Sunday, July 12, 2020
Home > News > ਲਵੋ ਜੀ ਅੰਤਰਰਾਸ਼ਟਰੀ ਉਡਾਨਾਂ ਦੁਬਾਰਾ ਹੋਈਆਂ ਸ਼ੁਰੂ – ਦੇਖੋ ਲਿਸਟ

ਲਵੋ ਜੀ ਅੰਤਰਰਾਸ਼ਟਰੀ ਉਡਾਨਾਂ ਦੁਬਾਰਾ ਹੋਈਆਂ ਸ਼ੁਰੂ – ਦੇਖੋ ਲਿਸਟ

ਲੌਕਡਾਊਨ ਦੇ ਪ੍ਰਭਾਵ ਤੋਂ ਮੁਕਤ ਹੋਣ ਤੋਂ ਬਾਅਦ ਕਈ ਦੇਸ਼ਾਂ ਅਤੇ ਏਅਰਲਾਈਨਜ ਨੇ ਅੰਤਰ-ਰਾਸ਼ਟਰੀ ਉਡਾਣਾ ਸ਼ੁਰੂ ਕਰ ਦਿੱਤੀਆਂ ਹਨ। ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:-ਦੁਬਈ ਦੀ ਏਮੀਰੇਟਸ ਲੰਡਨ, ਫ੍ਰੈਂਕਫਰਟ, ਪੈਰਿਸ, ਮਿਲਾਨ, ਮੈਡਰਿਡ, ਚਿਕਾਗੋ, ਟੋਰੰਟੋ, ਸਿਡਨੀ ਅਤੇ ਮੈਲਬੋਰਨ ਲਈ ਸੇਵਾਵਾਂ ਦੇ ਰਹੀ ਹੈ।

ਏਅਰ ਕੈਨੇਡਾ ਅਮਰੀਕਾ ਦੇ ਕਈ ਸ਼ਹਿਰਾਂ ਲਈ ਬੀਤੀ 25 ਮਈ ਤੋਂ ਉਡਾਣਾ ਦੀ ਸੇਵਾ ਦੇ ਰਹੀ ਹੈ।ਮਲੇਸ਼ੀਆ ਏਅਰਲਾਈਨਜ ਵੀ 1 ਜੁਲਾਈ ਤੋਂ ਅੰਤਰ-ਰਾਸ਼ਟਰੀ ਉਡਾਣਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਤਹਾਦ ਵਲੋਂ ਵੀ ਜੁਲਾਈ ਵਿੱਚ 40 ਅੰਤਰ-ਰਾਸ਼ਟਰੀ ਉਡਾਣਾ ਸ਼ੁਰੂ ਕੀਤੀਆਂ ਜਾਣਗੀਆਂ।

ਗਰੀਸ ਵਲੋਂ ਨਿਊਜੀਲੈਂਡ, ਯੂਰਪ, ਚੀਨ, ਜਾਪਾਨ, ਇਜਰਾਈਲ ਤੋਂ ਅੰਤਰਰਾਸ਼ਟਰੀ ਉਡਾਣਾ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਜਰਮਨੀ, ਜਾਮਾਇਕਾ, ਫ੍ਰਾਂਸ, ਇਟਲੀ, ਬਰਮੂਡਾ, ਬਾਹਾਮਾਸ ਨੇ ਵੀ ਜੂਨ ਵਿੱਚ ਹੀ ਅੰਤਰ-ਰਾਸ਼ਟਰੀ ਉਡਾਣਾ ਦੀ ਸ਼ੁਰੂਆਤ ਕਰ ਦਿੱਤੀ ਸੀ।ਇੰਡੀਆ ਵੀ ਅਮਰੀਕਾ, ਯੂਕੇ, ਜਰਮਨੀ, ਫਰਾਂਸ ਮੁਲਕਾਂ ਨਾਲ ਉਡਾਣਾ ਸ਼ੁਰੂ ਕਰਨ ‘ਤੇ ਵਿਚਾਰ ਕਰ ਰਿਹਾ ਹੈ।

Leave a Reply

Your email address will not be published. Required fields are marked *