Saturday, July 4, 2020
Home > News > ਹੁਣੇ ਹੁਣੇ ਇਸ ਪੰਜਾਬੀ ਸਖਸ਼ੀਅਤ ਦੀ ਹੋਈ ਕਰੋਨਾ ਨਾਲ ਮੌਤ ਛਾਇਆ ਸੋਗ, ਦੇਖੋ ਪੂਰੀ ਖ਼ਬਰ

ਹੁਣੇ ਹੁਣੇ ਇਸ ਪੰਜਾਬੀ ਸਖਸ਼ੀਅਤ ਦੀ ਹੋਈ ਕਰੋਨਾ ਨਾਲ ਮੌਤ ਛਾਇਆ ਸੋਗ, ਦੇਖੋ ਪੂਰੀ ਖ਼ਬਰ

ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਕਹਿਰ ਵਰਤਾਇਆ ਹੋਇਆ ਹੈ ਜਿਸ ਨਾਲ ਹੁਣ ਰੋਜਾਨਾ ਹੀ ਹਜਾਰਾਂ ਮੌਤਾਂ ਹੋ ਰਹੀਆਂ ਹਨ ਜਿਸ ਨਾਲ ਸਾਰੀ ਦੁਨੀਆਂ ਸਹਿਮੀ ਪਈ ਹੈ। ਹੁਣ ਇਸ ਦੀ ਤਾਜਾ ਮਾਰ ਪੰਜਾਬ ਤੇ ਪਈ ਹੈ ਜਿਸ ਨਾਲ ਪੰਜਾਬੀ ਸ਼ਖਸ਼ੀਅਤ ਦੀ ਮੌਤ ਹੋ ਗਈ ਹੈ।

ਜਲੰਧਰ/ਮੋਹਾਲੀ : ਪੰਜਾਬ ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ ਦਾ ਦਿਹਾਂਤ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ। ਕੋਵਿਡ-19 ਕਾਰਨ ਉਨ੍ਹਾਂ ਦੀ ਕਿਡਨੀ ਅਤੇ ਫੇਫੜੇ ਇਨਫੈਕਟਡ ਹੋ ਗਏ ਸਨ ਅਤੇ ਉਹ ਵੈਂਟੀਲੇਟਰ ਦੇ ਸਹਾਰੇ ਸਾਹ ਲੈ ਰਹੇ ਸਨ। ਕਿਡਨੀ ਟਰਾਂਸਪਲਾਂਟ ਕਾਰਨ ਉਨ੍ਹਾਂ ਦੀ ਇਮਿਊਨਟੀ ਕਮਜ਼ੋਰ ਸੀ।

ਦਵਿੰਦਰਪਾਲ ਸਿੰਘ ਪੀ. ਟੀ. ਸੀ. ਨਿਊਜ਼ ਅਮਰੀਕਾ ਦੇ ਹੈੱਡ ਵਜੋਂ ਨਿਊਯਾਰਕ ‘ਚ ਸੇਵਾਵਾਂ ਨਿਭਾ ਰਹੇ ਸਨ। ਉਹ ਪੀ. ਟੀ. ਸੀ. ਚੈਨਲ ਦੇ ਫਾਊਂਡਰ ਮੁਲਾਜ਼ਮ ਵੀ ਸਨ। ਪਿਛਲੇ ਇਕ ਸਾਲ ਤੋਂ ਉਹ ਭਾਰਤ ਵਿਚ ਹੀ ਸਨ। ਉਨ੍ਹਾਂ ਨੇ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਤੜਕੇ 2.00 ਵਜੇ ਆਖਰੀ ਸਾਹ ਲਿਆ। ਉਹ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਨਾਲ ਜੂਝ ਰਹੇ ਸਨ। ਕੁਝ ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਪਣੀ ਕਿਡਨੀ ਦਾਨ ਕੀਤੀ ਸੀ।

Leave a Reply

Your email address will not be published. Required fields are marked *