Saturday, September 19, 2020
Home > News > ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਇਹ ਵੱਡਾ ਅਲਰਟ ਹੋਵੇਗੀ ਇਥੇ ਇਥੇ ਜਲ ਥਲ

ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਇਹ ਵੱਡਾ ਅਲਰਟ ਹੋਵੇਗੀ ਇਥੇ ਇਥੇ ਜਲ ਥਲ

ਚਿਪਚਿਪੀ ਗਰਮੀ ਤੋਂ ਵੱਡੀ ਰਾਹਤ ਜਲਦ: ਅਰਸੇ ਬਾਅਦ ਖਾੜੀ ਬੰਗਾਲ ਦੀਆਂ ਪੂਰਬੀ ਹਵਾਂਵਾਂ ਤੇ ਵੈਸਟਰਨ ਡਿਸਟ੍ਬੇਂਸ ਨਾਲ ਬਰਸਾਤਾਂ ਦੀ ਪੰਜਾਬ ਚ ਵਾਪਸੀ ਹੋਣ ਵਾਲੀ ਹੈ। ਬੁੱਧਵਾਰ ਸ਼ਾਮ/ਰਾਤ ਤੋਂ ਹੀ ਨੀਮ-ਪਹਾੜੀ ਤੇ ਮਾਲਵਾ ਦੇ ਜਿਲਿਆਂ ਚ ਮੌਸਮੀ ਹਲਚਲਾਂ ਸ਼ੁਰੂ ਹੋਣ ਦੀ ਉਮੀਦ ਹੈ। 30-31-1 ਨੂੰ ਸੂਬੇ ਦੇ ਬਹੁਗਿਣਤੀ ਹਿੱਸਿਆਂ ਚ ਦਰਮਿਆਨੀਆਂ/ਭਾਰੀ ਬਰਸਾਤੀ ਕਾਰਵਾਈਆਂ ਨਾਲ਼ ਗਰਮੀ ਤੋਂ ਵੱਡੀ ਰਾਹਤ ਮਿਲੇਗੀ। ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਚੰਡੀਗੜ੍ਹ, ਪਟਿਆਲਾ, ਸੰਗਰੂਰ, ਬਰਨਾਲਾ, ਖੰਨਾ, ਲੁਧਿਆਣਾ, ਫਾਜਿਲਕਾ, ਫਤਿਹਗੜ੍ਹ ਸਾਹਿਬ ਦੇ ਇਲਾਕਿਆਂ ਚ ਭਾਰੀ ਮੀਂਹ ਦੀ ਉਮੀਦ ਹੈ।

ਜੁਲਾਈ ਦੇ ਅੰਤ ਚ ਸ਼ੁਰੂ ਹੋਇਆ ਬਰਸਾਤ ਦਾ ਇਹ ਦੌਰ ਰੁਕ-ਰੁਕ ਕੇ 2 ਅਗਸਤ ਤੱਕ ਜਾਰੀ ਰਹੇਗਾ। ਨੀਮ-ਪਹਾੜੀ ਖੇਤਰਾਂ ਚ ਉਸਤੋਂ ਬਾਅਦ ਵੀ ਮਾਨਸੂਨੀ ਹਲਚਲ ਬਣੀ ਰਹੇਗੀ। 4-5 ਸੂਬੇ ਨੂੰ ਵੈਸਟਰਨ ਡਿਸਟ੍ਬੇਂਸ ਦੇ ਆਗਮਨ ਨਾਲ ਫਿਰ ਤੋਂ ਬਰਸਾਤਾਂ ਦੀ ਉਮੀਦ ਹੈ। ਇਸੇ ਦੌਰਾਨ ਬੰਗਾਲ ਦੀ ਖਾੜੀ ਚ ਘੱਟ ਦਬਾਅ ਦਾ ਸਿਸਟਮ ਜਨਮ ਲਵੇਗਾ। ਧੰਨਵਾਦ ਸਹਿਤ: #ਪੰਜਾਬਦਾਮੌਸਮ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਡਾ. ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਇਸ ਵਾਰ ਜੁਲਾਈ ਦੇ ਮਹੀਨੇ ਮੀਂਹ ਆਮ ਨਾਲੋਂ ਜ਼ਿਆਦਾ ਪਿਆ ਹੈ। ਅਗਸਤ ਦੇ ਮਹੀਨੇ ਵੀ ਚੰਗਾ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਪਿਛਲੇ ਦਿਨਾਂ ਤੋਂ ਹੁੰਮਸ ਕੁੱਝ ਜ਼ਿਆਦਾ ਹੀ ਸੀ ਅਤੇ ਲੋਕਾਂ ਨੂੰ ਬਾਰਿਸ਼ ਨਾਲ ਰਾਹਤ ਮਿਲੇਗੀ। ਇਸ ਤੋਂ ਇਲਾਵਾ ਉਨ੍ਹਾਂ ਬਾਰਸ਼ ਨੂੰ ਕਿਸਾਨਾਂ ਲਈ ਲਾਭਕਾਰੀ ਦੱਸਿਆ ਹੈ ਅਤੇ ਇਸ ਬਾਰੇ ਕਿਸਾਨਾਂ ਨੂੰ ਨਿਰਦੇਸ਼ ਦਿੱਤੇ ਹਨ।

Leave a Reply

Your email address will not be published. Required fields are marked *