Sunday, July 12, 2020
Home > News > ਕੋਰੋਨਾ ਵਾਇਰਸ ਤੋਂ ਬਚਣ ਲਈ ਨਾਸਾ ਨੇ ਲਾਂਚ ਕੀਤਾ ਸਪੈਸ਼ਲ ਨੈੱਕਲੈੱਸ – ਸਾਰੀ ਦੁਨੀਆਂ ਤੇ ਚਰਚਾ ਦੇਖੋ ਕਿਸ ਤਰ੍ਹਾਂ ਕਰਦਾ ਹੈ ਕੰਮ ਕਰਦਾ

ਕੋਰੋਨਾ ਵਾਇਰਸ ਤੋਂ ਬਚਣ ਲਈ ਨਾਸਾ ਨੇ ਲਾਂਚ ਕੀਤਾ ਸਪੈਸ਼ਲ ਨੈੱਕਲੈੱਸ – ਸਾਰੀ ਦੁਨੀਆਂ ਤੇ ਚਰਚਾ ਦੇਖੋ ਕਿਸ ਤਰ੍ਹਾਂ ਕਰਦਾ ਹੈ ਕੰਮ ਕਰਦਾ

ਗੈਜੇਟ ਡੈਸਕ—ਕੋਰੋਨਾ ਵਾਇਰਸ ਨੂੰ ਰੋਕਣ ਲਈ ਪੂਰੀ ਦੁਨੀਆ ਦੇ ਡਾਕਟਰਸ ਅਤੇ ਵਿਗਿਆਨਕ ਦਿਨ-ਰਾਤ ਕੰਮ ਕਰ ਰਹੇ ਹਨ। ਅਜਿਹੇ ‘ਚ ਇਸ ਤੋਂ ਬਚਣ ਦਾ ਇਹ ਰਸਤਾ ਹੈ ਕਿ ਤੁਸੀਂ ਇਕ ਦੂਜੇ ਤੋਂ ਜਿੰਨਾ ਹੋ ਸਕੇ ਦੂਰੀ ਬਣਾਏ ਰੱਖੋ। ਇਸ ਕੋਸ਼ਿਸ਼ ‘ਚ ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (NASA) ਨੇ ਇਕ ਥ੍ਰੀ-ਡੀ ਪ੍ਰਿੰਟੇਡ ਨੈੱਕਲੈੱਸ ਤਿਆਰ ਕੀਤਾ ਹੈ ਜੋ ਕਿ ਕਿਸੇ ਦੇ ਸੰਪਰਕ ‘ਚ ਆਉਣ ‘ਤੇ ਤੁਹਾਨੂੰ ਅਲਰਟ ਕਰਦਾ ਹੈ।

ਇੰਝ ਕੰਮ ਕਰਦਾ ਹੈ ਨਾਸਾ ਦਾ 3ਡੀ ਨੈੱਕਲੈੱਸ ਇਸ ਖਾਸ ਨੇਕਲੇਸ ਦਾ ਨਾਂ ਨਾਸਾ ਨੇ PULSE ਰੱਖਿਆ ਹੈ। ਇਹ ਹੱਥ ਦੀਆਂ ਗਤੀਵਿਧੀਆਂ ਨੂੰ ਟਰੈਕ ਕਰਦਾ ਹੈ ਅਤੇ ਤੁਹਾਨੂੰ ਆਪਣੇ ਚਿਹਰਾ ਛੂਹਣ ਤੋਂ ਵੀ ਮਨ੍ਹਾ ਕਰਦਾ ਹੈ। ਇਸ ਨੈੱਕਲੈੱਸ ਦੇ ਪਾਏ ‘ਤੇ ਤੁਸੀਂ ਜੇਕਰ ਆਪਣੇ ਚਿਹਰੇ ਨੂੰ ਹੱਥ ਲਗਾਉਣ ਦੀ ਕੋਸ਼ਿਸ਼ ਕਰੋਗੇ ਤਾਂ ਇਸ ‘ਚ ਵਾਈਬ੍ਰੇਸ਼ਨ ਅਲਾਰਮ ਵਜੇਗਾ। ਜਿਵੇਂ-ਜਿਵੇਂ ਤੁਹਾਡਾ ਹੱਥ ਚਿਹਰੇ ਦੇ ਕਰੀਬ ਜਾਵੇਗਾ, ਉਸੇ ਤਰ੍ਹਾਂ ਇਸ ‘ਚ ਵਾਈਬ੍ਰੇਸ਼ਨ ਤੇਜ਼ ਹੁੰਦੀ ਜਾਵੇਗੀ।

ਪ੍ਰੋਕਿਸਮਿਟੀ ਸੈਂਸਰ ਦਾ ਕੀਤਾ ਗਿਆ ਇਸਤੇਮਾਲ ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬ੍ਰੋਰੇਟਰੀ ਨੇ ਪਲਸ ਨੈੱਕਲੈੱਸ ਨੂੰ ਤਿਆਰ ਕੀਤਾ ਹੈ। ਇਸ ‘ਚ 12 ਇੰਚ ਰੇਂਜ ਵਾਲੇ ਪ੍ਰੋਕਸਮਿਟੀ ਸੈਂਸਰ ਦਾ ਇਸਤੇਮਾਲ ਕੀਤਾ ਗਿਆ ਹੈ। ਉੱਥੇ ਵਾਈਬ੍ਰੇਸ਼ਨ ਲਈ ਇਸ ‘ਚ ਇਕ ਮੋਟਰ ਵੀ ਲੱਗੀ ਹੈ ਜਿਸ ਨੂੰ ਇਕ ਛੋਟੀ 3ਵੀ ਦੀ ਬੈਟਰੀ ਨਾਲ ਜੋੜਿਆ ਗਿਆ ਹੈ। ਨਾਸਾ ਦਾ ਕਹਿਣਾ ਹੈ ਕਿ ਇਸ ਨੈੱਕਲੈੱਸ ਨੂੰ ਧੋਣ ਦੇ 6 ਇੰਚ ਹੇਠਾਂ ਰੱਖਣ ‘ਤੇ ਇਹ ਠੀਕ ਨਤੀਜੇ ਦਿਖਾਉਂਦਾ ਹੈ।

Leave a Reply

Your email address will not be published. Required fields are marked *