Thursday, August 6, 2020
Home > News > ਇੰਡੀਆ ਤੋਂ ਇੰਟਰਨੈਸ਼ਨਲ ਫਲਾਈਟਾਂ ਚਲਣ ਬਾਰੇ ਆਈ ਇਹ ਵੱਡੀ ਖਬਰ

ਇੰਡੀਆ ਤੋਂ ਇੰਟਰਨੈਸ਼ਨਲ ਫਲਾਈਟਾਂ ਚਲਣ ਬਾਰੇ ਆਈ ਇਹ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਇੰਡੀਆ ਵਿਚ ਇੰਟਰਨੈਸ਼ਨਲ ਫਲਾਇਟ੍ਸ ਦੇ ਸ਼ੁਰੂ ਹੋਣ ਦੇ ਬਾਰੇ ਵਿਚ ਆ ਰਹੀ ਹੈ। ਕਰੋਨਾ ਦੀ ਹਾਹਾਕਾਰ ਦਾ ਕਰਕੇ ਸਾਰਾ ਸਿਸਟਮ ਹੀ ਹਿਲਿਆ ਪਿਆ ਹੈ ਅਤੇ ਦੁਨੀਆਂ ਦਾ ਸੰਪਰਕ ਆਪਸ ਵਿਚ ਟੁੱਟਿਆ ਵਰਗਾ ਹੋਇਆ ਪਿਆ ਹੈ।

ਨਵੀਂ ਦਿੱਲੀ : ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਵਿਚ ਕੌਮਾਂਤਰੀ ਯਾਤਰੀ ਜਹਾਜ਼ ਸੇਵਾ ‘ਤੇ ਰੋਕ 31 ਜੁਲਾਈ ਤੱਕ ਜਾਰੀ ਰਹੇਗੀ। ਡੀ.ਜੀ.ਸੀ.ਏ. ਨੇ ਇਹ ਵੀ ਕਿਹਾ ਕਿ ਵੱਖ-ਵੱਖ ਮਾਮਲਿਆਂ ਦੇ ਆਧਾਰ ‘ਤੇ ਚੁਨਿੰਦਾ ਹਵਾਈ ਮਾਰਗਾਂ ‘ਤੇ ਕੁੱਝ ਉਡਾਣ ਸੇਵਾਵਾਂ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਵੇਖਦੇ ਹੋਏ ਭਾਰਤ ਵਿਚ 23 ਮਾਰਚ ਤੋਂ ਕੌਮਾਂਤਰੀ ਯਾਤਰੀ ਉਡਾਣ ਸੇਵਾ ‘ਤੇ ਰੋਕ ਹੈ।

ਡੀ.ਜੀ.ਸੀ.ਏ. ਨੇ 26 ਜੂਨ ਨੂੰ ਸੂਚਨਾ ਵਿਚ ਕਿਹਾ ਸੀ ਕਿ ਯਾਤਰੀ ਉਡਾਣ ਸੇਵਾਵਾਂ 15 ਜੁਲਾਈ 2020 ਤੱਕ ਮੁਅੱਤਲ ਰਹਿਣਗੀਆਂ। ਆਪਣੇ ਫ਼ੈਸਲੇ ਵਿਚ ਬਦਲਾਅ ਕਰਦੇ ਹੋਏ ਡੀ.ਜੀ.ਸੀ.ਏ. ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਮਿਆਦ ਵਧਾ ਕੇ 31 ਜੁਲਾਈ 2020 ਤੱਕ ਕਰ ਦਿੱਤੀ ਗਈ ਹੈ। ਸੂਚਨਾ ਵਿਚ ਕਿਹਾ ਗਿਆ ਕਿ ਹਾਲਾਂਕਿ ਵੱਖ-ਵੱਖ ਮਾਮਲਿਆਂ ਦੇ ਆਧਾਰ ‘ਤੇ ਚੁਨਿੰਦਾ ਹਵਾਈ ਮਾਰਗਾਂ ‘ਤੇ ਕੁੱਝ ਉਡਾਣਾਂ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਏਅਰ ਇੰਡੀਆ ਅਤੇ ਹੋਰ ਨਿੱਜੀ ਘਰੇਲੂ ਹਵਾਬਾਜ਼ੀ ਕੰਪਨੀਆਂ ਵੰਦੇ ਭਾਰਤ ਅਭਿਆਨ ਦੇ ਤਹਿਤ 6 ਮਈ ਤੋਂ ਵਿਦੇਸ਼ ਵਿਚ ਫਸੇ ਲੋਕਾਂ ਨੂੰ ਵਾਪਸ ਲਿਆਉਣ ਲਈ ਉਡਾਣਾਂ ਦਾ ਸੰਚਾਲਨ ਕਰ ਰਹੀਆਂ ਹਨ।

Leave a Reply

Your email address will not be published. Required fields are marked *