Sunday, July 12, 2020
Home > News > ਹੁਣੇ ਹੁਣੇ ਪੰਜਾਬ ਚ’ ਇੱਥੇ ਕਰੋਨਾ ਪੋਜੀਟਿਵ ਵਿਅਕਤੀ ਦੀ ਹੋਈ ਮੌਤ-ਦੇਖੋ ਪੂਰੀ ਖ਼ਬਰ

ਹੁਣੇ ਹੁਣੇ ਪੰਜਾਬ ਚ’ ਇੱਥੇ ਕਰੋਨਾ ਪੋਜੀਟਿਵ ਵਿਅਕਤੀ ਦੀ ਹੋਈ ਮੌਤ-ਦੇਖੋ ਪੂਰੀ ਖ਼ਬਰ

ਕੋਰੋਨਾ ਵਾਇਰਸ ਪਾਜ਼ੀਟਿਵ ਮਰੀਜ਼ ਅਸ਼ੋਕ ਕੁਮਾਰ ਵਾਸੀ ਅਲੀ ਕੇ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ । ਇਸ ਦੀ ਪੁਸ਼ਟੀ ਕਰਦਿਆ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਬਿਮਾਰ ਹੋਣ ਕਰਕੇ ਪਿਛਲੇ ਕੁੱਝ ਦਿਨਾ ਤੋਂ ਮੈਡੀਕਲ ਕਾਲਜ ਫਰੀਦਕੋਟ ‘ਚ ਜੇਰੇ ਇਲਾਜ ਸੀ ।

ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਜਲੰਧਰ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 120, ਮੋਹਾਲੀ ‘ਚ 94, ਪਟਿਆਲਾ ‘ਚ 89, ਅੰਮ੍ਰਿਤਸਰ ‘ਚ 208, ਲੁਧਿਆਣਾ ‘ਚ 102, ਪਠਾਨਕੋਟ ‘ਚ 25, ਨਵਾਂਸ਼ਹਿਰ ‘ਚ 23, ਤਰਨਾਰਨ 14, ਮਾਨਸਾ ‘ਚ 13,ਕਪੂਰਥਲਾ 12, ਹੁਸ਼ਿਆਰਪੁਰ ‘ਚ 42, ਫਰੀਦਕੋਟ 6, ਸੰਗਰੂਰ ‘ਚ 6 ਕੇਸ,

ਮੁਕਤਸਰ 7 ਅਤੇ ਗੁਰਦਾਸਪੁਰ ‘ਚ 5 ਕੇਸ, ਮੋਗਾ ‘ਚ 28, ਬਰਨਾਲਾ ‘ਚ 2, ਫਤਿਹਗੜ੍ਹ ਸਾਹਿਬ ‘ਚ 6, ਫਾਜ਼ਿਲਕਾ 4, ਬਠਿੰਡਾ ‘ਚ 2, ਰੋਪੜ ‘ਚ 5 ਅਤੇ ਫਿਰੋਜ਼ਪੁਰ ‘ਚ 22 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।

Leave a Reply

Your email address will not be published. Required fields are marked *