Sunday, September 20, 2020
Home > News > ਵੱਧ ਰਹੇ ਜਿਆਦਾ ਕੇਸਾਂ ਦਾ ਕਰਕੇ ਕੈਪਟਨ ਕਰਤਾ ਇਹ ਵੱਡਾ ਐਲਾਨ

ਵੱਧ ਰਹੇ ਜਿਆਦਾ ਕੇਸਾਂ ਦਾ ਕਰਕੇ ਕੈਪਟਨ ਕਰਤਾ ਇਹ ਵੱਡਾ ਐਲਾਨ

ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।

ਚੰਡੀਗੜ੍ਹ: ਕੋਰੋਨਾ ਦੀ ਲਾਗ ਦੇਸ਼ ਭਰ ‘ਚ ਤੇਜ਼ੀ ਨਾਲ ਫੈਲ ਰਹੀ ਹੈ। ਪੰਜਾਬ ਵੀ ਪੂਰੀ ਤਰ੍ਹਾਂ ਕੋਰੋਨਾ ਮਹਾਮਾਰੀ ਦੀ ਲਪੇਟ ‘ਚ ਹੈ। ਅਜਿਹੇ ‘ਚ ਕੈਪਟਨ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ ਪਲਾਜ਼ਮਾ ਬੈਂਕ ਤੋਂ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਲਾਗਤ ਮੁੱਲ ‘ਤੇ ਪਲਾਜ਼ਮਾ ਦੇਣ ਦਾ ਫੈਸਲਾ ਕੀਤਾ ਹੈ।

ਪੰਜਾਬ ਦੇ ਸੂਚਨਾ ਤੇ ਜਨ ਸਪੰਰਕ ਵਿਭਾਗ ਮੁਤਾਬਕ ਪੰਜਾਬ ‘ਚ ਸਰਕਾਰੀ ਹਸਪਤਾਲਾਂ ਤੋਂ ਪ੍ਰਾਈਵੇਟ ਹਸਪਤਾਲਾਂ ਨੂੰ ਪ੍ਰਤੀ ਯੂਨਿਟ 20,000 ਰੁਪਏ ਦੇ ਹਿਸਾਬ ਨਾਲ ਪਲਾਜ਼ਮਾ ਮਿਲੇਗਾ। ਉੱਥੇ ਹੀ ਜਿਹੜੇ ਮਰੀਜ਼ਾਂ ਦਾ ਇਲਾਜ ਸਰਕਾਰੀ ਹਸਪਤਾਲਾਂ ‘ਚ ਚੱਲ ਰਿਹਾ ਹੈ, ਉਨ੍ਹਾਂ ਨੂੰ ਮੁਫਤ ਪਲਾਜ਼ਮਾ ਦਿੱਤਾ ਜਾਵੇਗਾ।

Leave a Reply

Your email address will not be published. Required fields are marked *