Sunday, September 20, 2020
Home > News > ਆਇਆ ਮੌਸਮ ਦਾ ਤਾਜਾ ਵੱਡਾ ਅਲਰਟ – ਇਥੇ ਪੈ ਸਕਦਾ ਭਾਰੀ ਮੀਂਹ ਅਤੇ ਤੂਫ਼ਾਨ

ਆਇਆ ਮੌਸਮ ਦਾ ਤਾਜਾ ਵੱਡਾ ਅਲਰਟ – ਇਥੇ ਪੈ ਸਕਦਾ ਭਾਰੀ ਮੀਂਹ ਅਤੇ ਤੂਫ਼ਾਨ

ਚੰਡੀਗੜ੍ਹ : ਦੇਸ਼ ਅੰਦਰ ਚੱਲ ਰਹੇ ਮੌਨਸੂਨੀ ਸੀਜ਼ਨ ਦੌਰਾਨ ਬਾਰਸ਼ ਦੀ ਲੁਕਣਮਿਟੀ ਜਾਰੀ ਹੈ। ਕਈ ਥਾਈ ਭਾਰੀ ਮੀਂਹ ਕਾਰਨ ਜਨ-ਜੀਵਨ ਬੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਜਦਕਿ ਬਹੁਤੇ ਇਲਾਕਿਆਂ ਅੰਦਰ ਮੀਂਹ ਦੀ ਕਮੀ ਕਾਰਨ ਲੋਕਾਂ ਨੂੰ ਗਰਮੀ ਦਾ ਪ੍ਰਕੋਪ ਸਹਿਣਾ ਪੈ ਰਿਹਾ ਹੈ। ਪਿਛਲੇ ਦਿਨਾਂ ਦੌਰਾਨ ਪੰਜਾਬ ਦੇ ਕੁੱਝ ਭਾਗਾਂ ‘ਚ ਭਾਰੀ ਤੋਂ ਦਰਮਿਆਨਾਂ ਮੀਂਹ ਵੇਖਣ ਨੂੰ ਮਿਲਿਆ ਸੀ, ਜਦਕਿ ਜ਼ਿਆਦਾਤਰ ਇਲਾਕੇ ਸੁੱਕੇ ਹੀ ਰਹਿ ਗਏ ਸਨ।

ਇਨ੍ਹਾਂ ਇਲਾਕਿਆਂ ‘ਚ ਜਿੱਥੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਪਾਲਣ ‘ਚ ਦਿੱਕਤਾਂ ਆ ਰਹੀਆਂ ਨੇ ਉਥੇ ਹੀ ਵਧੀ ਗਰਮੀ ਕਾਰਨ ਲੋਕ ਹਾਲੋ-ਬੇਹਾਲ ਹੋਏ ਪਏ ਹਨ।  ਹੁਣ ਮੌਸਮ ਵਿਭਾਗ ਤੋਂ ਅਜਿਹੇ ਇਲਾਕਿਆਂ ਲਈ ਵੀ ਚੰਗੀ ਖ਼ਬਰ ਆਈ ਹੈ। ਭਾਰਤੀ ਮੌਸਮ ਵਿਭਾਗ ਵਲੋਂ ਜਾਰੀ ਕੀਤੇ ਗਏ ਤਾਜ਼ਾ ਬੁਲੇਟਿਨ ਮੁਤਾਬਕ ਦੇਸ਼ ਦੇ ਕਈ ਹਿੱਸਿਆਂ ਅੰਦਰ ਚੰਗਾ ਮੀਂਹ ਪੈਣ ਦੀ ਸੰਭਾਵਨਾ ਹੈ।

ਜਾਣਕਾਰੀ ਮੁਤਾਬਕ ਐਤਵਾਰ ਨੂੰ ਰਾਜਧਾਨੀ ਦਿੱਲੀ ਸਮੇਤ ਉਤਰਾਖੰਡ, ਪੂਰਬੀ ਰਾਜਸਥਾਨ ਤੋਂ ਇਲਾਵਾ ਉਤਰ ਪ੍ਰਦੇਸ਼ ਦੇ ਦੂਰ-ਦੁਰਾਂਡੇ ਇਲਾਕਿਆਂ ਵਿਚ ਚੰਗਾ ਮੀਂਹ ਪੈ ਸਕਦਾ ਹੈ।  ਇਸੇ ਤਰ੍ਹਾਂ ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਨੇੜਲੇ ਇਲਾਕਿਆਂ ਅੰਦਰ ਵੀ ਤੂਫਾਨ ਤੇ ਬਿਜਲੀ ਚਮਕਣ ਦੇ ਨਾਲ-ਨਾਲ ਮੀਂਹ ਸੰਭਾਵਨਾ ਪ੍ਰਗਟਾਈ ਗਈ ਹੈ।

ਉਪ-ਹਿਮਾਲਿਆਈ ਪੱਛਮੀ ਬੰਗਾਲ, ਸਿੱਕਮ, ਅਰੁਣਾਚਲ ਪ੍ਰਦੇਸ਼, ਅਸਾਮ ਤੇ ਮੇਘਾਲਿਆ ਵਿਚ, ਐਤਵਾਰ ਨੂੰ ਦੂਰ ਦੁਰਾਡੇ ਇਲਾਕਿਆਂ ਵਿਚ ਮੀਂਹ ਪੈ ਸਕਦਾ ਹੈ।  ਮੌਸਮ ਵਿਭਾਗ ਮੁਤਾਬਕ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਨੂੰ ਦਿੱਲੀ ਵਿਚ ਦਰਮਿਆਨੀ ਤੋਂ ਭਾਰੀ ਮੀਂਹ ਪੈ ਸਕਦਾ ਹੈ। ਦੂਜੇ ਪਾਸੇ, ਉੱਤਰ ਤੇ ਪੱਛਮੀ ਭਾਰਤ ਵਿਚ ਰਾਜਸਥਾਨ ਦੇ ਇਲਾਕਿਆਂ ਅੰਦਰ ਵੀ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਵਿਚ ਤੂਫਾਨ ਦੇ ਲਈ ‘ਯੈਲੋ’ ਚੇਤਾਵਨੀ ਜਾਰੀ ਕੀਤੀ ਗਈ ਹੈ।  ਇਸੇ ਦੌਰਾਨ ਦੇਸ਼ ਦੇ ਕਈ ਹਿੱਸਿਆਂ ਅੰਦਰ ਗਰਮੀ ਦਾ ਪ੍ਰਕੋਪ ਵੀ ਜਾਰੀ ਹੈ। ਹਿਮਾਚਲ ਵਿਚ ਸਭ ਤੋਂ ਵੱਧ ਤਾਪਮਾਨ ਊਨਾ ਵਿਚ 34 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਜਦਕਿ ਸਭ ਤੋਂ ਘੱਟ ਲਾਹੌਲ-ਸਪੀਤੀ ਜ਼ਿਲ੍ਹੇ ਦੇ ਪ੍ਰਬੰਧਕੀ ਕੇਂਦਰ ਕੇਲੌਂਗ ਵਿਚ 13.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਇਸੇ ਤਰ੍ਹਾਂ ਪੰਜਾਬ ਦੇ ਕਈ ਇਲਾਕਿਆਂ ਅੰਦਰ ਵੀ ਬਾਰਸ਼ ਦੀ ਕਮੀ ਦੇ ਚਲਦਿਆਂ ਤਾਪਮਾਨ ‘ਚ ਵਾਧਾ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਵਲੋਂ ਅਗਲੇ ਕੁੱਝ ਦਿਨਾਂ ਦੌਰਾਨ ਮੌਸਮ ਦਾ ਮਿਜ਼ਾਜ਼ ਬਦਲਣ ਦੀ ਭਵਿੱਖਬਾਣੀ ਬਾਅਦ ਪੰਜਾਬ ਅੰਦਰ ਵੀ ਮੀਂਹ ਨਾਲ ਮੌਸਮ ਖੁਸ਼ਗਵਾਰ ਬਣਨ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ।

Leave a Reply

Your email address will not be published. Required fields are marked *