Thursday, July 16, 2020
Home > News > ਕਰੋਨਾ ਵਾਇਰਸ ਨੇ ਲਈ ਇਸ ਭਾਰਤੀ ਖਿਡਾਰੀ ਦੀ ਜਾਨ ,ਛਾਇਆ ਸੋਗ

ਕਰੋਨਾ ਵਾਇਰਸ ਨੇ ਲਈ ਇਸ ਭਾਰਤੀ ਖਿਡਾਰੀ ਦੀ ਜਾਨ ,ਛਾਇਆ ਸੋਗ

ਨਵੀਂ ਦਿੱਲੀ : ਇੰਡੀਆ ਦੇ ਮੰਨੇ-ਪ੍ਰਮੰਨੇ ਕ੍ਰਿਕਟਰ ਦੀ ਮੌਤ ਨੇ ਖੇਡ ਜਗਤ ਵਿਚ ਸੋਗ ਦੀ ਲਹਿਰ ਦੌੜਾdittee ਹੈ ਜਿਸ ਤੇ ਸਚਿਨ ਵਰਗੇ ਖਿਡਾਰੀਆਂ ਨੇ ਵੀ ਸੋਕ ਜਾਹਰ ਕੀਤਾ ਹੈ। ਆਪਣੇ ਸਮੇਂ ਦੇ ਧਾਕੜ ਖਿਡਾਰੀ ਤੇ ਦਿੱਲੀ ਦੀ ਅੰਡਰ-23 ਟੀਮ ਦੇ ਸਾਬਕਾ ਸਹਿਯੋਗੀ ਸਟਾਫ ਡੋਭਾਲ ਦਾ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਸੋਮਵਾਰ ਦੀ ਸਵੇਰੇ ਦਿਹਾਂਤ ਹੋ ਗਿਆ। ਉਸ ਦੇ ਪਰਿਵਾਰ ਦੇ ਕਰੀਬੀ ਸੂਤਰ ਨੇ ਇਹ ਜਾਣਕਾਰੀ ਦਿੱਤੀ। ਡੋਭਾਲ 53 ਸਾਲਾਂ ਦੇ ਸੀ ਤੇ ਉਸ ਦੇ ਪਰਿਵਾਰ ਵਿਚ ਪਤਨੀ ਤੇ 2 ਬੇਟੇ ਹਨ। ਵੱਡਾ ਬੇਟਾ ਸਿਧਾਂਤ ਰਾਜਸਥਾਨ ਲਈ ਫਰਸਟ ਕਲਾਸ ਕ੍ਰਿਕਟ ਖੇਡਦਾ ਹੈ ਤੇ ਛੋਟਾ ਬੇਟਾ ਏਕਾਂਸ਼ ਦਿੱਲੀ ਦੀ ਅੰਡਰ-23 ਟੀਮ ਵਿਚ ਹੈ।

ਡੀ. ਡੀ. ਸੀ. ਏ. ਦੇ ਇਕ ਅਧਿਕਾਰ ਨੇ ਦੱਸਿਆ ਕਿ ਡੋਭਾਲ ਵਿਚ ਕੋਰੋਨਾ ਵਾਇਰਸ ਲੱਛਣ ਸੀ ਤੇ ਉਸ ਨੂੰ ਪਹਿਲਾਂ ਬਹਾਦਰਗੜ੍ਹ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਉੱਥੇ ਜਾਂਚ ਵਿਚ ਉਹ ਪਾਜ਼ੇਟਿਵ ਪਾਇਆ ਗਿਆ। ਉਸ ਤੋਂ ਬਾਅਦ ਹਾਲਾਤ ਵਿਗੜਨ ‘ਤੇ ਉਸ ਨੂੰ ਦੁਆਰਕਾ ਦੇ ਇਕ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਉਸ ਨੂੰ ਪਲਾਜ਼ਮਾ ਥੈਰੇਪੀ ਵੀ ਦਿੱਤੀ ਗਈ ਪਰ ਕੋਈ ਅਸਰ ਨਹੀਂ ਹੋਇਆ। ਫਿਰੋਜਸ਼ਾਹ ਕੋਟਲਾ ਮੈਦਾਨ ‘ਤੇ ਮੰਨਿਆ-ਪ੍ਰਮੰਨਿਆ ਚਿਹਰਾ ਡੋਭਾਲ ਦਿੱਲੀ ਦੇ ਕ੍ਰਿਕਟਰਾਂ ਵਰਿੰਦਰ ਸਹਿਵਾਗ, ਗੌਤਮ ਗੰਭੀਰ, ਮਿਥੁਨ ਮਨਹਾਸ ਵਿਚਾਲੇ ਕਾਫੀ ਲੋਕ ਪ੍ਰਸ਼ਿੱਧ ਸੀ।

ਜ਼ਿਕਰਯੋਗ ਹੈ ਕਿ ਉਸ ਨੇ ਸੋਨੇਟ ਕਲੱਬ ਲਈ ਕ੍ਰਿਕਟ ਵੀ ਖੇਡਿਆ। ਗੰਭੀਰ ਤੇ ਮਨਹਾਸ ਨੇ ਟਵਿੱਟਰ ਦੇ ਜ਼ਰੀਏ ਪਲਾਜ਼ਮਾ ਡੋਨੇਸ਼ਨ ਦੀ ਅਪੀਲ ਵੀ ਕੀਤੀ ਸੀ। ਆਮ ਆਦਮੀ ਪਾਰਟੀ ਦੇ MLA ਦਿਲੀਪ ਪਾਂਡੇ ਨੇ ਡੋਨਰ ਦਾ ਇੰਤਜ਼ਾਮ ਕੀਤਾ ਸੀ। ਡੋਭਾਲ ਨੇ ਏਅਰ ਇੰਡੀਆ ਲਈ ਖੇਡਣ ਤੋਂ ਬਾਅਦ ਜੂਨੀਅਰ ਕ੍ਰਿਕਟਰਾਂ ਨੂੰ ਕੋਚਿੰਗ ਦੇਣਾ ਸ਼ੁਰੂ ਕੀਤਾ। ਬੀ. ਸੀ. ਸੀ. ਆਈ. ਦੇ ਸਾਬਕਾ ਮੁਖੀ ਸੀ. ਕੇ. ਖੰਨਾ, ਦਿੱਲੀ ਦੇ ਧਾਕੜ ਖਿਡਾਰੀ ਮਦਨ ਲਾਲ ਤੇ ਮਨਹਾਸ ਨੇ ਉਸ ਦੇ ਦਿਹਾਂਤ ‘ਤੇ ਸ਼ੋਕ ਪ੍ਰਗਟ ਕੀਤਾ ਹੈ।

Positive blood test result for the new rapidly spreading Coronavirus, originating in Wuhan, China

Leave a Reply

Your email address will not be published. Required fields are marked *