Saturday, September 19, 2020
Home > News > ਕੋਰੋਨਾ ਕਾਲ ਚ ਇਸ ਕਾਰੋਬਾਰ ਨੇ ਲਿਆਂਦੀ ਹਨੇਰੀ-ਦੁੱਗਣਾ ਹੋਇਆ ਇਹ ਕਾਰੋਬਾਰ

ਕੋਰੋਨਾ ਕਾਲ ਚ ਇਸ ਕਾਰੋਬਾਰ ਨੇ ਲਿਆਂਦੀ ਹਨੇਰੀ-ਦੁੱਗਣਾ ਹੋਇਆ ਇਹ ਕਾਰੋਬਾਰ

ਦੁਨੀਆਂ ਵਿੱਚ ਕੋ-ਰੋ-ਨਾ ਕਰਕੇ ਲੱਗਭੱਗ ਸਾਰੇ ਹੀ ਕਾਰੋਬਾਰ ਬੰਦ ਹੋ ਗਏ ਹਨ। ਇਸ ਸਮੇਂ ਵੱਡੀਆਂ ਵੱਡੀਆਂ ਕਾਰੋਬਾਰੀ ਕੰਪਨੀਆਂ ਨੂੰ ਘਾ-ਟਾ ਪਿਆ ਹੈ। ਜੇਕਰ ਕਿਸੇ ਕੰਪਨੀ ਕੋਲੋਂ ਉਤਪਾਦ ਪਏ ਹਨ ਤਾਂ ਉਨ੍ਹਾਂ ਦੀ ਵਿਕਰੀ ਨਹੀਂ ਹੋ ਰਹੀ। ਕੋ-ਰੋ-ਨਾ ਕਾਰਨ ਹਰ ਮੁਲਕ ਦੀ ਅਰਥ ਵਿਵਸਥਾ ਉੱਤੇ ਅਸਰ ਪਿਆ ਹੈ। ਇਸ ਸਭ ਕੁਝ ਦੇ ਬਾਵਜੂਦ ਸਾਈਕਲ ਦੇ ਕਾਰੋਬਾਰ ਵਿਚ ਦੁੱਗਣੇ ਤੋਂ ਵੀ ਜ਼ਿਆਦਾ ਵਾਧਾ ਹੋਇਆ ਹੈ। ਅੱਜ ਕੱਲ ਸਾਈਕਲ ਖਰੀਦਣ ਲਈ ਪੇਸ਼ਗੀ ਤੌਰ ਤੇ ਬੁਕਿੰਗ ਕਰਵਾਉਣੀ ਪੈਂਦੀ ਹੈ। ਸਾਈਕਲ ਦੀ ਕੀਮਤ ਵਿੱਚ ਵੀ ਵਾਧਾ ਹੋਇਆ ਹੈ।

ਇਸ ਦਾ ਮੁੱਖ ਕਾਰਨ ਹੋਰ ਵਾਹਨਾਂ ਦੇ ਮੁਕਾਬਲੇ ਸਾਈਕਲ ਦੀ ਘੱਟ ਕੀਮਤ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਸਾਈਕਲ ਦਾ ਯੋਗਦਾਨ ਹੈ। ਜਲੰਧਰ ਦੇ ਸਾਈਕਲ ਕਾਰੋਬਾਰੀ ਵਿਵੇਕ ਨੇ ਜਾਣਕਾਰੀ ਦਿੱਤੀ ਹੈ ਕਿ ਸਾਈਕਲ ਚਲਾਉਣ ਨਾਲ ਸਰੀਰ ਬਿਲਕੁਲ ਤੰਦਰੁਸਤ ਰਹਿੰਦਾ ਹੈ। ਜੇਕਰ ਅੱਧਾ ਘੰਟਾ ਵੀ ਸਾਈਕਲ ਰੋਜ਼ ਚਲਾਇਆ ਜਾਵੇ ਤਾਂ ਡਾ-ਇ-ਬ-ਟੀ-ਜ਼, ਬ-ਲੱ-ਡ ਪ੍ਰੈਸ਼ਰ, ਭਾਰ ਘ-ਟਾ-ਉ-ਣ ਅਤੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਠੀਕ ਰੱਖਣ ਲਈ ਮ-ਦ-ਦ ਮਿਲਦੀ ਹੈ। ਕੋ-ਰੋ-ਨਾ ਕਰਕੇ ਜਿੰਮ ਸੈਂਟਰ ਬੰਦ ਹਨ।

ਜਿਸ ਕਰਕੇ ਲੋਕਾਂ ਲਈ ਸਿਹਤ ਨੂੰ ਠੀਕ ਰੱਖਣ ਲਈ ਸਾਈਕਲ ਚਲਾਉਣ ਤੋਂ ਇਲਾਵਾ ਹੋਰ ਕੋਈ ਸਸਤਾ ਸਾਧਨ ਨਹੀਂ ਹੈ। ਵਿਵੇਕ ਦਾ ਕਹਿਣਾ ਹੈ ਕਿ ਲਾ-ਕ-ਡਾ-ਉ-ਨ ਲੱਗਣ ਤੋਂ ਬਾਅਦ ਸਾਈਕਲ ਦੀ ਵਿਕਰੀ ਦੁੱਗਣੇ ਤੋਂ ਵੀ ਵੱਧ ਗਈ ਹੈ। ਜਿਸ ਤਰ੍ਹਾਂ ਪਹਿਲਾਂ ਯੂਰਪ ਅਤੇ ਫੇਰ ਮੁੰਬਈ ਦਿੱਲੀ ਅਤੇ ਪੂਨਾ ਆਦਿ ਵਿੱਚ ਲੋਕਾਂ ਦਾ ਸਾਈਕਲ ਚਲਾਉਣ ਪ੍ਰਤੀ ਰੁ-ਝਾ-ਨ ਵਧਿਆ ਸੀ। ਉਸ ਤਰ੍ਹਾਂ ਹੀ ਹੁਣ ਪੰਜਾਬ ਵਿੱਚ ਵੀ ਲੋਕ ਸਾਈਕਲ ਚਲਾਉਣ ਲੱਗੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ 5 ਹਜ਼ਾਰ ਤੋਂ ਲੈ ਕੇ 25 ਹਜ਼ਾਰ ਰੁਪਏ ਤੱਕ ਦੀ ਕੀਮਤ ਤੱਕ ਸਾਈਕਲ ਬਾਜ਼ਾਰ ਵਿੱਚ ਉਪਲੱਬਧ ਹਨ। ਦਰਮਿਆਨਾ ਗ਼ੈਅਰਾਂ ਵਾਲਾ ਸਾਈਕਲ 10-12 ਹਜ਼ਾਰ ਵਿੱਚ ਅਤੇ ਵਧੀਆ ਗਿਆਰਾਂ ਵਾਲਾ ਸਾਈਕਲ 20-25 ਹਜ਼ਾਰ ਰੁਪਏ ਵਿੱਚ ਮਿਲ ਜਾਂਦਾ ਹੈ। ਉਨ੍ਹਾਂ ਦੇ ਦੱਸਣ ਮੁਤਾਬਿਕ ਹਰ ਪਾਸੇ ਸਾਈਕਲ ਦਾ ਸਟਾਕ ਖ-ਤ-ਮ ਹੋ ਚੁੱਕਾ ਹੈ। ਉਹ ਹਰ ਰੋਜ਼ 30 ਸਾਈਕਲ ਵੇਚਦੇ ਹਨ। ਜੋ ਪਹਿਲਾਂ ਸਿਰਫ 12-15 ਵਿਕਦੇ ਸਨ। ਗੇਅਰ ਵਾਲੇ ਸਾਈਕਲਾਂ ਦਾ ਜ਼ਿਆਦਾ ਸਾਮਾਨ ਚੀਨ ਤੋਂ ਹੀ ਆਉਂਦਾ ਹੈ। ਹੁਣ ਤਾਂ ਬੰਗਲਾਦੇਸ਼ ਚੀਨ ਅਤੇ ਬੈਲਜੀਅਮ ਆਦਿ ਕਿਤੋਂ ਵੀ ਸਾਈਕਲ ਨਹੀਂ ਮਿਲ ਰਿਹਾ।

Leave a Reply

Your email address will not be published. Required fields are marked *