Thursday, July 16, 2020
Home > News > ਹੁਣੇ ਹੁਣੇ ਪੰਜਾਬ ਚ ਆਇਆ ਕਰੋਨਾ ਤੂਫ਼ਾਨ – ਮਿਲੇ 161 ਪੌਜੇਟਿਵ ਮਰੀਜ, ਜਾਣੋ ਪੂਰੀ ਖ਼ਬਰ

ਹੁਣੇ ਹੁਣੇ ਪੰਜਾਬ ਚ ਆਇਆ ਕਰੋਨਾ ਤੂਫ਼ਾਨ – ਮਿਲੇ 161 ਪੌਜੇਟਿਵ ਮਰੀਜ, ਜਾਣੋ ਪੂਰੀ ਖ਼ਬਰ

ਜਦੋਂ ਦੀ ਸਰਕਾਰ ਨੇ ਤਾਲਾਬੰਦੀ ਵਿਚ ਖੁਲ ਦਿਤੀ ਹੈ ਤਦ ਤੋਂ ਪੰਜਾਬ ਵਿਚ ਕਰੋਨਾ ਨੇ ਤੇਜੀ ਫੜ ਲਈ ਹੈ ਅਤੇ ਰੋਜਾਨਾ ਹੀ ਵੱਡੀ ਤਾਦਾਤ ਵਿਚ ਪੌਜੇਟਿਵ ਮਰੀਜ ਸਾਹਮਣੇ ਆ ਰਹੇ ਹਨ। ਇਸ ਨਾਲ ਪੰਜਾਬ ਸਰਕਾਰ ਨੂੰ ਵੀ ਹੱਥਾਂ ਪੈਰਾਂ ਦੀ ਪਈ ਹੋਈ ਹੈ ਕੇ ਕਿਸੇ ਨਾ ਕਿਸੇ ਤਰਾਂ ਇਸ ਵਾਇਰਸ ਨੂੰ ਰੋਕਿਆ ਜਾ ਸਕੇ ਪਰ ਸਭ ਕੋਸ਼ਿਸ਼ਾਂ ਫੇਲ ਹੋ ਰਹੀਆਂ ਹਨ।

ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਐਤਵਾਰ ਨੂੰ ਕੋਰੋਨਾਵਾਇਰਸ ਦੇ 161 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5216 ਹੋ ਗਈ ਹੈ। ਐਤਵਾਰ ਨੂੰ ਕੋਰੋਨਾਵਾਇਰਸ ਨਾਲ 5 ਮੌਤਾਂ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ।ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 133 ਹੋ ਗਈ ਹੈ। ਐਤਵਾਰ ਨੂੰ ਅੰਮ੍ਰਿਤਸਰ,ਪਠਾਨਕੋਟ, ਲੁਧਿਆਣਾ, ਜਲੰਧਰ ਅਤੇ ਹੁਸ਼ਿਆਰਪੁਰ ‘ਚ ਕੋਰੋਨਾ ਨਾਲ ਇੱਕ- ਇੱਕ ਮੌਤ ਹੋਈ ਹੈ।

ਐਤਵਾਰ ਨੂੰ 161 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਅੰਮ੍ਰਿਤਸਰ 12, ਲੁਧਿਆਣਾ 39, ਜਲੰਧਰ 19, ਸੰਗਰੂਰ 45, ਪਟਿਆਲਾ 6, ਮੁਹਾਲੀ 8, ਗੁਰਦਾਸਪੁਰ 8, ਪਠਾਨਕੋਟ 4, ਹੁਸ਼ਿਆਰਪੁਰ 3, ਐਸਬੀਐਸ ਨਗਰ 2, ਫਤਿਹਗੜ੍ਹ ਸਾਹਿਬ 4, ਫਰੀਦਕੋਟ 2, ਫਿਰੋਜ਼ਪੁਰ 3, ਕਪੂਰਥਲਾ 3, ਤਰਨਤਾਰਨ, ਮੁਕਤਸਰ ਅਤੇ ਫਾਜ਼ਿਲਕਾ ਤੋਂ ਇੱਕ ਇੱਕ ਮਰੀਜ਼ ਸਾਹਮਣੇ ਆਇਆ ਹੈ।

ਐਤਵਾਰ ਨੂੰ ਕੁੱਲ੍ਹ 206 ਮਰੀਜ਼ ਸਿਹਤਯਾਬ ਹੋਏ ਹਨ, ਜਿਨ੍ਹਾਂ ਵਿਚੋਂ ਅੰਮ੍ਰਿਤਸਰ -49, ਜਲੰਧਰ -35, ਸੰਗਰੂਰ -57, ਪਟਿਆਲਾ -6, ਮੁਹਾਲੀ -8, ਪਠਾਨਕੋਟ -10, ਹੁਸ਼ਿਆਰਪੁਰ -7, ਨਵਾਂ ਸ਼ਹਿਰ -1, ਮੁਕਤਸਰ -2, ਫਤਿਹਗੜ੍ਹ ਸਾਹਿਬ -2, ਰੋਪੜ -4, ਫਾਜ਼ਿਲਕਾ -16 , ਬਠਿੰਡਾ -4 ਅਤੇ ਕਪੂਰਥਲਾ ਤੋਂ 5 ਮਰੀਜ਼ ਸਿਹਤਯਾਬ ਹੋਏ ਹਨ।

Leave a Reply

Your email address will not be published. Required fields are marked *