਿਆਹ ‘ਚ 250 ਲੋਕਾਂ ਨੂੰ ਸੱਦਾ ਦਿੱਤਾ ਸੀ।

ਇਸ ਵਿਅਕਤੀ ਨੂੰ 50 ਬੰਦਿਆਂ ਨੂੰ ਵਿਆਹ ‘ਚ ਸ਼ਾਮਲ ਕਰਨ ਦੀ ਇਜਾਜ਼ਤ ਮਿਲੀ ਸੀ ਪਰ ਇਸ ਵਿਆਹ ‘ਚ 250 ਲੋਕਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚੋਂ 15 ਲੋਕ ਕੋਰੋਨਾ ਨਾਲ ਸੰਕਰਮਿਤ ਹੋ ਗਏ, 58 ਹੋਰ ਨੂੰ ਵਿਆਹ ਵਾਲੇ ਦਿਨ ਤੋਂ ਬਾਅਦ ਕੁਆਰੰਟੀਨ ਕਰਨਾ ਪਿਆ। ਹਾਸਲ ਜਾਣਕਾਰੀ ਮੁਤਾਬਕ ਇਸ ਵਿਆਹ ਵਿੱਚ ਮਾਸਕ ਪਾਉਣ, ਸੋਸ਼ਲ ਡਿਸਟੈਂਸਿੰਗ, ਸਾਫ ਸਫਾਈ ਤੇ ਸੈਨੀਟਾਈਜ਼ੇਸ਼ਨ ਵਰਗੇ ਹੋਰ ਕਈ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ।

Leave a Reply

Your email address will not be published. Required fields are marked *