Wednesday, November 25, 2020
Home > News > ਪੰਜਾਬ ਚ ਫਟਿਆ ਕਰੋਨਾ ਕਹਿਰ – ਹੁਣੇ ਹੁਣੇ ਇੱਥੋਂ ਇਕੱਠੇ ਮਿਲੇ 35 ਪੌਜੇਟਿਵ ਮਰੀਜ

ਪੰਜਾਬ ਚ ਫਟਿਆ ਕਰੋਨਾ ਕਹਿਰ – ਹੁਣੇ ਹੁਣੇ ਇੱਥੋਂ ਇਕੱਠੇ ਮਿਲੇ 35 ਪੌਜੇਟਿਵ ਮਰੀਜ

ਸੰਗਰੂਰ: ਜਿੱਥੇ ਪੰਜਾਬ ਭਰ ਵਿਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਉੱਥੇ ਜ਼ਿਲ੍ਹਾ ਸੰਗਰੂਰ ਅੰਦਰ ਵੀ ਕੋਰੋਨਾ ਦਾ ਅੱਜ ਵੱਡਾ ਬਲਾਸਟ ਹੋਇਆ ਹੈ। ਜਾਣਕਾਰੀ ਅਨੁਸਾਰ ਅੱਜ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਥਾਂਵਾਂ ‘ਤੇ 35 ਕੇਸ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਿਨ੍ਹਾਂ ਵਿਚ ਮਾਰੇਲਕੋਟਲਾ 7, ਸੰਗਰੂਰ, 12 ਮੂਣਕ 11, ਫ਼ਤਹਿਗੜ੍ਹ ਪੰਜਗਰਾਈਆਂ 1,

ਸ਼ੇਰਪੁਰ 2, ਲੌਂਗੋਵਾਲ 1 ਅਤੇ ਅਮਰਗੜ੍ਹ ਵਿਖੇ 1 ਕੇਸ ਪਾਜ਼ੇਟਿਵ ਪਾਇਆ ਗਿਆ ਹੈ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੀਆਂ ਰਿਪੋਰਟਾਂ ਵਿਚ ਜ਼ਿਲ੍ਹਾ ਸੰਗਰੂਰ ਅੰਦਰ 206 ਕੇਸ ਕੋਰੋਨਾ ਦੇ ਪਾਜ਼ੇਟਿਵ ਪਾਏ ਗਏ ਸਨ ਅਤੇ ਅੱਜ ਇਨ੍ਹਾਂ ਦੀ ਗਿਣਤੀ ਵੱਧ ਕੇ 241 ਹੋ ਗਈ ਹੈ।

ਲਗਾਤਾਰ ਜ਼ਿਲ੍ਹਾ ਸੰਗਰੂਰ ਅੰਦਰ ਕੋਰੋਨਾ ਪਾਜ਼ੇਟਿਵ ਕੇਸਾਂ ਦੇ ਵਧਣ ਕਾਰਨ ਲੋਕਾਂ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਲੇਰਕੋਟਲਾ ਸ਼ਹਿਰ ਨੂੰ ਦੋ ਦਿਨਾਂ ਲਈ ਬੰਦ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ ਪਰ ਮੈਡੀਕਲ ਸਟੋਰ ਤੇ ਕੁਝ ਹੋਰ ਵਸਤਾਂ ਦੀ ਸਪਲਾਈ ਲਈ ਕੁਝ ਸਮੇਂ ਵਾਸਤੇ ਛੋਟ ਵੀ ਦਿੱਤੀ ਗਈ ਹੈ। ਕੋਰੋਨਾ ਪੀੜਤਾਂ ਨਾਲ ਹੁਣ ਤੱਕ ਜ਼ਿਲ੍ਹਾ ਸੰਗਰੂਰ ਵਿਚ 13 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

Leave a Reply

Your email address will not be published. Required fields are marked *