Thursday, July 16, 2020
Home > News > ਪੰਜਾਬ ਚ’ ਹੋਇਆ ਕਰੋਨਾ ਵਾਇਰਸ ਬੇਕਾਬੂ, ਇੱਥੇ ਮਿਲੇ ਇਕੱਠੇ 12 ਨਵੇਂ ਪੋਜ਼ੀਟਿਵ ਅਤੇ ਹੋਈਆਂ 2 ਮੌਤਾਂ, ਜਾਣੋ ਪੂਰੀ ਖ਼ਬਰ

ਪੰਜਾਬ ਚ’ ਹੋਇਆ ਕਰੋਨਾ ਵਾਇਰਸ ਬੇਕਾਬੂ, ਇੱਥੇ ਮਿਲੇ ਇਕੱਠੇ 12 ਨਵੇਂ ਪੋਜ਼ੀਟਿਵ ਅਤੇ ਹੋਈਆਂ 2 ਮੌਤਾਂ, ਜਾਣੋ ਪੂਰੀ ਖ਼ਬਰ

ਅੰਮ੍ਰਿਤਸਰ ‘ਚ ਮੰਗਲਵਾਰ ਨੂੰ ਕੋਰੋਨਾ ਕਾਰਨ ਦੋ ਮੌਤਾਂ ਹੋ ਗਈਆਂ ਤੇ ਇਸ ਦੇ ਨਾਲ ਹੀ ਸਰਕਾਰੀ ਈ. ਐੱਸ. ਆਈ. ਹਸਪਤਾਲ ਤੇ ਰੇਡੀਓਗ੍ਰਾਫਰ ਦੇ ਨਾਲ 12 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਜ਼ਿਲੇ ‘ਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 43 ਹੋ ਗਈ। ਜਦਕਿ ਕੋਰੋਨਾ ਪੀੜਤ ਮਰੀਜ਼ਾਂ ਦਾ ਆਂਕੜਾ 957 ਹੋ ਗਿਆ।

ਜਾਣਕਾਰੀ ਮੁਤਾਬਕ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਮਜੀਠਾ ਰੋਡ ਗਲੀ ਨੰ. 5 ਫਰੈਂਡ ਕਲੋਨੀ ਦਾ ਰਹਿਣ ਵਾਲਾ ਨਿਦਰੋਸ਼ ਕੁਮਾਰ ਦੀ ਗੁਰੂ ਨਾਨਕ ਦੇਵ ਹਸਪਤਾਲ ‘ਚ ਮੌਤ ਹੋ ਗਈ। ਇਹ ਸਖਸ਼ ਕੋਰੋਨਾ ਪਾਜ਼ੇਟਿਵ ਹੋਣ ਦੇ ਨਾਲ ਸ਼ੂਗਰ ਤੇ ਹੋਰ ਬਿਮਾਰੀਆਂ ਨਾਲ ਪੀੜਤ ਸੀ।ਇਸ ਤੋਂ ਇਲਵਾ ਗੇਟ ਖਜ਼ਾਨਾ ਦੇ ਰਹਿਣ ਵਾਲੇ 78 ਸਾਲਾ ਮਦਨ ਮੋਹਨ ਸੇਠ ਜੋ ਕਿ ਇੱਕ ਨਿੱਜੀ ਹਸਪਤਾਲ ‘ਚ ਇਲਾਜ ਅਧੀਨ ਸੀ ਉਸ ਦੀ ਵੀ ਕੋਰੋਨਾ ਕਾਰਨ ਮੌਤ ਹੋ ਗਈ।

Leave a Reply

Your email address will not be published. Required fields are marked *