Thursday, August 6, 2020
Home > News > ਕਨੇਡਾ : ਪੰਜਾਬੀ ਸਟੂਡੈਂਟ ਕੁੜੀ ਦੀ ਬੇਸਮੇਂਟ ਚੋ ਇਸ ਹਲਾਤ ਚ ਮਿਲੀ ਲੋਥ ਕੇ ਛਾਇਆ ਸੋਗ

ਕਨੇਡਾ : ਪੰਜਾਬੀ ਸਟੂਡੈਂਟ ਕੁੜੀ ਦੀ ਬੇਸਮੇਂਟ ਚੋ ਇਸ ਹਲਾਤ ਚ ਮਿਲੀ ਲੋਥ ਕੇ ਛਾਇਆ ਸੋਗ

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ ਜਿਸ ਨਾਲ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਅਚਾਨਕ ਵਾਪਰੇ ਇਸ ਘਟਨਾ ਨਾਲ ਸਾਰੇ ਪਾਸੇ ਚਿੰਤਾ ਪਾਈ ਜਾ ਰਹੀ ਹੈ।ਪਿੰਡ ਨੈਣੈਵਾਲ ਵਿਖੇ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ,

ਜਦ ਜਸਪਾਲ ਸਿੰਘ ਜੱਸੂ ਦੀ ਲੜਕੀ ਸਮਨਦੀਪ ਕੌਰ (23) ਦੀ ਕੈਨੇਡਾ ਵਿੱਚ ਭੇਤਭਰੀ ਮੌਤ ਹੋ ਗਈ। ਪਿਤਾ ਨੇ ਦੱਸਿਆ ਕਿ ਉਸ ਦੀ ਧੀ 4 ਸਾਲ ਪਹਿਲਾਂ ਪੜ੍ਹਾਈ ਲਈ ਟੋਰਾਂਟੋ ਗਈ ਸੀ। ਕਰੀਬ ਦੋ ਮਹੀਨੇ ਪਹਿਲਾਂਂ ਆਪਣੇ ਤਾਏ ਦੀ ਲੜਕੀ ਕੋਲ ਸਸਕੈਚੇਵਿਨ ਗਈ। ਬੀਤੀ ਰਾਤ ਸਮਨਦੀਪ ਕੌਰ ਦੀ ਤਾਏ ਦੀ ਲੜਕੀ ਕੰਮ ’ਤੇ ਚਲੀ ਗਈ,

ਜਦ ਘਰ ਆਕੇ ਦੇਖਿਆ ਤਾਂ ਸਮਨਦੀਪ ਕੌਰ ਘਰ ਵਿੱਚ ਦਿਖਾਈ ਨਹੀਂ ਦਿੱਤੀ ਤਾਂ ਉਸ ਨੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸਘਰ ਪਹੁੰਚੀ ਤਾਂ ਸਮਨਦੀਪ ਕੌਰ ਦੀ ਲਾਸ਼ ਘਰ ਦੀ ਬੇਸਮੇਂਟ ਵਿੱਚੋਂ ਬਰਾਮਦ ਹੋਈ। ਅਜੇ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲਿਆ।ਇਸ ਖਬਰ. ਨਾਲ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

Leave a Reply

Your email address will not be published. Required fields are marked *