Thursday, July 16, 2020
Home > News > ਹੁਣ ਕਰੋਨਾ ਦੇ ਦਿਸੇ ਇਹ ਅਜੀਬੋ ਗਰੀਬ ਲੱਛਣ – ਵਿਗਿਆਨੀ ਵੀ ਹੈਰਾਨ

ਹੁਣ ਕਰੋਨਾ ਦੇ ਦਿਸੇ ਇਹ ਅਜੀਬੋ ਗਰੀਬ ਲੱਛਣ – ਵਿਗਿਆਨੀ ਵੀ ਹੈਰਾਨ

ਪੂਰੀ ਦੁਨੀਆ ’ਚ ਫੈਲੇ ਕੋਰੋਨਾ ਵਾਇਰਸ ਨੇ ਸਭ ਨੂੰ ਡਰਾਕੇ ਰੱਖਿਆ ਹੋਇਆ ਹੈ। ਹਰ ਆਏ ਦਿਨ ਵਾਇਰਸ ਦੇ ਨਵੇਂ-ਨਵੇਂ ਲੱਛਣ ਦੇਖਣ ਨੂੰ ਮਿਲ ਰਹੇ ਹਨ। ਇਕ ਹਾਲੀਆ ਖੋਜ ’ਚ ਪਤਾ ਲੱਗਾ ਹੈ ਕਿ ਕੋਰੋਨਾ ਵਾਇਰਸ ਦਾ ਬੁਰਾ ਅਸਰ ਇਨਸਾਨ ਦੀ ਸਕਿਨ ’ਚ ਵੀ ਪੈਂਦਾ ਹੈ। ਇਨਸਾਨ ਦੇ ਸਰੀਰ ’ਚ ਹੁਣ ਅਜੀਬੋ-ਗਰੀਬ ਧੱਬੇ ਦਿਖਾਈ ਦਿੱਤੇ ਹਨ। ਸਪੇਨ ਦੇ ਕੁਝ ਡਰਮਟਾਲਾਜਿਸਟ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਵਿਡ-19 ਨਾਲ ਪੀੜਤ ਮਰੀਜ਼ਾਂ ਦੀ ਸਕਿਨ ’ਚ ਕਈ ਲੱਛਣ ਦੇਖੇ ਹਨ।

ਹਾਲਾਂਕਿ ਸਕਿਨ ’ਤੇ ਨਜ਼ਰ ਆਉਣ ਵਾਲੇ ਅਜਿਹੇ ਨਿਸ਼ਾਨਾਂ ਨਾਲ ਐਸਿਮਪਟੋਮੈਟਿਕ (ਨਾ ਦਿਖਾਈ ਦੇਣ ਵਾਲੇ ਲੱਛਣ) ਮਰੀਜ਼ਾਂ ਦੀ ਪਛਾਣ ਹੋ ਸਕਦੀ ਹੈ। ਸਪੇਨਿਸ਼ ਡਰਮਟਾਲਾਜਿਸਟ ਨੇ ਦੱਸਿਆ ਕਿ ਸਕਿਨ ’ਚ ਨਜ਼ਰ ਆਉਣ ਵਾਲੀ ਇਸ ਗੰਭੀਰ ਬੀਮਾਰੀ ਨਾਲ ਐਸਿਮਪਟੋਮੈਟਿਕ ਮਰੀਜ਼ਾਂ ਦੀ ਪਛਾਣ ਕੀਤੀ ਜਾ ਸਕਦੀ ਹੈ। ਸਪੇਨ ’ਚ ਇਹ ਖੋਜ ਕੋਰੋਨਾ ਇਨਫੈਕਟਿਡਸ ਤੋਂ ਇਵਾਲਾ ਦੋ ਹਫਤਿਆਂ ਤੋਂ ਸਕਿਨ ਸਬੰਧੀ ਸਮੱਸਿਆ ਝੱਲ ਰਹੇ ਲੋਕਾਂ ’ਤੇ ਹੋਇਆ ਹੈ।

ਬ੍ਰਿਟਿਸ਼ ਜਰਨਲ ਆਫ ਡਰਮਟੋਲੋਜੀ ’ਚ ਛਪੀ ਇਸ ਖੋਜ ’ਚ ਮਾਹਿਰਾਂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਦੇ ਸ਼ਿ ਕਾ ਰ 19 ਫੀਸਦੀ ਲੋਕਾਂ ਦੇ ਹੱਥਾਂ ਅਤੇ ਪੈਰਾਂ ’ਤੇ ਛਾਲੇ ਦਿਖਾਈ ਦਿੱਤੇ ਹਨ। ਇਸ ਤੋਂ ਇਲਾਵਾ ਵੀ ਸਕਿਨ ’ਤੇ ਕਈ ਵੱਖਰੇ-ਵੱਖਰੇ ਤਰ੍ਹਾਂ ਦਾ ਦਾਗ-ਧੱਬੇ ਦੇਖੇ ਗਏ ਹਨ। ਹੱਥਾਂ ਅਤੇ ਪੈਰਾਂ ਤੋਂ ਇਲਾਵਾ ਸਰੀਰ ਦੇ ਹੋਰਨਾਂ ਹਿੱਸਿਆਂ ’ਚ ਇਸ ਤਰ੍ਹਾਂ ਦੇ ਛਾਲੇ ਹੋ ਸਕਦੇ ਹਨ। 9 ਫੀਸਦੀ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ

ਜਿਥੇ ਹੱਥ ਅਤੇ ਪੈਰਾਂ ਤੋਂ ਇਲਾਵਾ ਸਰੀਰ ਦੇ ਉੱਪਰੀ ਹਿੱਸੇ ’ਚ ਚਾਲੇ ਜਾਂ ਦਾਣੇ ਮਿਲੇ ਹਨ। ਖੂਨ ਨਾਲ ਭਰੇ ਇਹ ਚਾਲੇ ਹੌਲੀ-ਹੌਲੀ ਵੱਡੇ ਹੋ ਸਕਦੇ ਹਨ। ਕੁਝ ਮਾਮਲਿਆਂ ’ਚ ਸਰੀਰ ’ਤੇ ਲਾਲ ਰੰਗ ਦੇ ਧੱਬੇ ਜਾਂ ਪਿੱਤੇ ਵਰਗੇ ਨਿਸ਼ਾਨ ਵੀ ਦੇਖੇ ਗਏ ਹਨ। ਕੋਰੋਨਾ ਇਨਫੈਕਟਿਡਸ ਦੇ 19 ਫੀਸਦੀ ਮਾਮਲਿਆਂ ’ਚ ਸਰੀਰ ’ਤੇ ਲਾਲ, ਗੁਲਾਬੀ ਅਤੇ ਚਿੱਟੇ ਰੰਗ ਦੇ ਧੱਬੇ ਦੇਖੇ ਗਏ ਹਨ।ਕੋਰੋਨਾ ਮਰੀਜ਼ਾਂ ਦੇ ਲਗਭਗ 47 ਫੀਸਦੀ ਮਰੀਜ਼ਾਂ ’ਚ ਮੈਕਿਊਲੋਪੈਪੁਲਸ ਦੀ ਸ ਮੱ ਸਿ ਆ ਦੇਖੀ ਗਈ ਹੈ। ਇਸ ਵਿਚ ਸਰੀਰ ਦੀ ਚਮੜੀ ’ਤੇ ਗੂੜੇ ਲਾਲ ਰੰਗ ਦੇ ਨਿਸ਼ਾਨ ਆਉਣ ਲਗਦੇ ਹਨ। ਸਕਿਨ ’ਤੇ ਨਜ਼ਰ ਆਉਣ ਵਾਲੀ ਇਹ ਸਮੱਸਿਆ ‘ਪਾਈਰੀਆਸਿਸ ਰੋਸੀ’ ਵਰਗੇ ਰੋਗ ਵਾਂਗ ਦਿਖਾਈ ਦਿੰਦੀ ਹੈ।

Leave a Reply

Your email address will not be published. Required fields are marked *