Sunday, September 20, 2020
Home > News > ਪੰਜਾਬ ਚ’ ਕਰੋਨਾ ਨੇ ਢਾਇਆ ਵੱਡਾ ਕਹਿਰ: ਅੱਜ ਇੱਥੇ ਮਿਲੇ ਇਕੱਠੇ 511 ਨਵੇਂ ਪੋਜ਼ੀਟਿਵ ਤੇ ਹੋਈਆਂ 10 ਮੌਤਾਂ-ਦੇਖੋ ਪੂਰੀ ਖ਼ਬਰ

ਪੰਜਾਬ ਚ’ ਕਰੋਨਾ ਨੇ ਢਾਇਆ ਵੱਡਾ ਕਹਿਰ: ਅੱਜ ਇੱਥੇ ਮਿਲੇ ਇਕੱਠੇ 511 ਨਵੇਂ ਪੋਜ਼ੀਟਿਵ ਤੇ ਹੋਈਆਂ 10 ਮੌਤਾਂ-ਦੇਖੋ ਪੂਰੀ ਖ਼ਬਰ

ਅੱਜ ਪੰਜਾਬ ‘ਚ 511 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 15456 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 10509 ਮਰੀਜ਼ ਠੀਕ ਹੋ ਚੁੱਕੇ, ਬਾਕੀ 4577 ਮਰੀਜ ਇਲਾਜ਼ ਅਧੀਨ ਹਨ। ਪੀੜਤ 135 ਮਰੀਜ਼ ਆਕਸੀਜਨ ਅਤੇ 18 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 143, ਫਿਰੋਜ਼ਪੁਰ 73 ਤੇ ਅੰਮ੍ਰਿਤਸਰ ਤੋਂ 69 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ। ਹੁਣ ਤੱਕ 370 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 10 ਮੌਤਾਂ ‘ਚ 3 ਜਲੰਧਰ, 4 ਲੁਧਿਆਣਾ, 1 ਪਟਿਆਲਾ, 1 ਅੰਮ੍ਰਿਤਸਰ ਤੇ 1 ਹੁਸ਼ਿਆਰਪੁਰ ਤੋਂ ਰਿਪੋਰਟ ਹੋਈਆਂ ਹਨ।

ਭਾਰਤ ‘ਚ ਹੁਣ ਤੱਕ 16 ਲੱਖ, 1 ਹਜ਼ਾਰ, 73 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 10 ਲੱਖ, 29 ਹਜ਼ਾਰ, 69 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 35134 ਲੋਕਾਂ ਦੀ ਜਾਨ ਜਾ ਚੁੱਕੀ ਹੈ।

Leave a Reply

Your email address will not be published. Required fields are marked *