Sunday, July 12, 2020
Home > News > ਟਰੰਪ ਨੇ ਕੀਤੀ WHO ਦੀ ਬੇਜਤੀ ਤਾਂ ਫਿਰ ਟਰੰਪ ਨੂੰ ਖਿਝਾਉਣ ਲਈ WHO ਨੇ ਕੀਤਾ ਇਹ ਕੰਮ

ਟਰੰਪ ਨੇ ਕੀਤੀ WHO ਦੀ ਬੇਜਤੀ ਤਾਂ ਫਿਰ ਟਰੰਪ ਨੂੰ ਖਿਝਾਉਣ ਲਈ WHO ਨੇ ਕੀਤਾ ਇਹ ਕੰਮ

ਪਿਛਲੇ ਦਿਨੀ ਅਮਰੀਕਾ ਦੇ ਪ੍ਰੈਸੀਡੈਂਟ ਟਰੰਪ ਨੇ WHO ਦੀ ਕਾਫੀ ਜਿਆਦਾ ਬੇਜਤੀ ਕੀਤੀ ਸੀ ਹੁਣ ਟਰੰਪ ਨੂੰ ਖਿਝਾਉਣ ਲਈ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਿਪਟਣ ਵਿਚ ਚੀਨ ਦੀ ਖੁਲ ਕੇ ਸ਼ਲਾਘਾ ਕੀਤੀ ਹੈ ਤੇ ਕਿਹਾ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਨੂੰ ਵੁਹਾਨ ਤੋਂ ਸਿੱਖਣਾ ਚਾਹੀਦਾ ਹੈ ਕਿ ਵਾਇਰਸ ਦੇ ਕੇਂਦਰਬਿੰਦੂ ‘ਤੇ ਕਿਵੇਂ ਆਮ ਜ਼ਿੰਦਗੀ ਬਹਾਲ ਹੋਈ। ਇਸ ਤੋਂ ਇਕ ਦਿਨ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਨੂੰ ਬੀਜਿੰਗ ਦੀ ਲੋਕ ਸੰਪਰਕ ਏਜੰਸੀ ਕਰਾਰ ਦਿੱਤਾ ਸੀ।

ਟਰੰਪ ਨੇ ਵੀਰਵਾਰ ਨੂੰ ਕਿਹਾ ਸੀ ਕਿ ਵਿਸ਼ਵ ਸਿਹਤ ਸੰਗਠਨ ਨੂੰ ਖੁਦ ‘ਤੇ ਸ਼ਰਮਿੰਦਾ ਹੋਣਾ ਚਾਹੀਦਾ ਹੈ। ਉਹਨਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਦੀ ਸਿਹਤ ਇਕਾਈ ਨੂੰ ਚੀਨ ਦੀ ਲੋਕ ਸੰਪਰਕ ਏਜੰਸੀ ਕਰਾਰ ਦਿੱਤਾ ਸੀ। ਇਹ ਮਹਾਮਾਰੀ ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੀ ਸੀ। ਕੋਰੋਨਾ ਵਾਇਰਸ ‘ਤੇ ਵਿਸ਼ਵ ਸਿਹਤ ਸੰਗਠਨ ਦੀ ਭੂਮਿਕਾ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਫਿਲਹਾਲ ਅਮਰੀਕਾ ਵਲੋਂ ਇਸ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਨੂੰ ਰੋਕ ਦਿੱਤਾ ਹੈ।ਕੋਰੋਨਾ ਵਾਇਰਸ ਦੇ ਪ੍ਰਸਾਰ ਦੇ ਲਈ ਜਰਮਨੀ, ਬ੍ਰਿਟੇਨ ਤੇ ਆਸਟਰੇਲੀਆ ਸਣੇ ਕਈ ਦੇਸ਼ ਚੀਨ ਨੂੰ ਜ਼ਿੰਮੇਦਾਰ ਠਹਿਰਾ ਰਹੇ ਹਨ। ਵਾਇਰਸ ਦੇ ਕਾਰਣ ਪੂਰੀ ਦੁਨੀਆ ਵਿਚ 2 ਲੱਖ 35 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਹਨਾਂ ਵਿਚ 64 ਹਜ਼ਾਰ ਅਮਰੀਕੀ ਸ਼ਾਮਲ ਹਨ। ਇਸ ਮਹਾਮਾਰੀ ਨਾਲ 33 ਲੱਖ ਲੋਕ ਇਨਫੈਕਟਡ ਹੋਏ ਹਨ।

ਵਿਸ਼ਵ ਸਿਹਤ ਸੰਗਠਨ ਦੀ ਸਿਹਤ ਐਮਰਜੰਸੀ ਪ੍ਰੋਗਰਾਮ ਅਧਿਕਾਰੀ ਮਾਰੀਆ ਵਾਨ ਕੇਰਖੋਵੇ ਨੇ ਜਿਨੇਵਾ ਵਿਚ ਆਨਲਾਈਨ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਵੁਹਾਨ ਵਿਚ ਕੋਵਿਡ-19 ਦਾ ਹੁਣ ਕੋਈ ਨਵਾਂ ਮਾਮਲਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਕੋਈ ਗੰਭੀਰ ਮਾਮਲਾ ਨਹੀਂ ਹੈ।ਸਿਨਹੂਆ ਨਿਊਜ਼ ਏਜੰਸੀ ਨੇ ਸ਼ਨੀਵਾਰ ਨੂੰ ਉਹਨਾਂ ਦੇ ਹਵਾਲੇ ਨਾਲ ਕਿਹਾ ਕਿ ਇਸ ਉਪਲੱਬਧੀ ਲਈ ਵਧਾਈ। ਉਹਨਾਂ ਨੇ ਕਿਹਾ ਕਿ ਦੁਨੀਆ ਨੇ ਚੀਨ ਤੋਂ ਸਿੱਖਿਆ ਹੈ ਤੇ ਸਾਨੂੰ ਵੁਹਾਨ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਨਾਲ ਉਹ ਸਮਾਜ ਵਿਚ ਆਮ ਹਾਲਾਤ ਲਿਆ ਰਹੇ ਹਨ। ਵੁਹਾਨ ਵਿਚ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਹਸਪਤਾਲਾਂ ਵਿਚ ਕੋਵਿਡ-19 ਦੇ ਸਾਰੇ ਮਾਮਲੇ ਖਤਮ ਹੋ ਚੁੱਕੇ ਹਨ।

Leave a Reply

Your email address will not be published. Required fields are marked *