Thursday, July 16, 2020
Home > News > ਹੁਣੇ ਹੁਣੇ ਸਲਮਾਨ ਖਾਨ ਨੇ ਕਰ ਦਿੱਤਾ ਇੱਕ ਹੋਰ ਵੱਡਾ ਐਲਾਨ-ਦੇਖੋ ਪੂਰੀ ਖ਼ਬਰ

ਹੁਣੇ ਹੁਣੇ ਸਲਮਾਨ ਖਾਨ ਨੇ ਕਰ ਦਿੱਤਾ ਇੱਕ ਹੋਰ ਵੱਡਾ ਐਲਾਨ-ਦੇਖੋ ਪੂਰੀ ਖ਼ਬਰ

ਹੁਣੇਂ ਹੁਣੇਂ ਆਈ ਇਹ ਵੱਡੀ ਖਬਰ ਲੌਕ ਡਾਊਨ ਕਾਰਨ ਬੇਰੁਜ਼ਗਾਰ ਹੋਏ ਸਿਨੇਮਾ ਦੇ ਦੈਨਿਕ ਵੇਤਨਭੋਗੀ (ਰੋਜ਼ਾਨਾ ਤਨਖਾਹ) ਕਰਮਚਾਰੀਆਂ ਦੀ ਮਦਦ ਕਰਨ ਤੋਂ ਬਾਅਦ ਹੁਣ ਹਿੰਦੀ ਸਿਨੇਮਾ ਦੇ ਦਬੰਗ ਖਾਨ ਸਲਮਾਨ ਖਾਨ ਟੀ.ਵੀ. ਅਤੇ ਫ਼ਿਲਮਾਂ ਵਿਚ ਕੰਮ ਕਰਨ ਵਾਲੇ ਖਾਸ ਕਲਾਕਾਰਾਂ ਦੀ ਮਦਦ ਕਰਨ ਲਈ ਸਾਹਮਣੇ ਆਏ ਹਨ।

ਉਨ੍ਹਾਂ ਨੇ ਆਲ ਇੰਡੀਆ ਸਪੈਸ਼ਲ ਆਰਟਿਸਟਸ ਐਸੋਸੀਏਸ਼ਨ ਦੇ ਅਧੀਨ 45 ਕਲਾਕਾਰਾਂ ਦੇ ਬੈਂਕ ਖਾਤਿਆਂ ਵਿਚ ਸਿੱਧੇ 3000/- ਦੀ ਸਹਾਇਤਾ ਦੇ ਤੌਰ ‘ਤੇ ਦਾਨ ਕੀਤੇ ਹਨ। ਸਾਰੇ ਕਲਾਕਾਰਾਂ ਵਲੋਂ ਸਲਮਾਨ ਦੀ ਇਸ ਦਰਿਆਦਿਲੀ ਦੀ ਤਾਰੀਫ ਕੀਤੀ ਜਾ ਰਹੀ ਹੈ ਸਲਮਾਨ ਖਾਨ ਦੀ ਫਿਲਮ ‘ਭਾਰਤ’ ਵਿਚ ਸਰਕਸ ਦੇ ਦ੍ਰਿਸ਼ਾਂ ਦੌਰਾਨ ਕਈ ਕੱਦ ਵਿਚ ਛੋਟੇ ਕਲਾਕਾਰਾਂ ਨੇ ਕੰਮ ਕੀਤਾ ਹੈ। ਸਿਨੇਮਾ ਦੇ ਖਾਸ ਕਲਾਕਾਰਾਂ ਵਿਚੋਂ ਇਕ ਪ੍ਰਵੀਨ ਰਾਣਾ ਨੇ ਕਿਹਾ, ”ਸੰਕਟ ਦੇ ਦਿਨਾਂ ਵਿਚ ਸਾਡੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੈ।

ਪਰ ਸਲਮਾਨ ਖਾਨ ਹੀ ਸਿਰਫ ਇਕ ਹਨ, ਜਿਨ੍ਹਾਂ ਨੂੰ ਸਾਡੀ ਯਾਦ ਆਈ। ਅਸੀਂ ਕਾਫੀ ਹੈਰਾਨ ਸਨ ਜਦੋਂ ਅਚਾਨਕ ਸਾਡੇ ਖਾਤਿਆਂ ਵਿਚ 3000/- ਰੁਪਏ ਜਮ੍ਹਾ ਕਰਵਾਏ ਗਏ।ਦੱਸਣਯੋਗ ਹੈ ਕਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਂਪਲਾਇਜ਼ ਦੇ ਮੁਖੀ ਬੀ.ਐਨ. ਤਿਵਾੜੀ ਨੇ ਕਿਹਾ,ਐਸੋਸੀਏਸ਼ਨ ਦੇ ਅਧੀਨ ਲਗਭਗ 90 ਵਿਸ਼ੇਸ਼ ਸ਼੍ਰੇਣੀ ਦੇ ਕਲਾਕਾਰ ਆਉਣ ਵਾਲੇ ਹਨ। ਉਨ੍ਹਾਂ ਵਿਚੋਂ 45 ਲੋਕਾਂ ਨੂੰ ਸਲਮਾਨ ਖਾਨ ਨੇ ਮਦਦ ਦਿੱਤੀ ਹੈ।

Leave a Reply

Your email address will not be published. Required fields are marked *