Sunday, July 12, 2020
Home > News > ਕਨੇਡਾ ਤੋਂ ਆਈ ਮਾੜੀ ਖਬਰ – 3 ਸਾਲਾਂ ਲਈ ਪੈ ਗਿਆ ਇਹ ਸਿਆਪਾ

ਕਨੇਡਾ ਤੋਂ ਆਈ ਮਾੜੀ ਖਬਰ – 3 ਸਾਲਾਂ ਲਈ ਪੈ ਗਿਆ ਇਹ ਸਿਆਪਾ

ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ ਜਿਸ ਨਾਲ ਸੰਸਾਰ ਦੇ ਹਰੇਕ ਮੁਲਕ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਿਹੀ ਹੀ ਇਕ ਮਾੜੀ ਖਬਰ ਕਨੇਡਾ ਤੋਂ ਆ ਰਹੀ ਹੈ। ਜਿਥੇ ਕਨੇਡਾ ਦੀ ਵੱਡੀ ਕੰਪਨੀ ਨੇ ਤਕਰੀਬਨ 3 ਸਾਲਾਂ ਦਾ ਅਨੁਮਾਨ ਲਗਾਇਆ ਗਿਆ ਹੈ ਕੇ ਇਸ ਵਾਇਰਸ ਤੋਂ ਉਬਰਨ ਵਿਚ ਲਗਣਗੇ ਇਸ ਲਈ ਕਨੇਡਾ ਦੀ ਇਸ ਸਭ ਤੋਂ ਵੱਡੀ ਕੰਪਨੀ ਨੇ ਅਚਾਨਕ ਇਕ ਵੱਡਾ ਫੈਸਲਾ ਕਰ ਦਿੱਤਾ ਹੈ। ਜੋ ਕੇ ਸਥਾਨਕ ਲੋਕਾਂ ਲਈ ਬਹੁਤ ਮਾੜੀ ਖਬਰ ਹੈ।

ਓਟਾਵਾ : ਕੋਰੋਨਾ ਵਾਇਰਸ ਕਾਰਨ ਯਾਤਰਾ ਦੀ ਮੰਗ ਘੱਟ ਰਹਿਣ ਦੀ ਵਜ੍ਹਾ ਨਾਲ ਏਅਰ ਕੈਨੇਡਾ ਨੇ 30 ਘਰੇਲੂ ਮਾਰਗਾਂ ‘ਤੇ ਸੇਵਾ ਬੰਦ ਕਰਨ ਅਤੇ ਦੇਸ਼ ਭਰ ਦੇ ਹਵਾਈ ਅੱਡਿਆਂ ‘ਤੇ ਅੱਠ ਸਟੇਸ਼ਨਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਵਿਚ ਜ਼ਿਆਦਾਤਰ ਮਾਰਗ ਓਂਟਾਰੀਓ, ਮੈਰੀਟਾਈਮਜ਼ ਅਤੇ ਕਿਊਬਿਕ ਦੇ ਹਨ।

ਜਿਨ੍ਹਾਂ ਖਾਸ ਮਾਰਗਾਂ ‘ਤੇ ਏਅਰ ਕੈਨੇਡਾ ਨੇ ਸੇਵਾਵਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ, ਉਨ੍ਹਾਂ ਵਿਚ ਕਿੰਗਸਟਨ-ਟੋਰਾਂਟੋ, ਲੰਡਨ-ਓਟਾਵਾ, ਵਿੰਡਸਰ-ਮਾਂਟਰੀਅਲ, ਰੈਜੀਨਾ-ਵਿਨੀਪੈਗ, ਰੈਜੀਨਾ-ਓਟਾਵਾ, ਡੀਅਰ ਲੇਕ-ਸੈਂਟ ਜੌਹਨਸ, ਸੈਂਟ ਜੌਹਨ-ਹੈਲੀਫੈਕਸ ਸ਼ਾਮਲ ਹਨ। ਏਅਰ ਕੈਨੇਡਾ ਨੇ ਕਿਹਾ ਕਿ ਪ੍ਰਭਾਵਿਤ ਗਾਹਕਾਂ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਏਅਰਲਾਈਨ ਵੱਲੋਂ ਵਿਕਲਪ ਪੇਸ਼ ਕੀਤੇ ਜਾਣਗੇ।

ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਯਾਤਰਾ ਦੀ ਨਿਰੰਤਰ ਮੰਗ ਕਮਜ਼ੋਰ ਹੋਣ ਕਾਰਨ ਉਹ ਇਹ ਕਟੌਤੀ ਕਰ ਰਹੀ ਹੈ।ਏਅਰ ਕੈਨੇਡਾ ਦਾ ਮੰਨਣਾ ਹੈ ਕਿ ਮਹਾਮਾਰੀ ਤੋਂ ਹਵਾਈ ਉਦਯੋਗ ਨੂੰ ਉਭਰਨ ਵਿਚ ਘੱਟੋ-ਘੱਟ ਤਿੰਨ ਸਾਲ ਲੱਗਣਗੇ। ਕੰਪਨੀ ਨੇ ਕਿਹਾ ਕਿ ਉਹ ਖਰਚਿਆਂ ਨੂੰ ਘਟਾਉਣ ਲਈ ਆਉਣ ਵਾਲੇ ਹਫ਼ਤਿਆਂ ਵਿਚ ਹੋਰ ਸੇਵਾਵਾਂ ਮੁਅੱਤਲ ਕਰਨ ਬਾਰੇ ਵਿਚਾਰ ਕਰੇਗੀ।

Leave a Reply

Your email address will not be published. Required fields are marked *