Monday, November 23, 2020
Home > News > ਪੰਜਾਬ ਚ ਕੋਰੋਨਾ ਹੋਇਆ ਬੇ ਕਾਬੂ – ਇਥੋਂ ਇਕੋ ਥਾਂ ਤੋਂ ਇਕੱਠੇ ਮਿਲੇ 126 ਪੌਜੇਟਿਵ

ਪੰਜਾਬ ਚ ਕੋਰੋਨਾ ਹੋਇਆ ਬੇ ਕਾਬੂ – ਇਥੋਂ ਇਕੋ ਥਾਂ ਤੋਂ ਇਕੱਠੇ ਮਿਲੇ 126 ਪੌਜੇਟਿਵ

ਸ਼ੁਕਰਵਾਰ ਨੂੰ ਜ਼ਿਲ੍ਹਾ ਪਟਿਆਲਾ ‘ਚ ਕੋਰੋਨਾ ਦੇ 126 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ ਕੋਵਿਡ ਸੈਂਪਲਾ ਦੀਆਂ ਪ੍ਰਾਪਤ 1000 ਦੇ ਕਰੀਬ ਰਿਪੋਰਟਾਂ ਵਿਚੋਂ 126 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਜਿਸ ਨਾਲ ਜ਼ਿਲ੍ਹੇ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ 1739 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਅੱਜ ਜ਼ਿਲ੍ਹੇ ਦੇ 85 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜ਼ਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 1013 ਹੋ ਗਈ ਹੈ। ਪਾਜ਼ੇਟਿਵ ਕੇਸਾਂ ਵਿਚੋਂ 28 ਪਾਜ਼ੇਟਿਵ ਕੇਸ ਦੀ ਮੌਤ ਹੋ ਚੁੱਕੀ ਹੈ, 1013 ਕੇਸ ਠੀਕ ਹੋ ਚੁੱਕੇ ਹਨ ਅਤੇ ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 698 ਹੈ।

ਪਾਜ਼ੇਟਿਵ ਆਏ ਕੇਸਾਂ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਇਨ੍ਹਾਂ 126 ਕੇਸਾਂ ਵਿਚੋਂ 50 ਪਟਿਆਲਾ ਸ਼ਹਿਰ, 22 ਰਾਜਪੁਰਾ, 19 ਨਾਭਾ, 9 ਸਮਾਣਾ, 6 ਪਾਤੜਾਂ ਅਤੇ 20 ਵੱਖ ਵੱਖ ਪਿੰਡਾਂ ਤੋਂ ਹਨ। ਇਨ੍ਹਾਂ ਵਿਚੋਂ 75 ਪਾਜ਼ੇਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੇਨਮੈਂਟ ਜ਼ੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪਾਜ਼ੇਟਿਵ ਪਾਏ ਗਏ ਹਨ, 48 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਅਤੇ ਤਿੰਨ ਬਾਹਰੀ ਰਾਜਾਂ ਤੋਂ ਆਏ ਸ਼ਾਮਲ ਹਨ।ਪਟਿਆਲਾ ਦੇ ਰਾਘੋਮਾਜਰਾ ਤੋਂ ਚਾਰ, 23 ਨੰਬਰ ਫਾਟਕ ਤੇ ਦੀਪ ਨਗਰ ਤੋਂ ਤਿੰਨ-ਤਿੰਨ, ਧਾਲੀਵਾਲ ਕਾਲੋਨੀ, ਗੁਰਦੀਪ ਕਾਲੋਨੀ,

ਗਰੀਨ ਪਾਰਕ ਕਾਲੋਨੀ, ਬੈਂਕ ਕਾਲੋਨੀ, ਸੰਤ ਨਗਰ, ਸੁੱਖ ਇਨਕਲੇਵ, ਅੰਬੇ ਅਪਾਰਟਮੈਂਟ ਤੋਂ ਦੋ-ਦੋ, ਅਨੰਦ ਨਗਰ ਐਕਸਟੈਂਸ਼ਨ, ਰਤਨ ਨਗਰ, ਡੋਗਰਾ ਮੁੱਹਲਾ, ਸਰਹਿੰਦੀ ਗੇਟ, ਪੁਲਿਸ ਲਾਈਨ ਸਲਾਰੀਆ ਵਿਹਾਰ, ਅਰਬਨ ਅਸਟੇਟ ਫੇਜ਼ ਦੋ, ਬਾਜਵਾ ਕਾਲੋਨੀ, ਮਥੁਰਾ ਕਾਲੋਨੀ, ਮਜੀਠੀਆਂ ਐਨਕਲੇਵ, ਮੋਤੀ ਬਾਗ, ਜੋਗਿੰਦਰ ਨਗਰ, ਪ੍ਰਤਾਪ ਨਗਰ, ਅਗਰਵਾਲ ਮੁਹੱਲਾ, ਜਗਦੀਸ਼ ਐਨਕਲੇਵ, ਗਿਆਨ ਕਾਲੋਨੀ, ਬਡੁੰਗਰ,

ਅਸੇ ਮਾਜਰਾ, ਵਿਕਾਸ ਨਗਰ, ਝਿੱਲ, ਅਰਜੁਨ ਰੋਡ, ਗੋਬਿੰਦਪੁਰਾ, ਡੀਐਮਡਬਲਿਉ, ਬਾਬਾ ਜੀਵਨ ਸਿੰਘ ਨਗਰ, ਲਹਿਲ, ਪ੍ਰੀਤ ਨਗਰ, ਮਹਾਰਾਜਾ ਐਨਕਲੇਵ ਅਤੇ ਸੈਨਚੁਰੀ ਅੇੈਨਕਲੇਵ ਤੋਂ ਇੱਕ- ਇੱਕ, ਰਾਜਪੁਰਾ ਦੇ ਨੇੜੇੇ ਰਵੀ ਬੁੱਕ ਡਿਪੁ ਤੋਂ ਚਾਰ, ਡਾਲੀਮਾ ਵਿਹਾਰ ਤੋਂ ਦੋ, ਦੁਰਗਾ ਕਾਲੋਨੀ, ਰਾਮਦੇਵ ਕਾਲੋਨੀ, ਗਗਨਚੋਂਕ, ਕੇਐਸਐਮ ਰੋਡ, ਗੁਰੂਦੁਆਰਾ ਰੋਡ, ਮਹਿੰਦਰਾ ਗੰਜ, ਬਠੋਈ, ਕਨਿਕਾ ਗਾਰਡਨ, ਆਦਰਸ਼ ਕਲੋਨੀ, ਨੀਲਪੁਰ ਸਾਂਝ ਕੇਂਦਰ,

ਨੇੜੇ ਐਨਟੀਸੀ ਸਕੂਲ, ਗੁਰਬਖਸ਼ ਕਾਲੋਨੀ, ਧਮੋਲੀ, ਜੈ ਨਗਰ, ਨੇੜੇ ਦੁਰਗਾ ਮੰਦਰ ਤੋਂ ਇੱਕ-ਇੱਕ, ਨਾਭਾ ਦੇ ਬਠਿੰਡੀਆਂ ਮੁੱਹਲਾ ਤੋਂ ਪੰਜ, ਕਰਤਾਰਪੁਰਾ ਮੁੱਹਲਾ ਤੋਂ ਤਿੰਨ, ਪਟੇਲ ਨਗਰ ਅਤੇ ਪਾਂਡੁੂਸਰ ਮੁੱਹਲਾ ਤੋਂ ਦੋ-ਦੋ, ਧਕੋਦੀਆਂ ਦੀ ਬਸਤੀ, ਮੋਦੀ ਮਿੱਲ, ਰਿਪੁਦਮਨ ਮੁੱਹਲਾ, ਕੁੰਗਰੀਅਨ ਸਟਰੀਟ, ਬਸੰਤਪੁਰਾ,ਸਿੰਘ ਕਲੋਨੀ, ਹੀਰਾ ਮਹਿਲ ਤੋਂ ਇੱਕ-ਇੱਕ, ਸਮਾਣਾ ਦੇ ਇੰਦਰਾਪੁਰੀ ਅਤੇ ਮਾਛੀ ਹਾਤਾ ਚੌਂਕ ਤੋਂ ਦੋ-ਦੋ, ਕੇਸ਼ਵ ਨਗਰ, ਲਾਹੋਰਾ ਮੁੱਹਲਾ, ਘੜਾਮਾ ਪੱਤੀ, ਘਾਰ ਮੁੱਹਲਾ, ਗੁਰੂੁ ਨਾਨਕ ਨਗਰ ਤੋਂ ਇੱਕ ਇੱਕ , ਪਾਤੜਾਂ ਦੇ ਵਾਰਡ ਨੰਬਰ 4 ਅਤੇ ਲਖਵਾਲੀ ਬਸਤੀ ਤੋਂ ਦੋ-ਦੋ,

A pathologist holds a nasal swab from a COVID-19 test kit at the Core Lab in Northwell Health’s Center for Advanced Medicine in Lake Success, New York, U.S., on Wednesday, March 4, 2020. On Monday, Northwell Health Labs announced it expects to begin testing for the coronavirus within a week, now that the US Food & Drug Administration (FDA) has given the green light for outside labs to conduct the COVID-19 tests once appropriately validated. Photographer: Michael Nagle/Bloomberg via Getty Images

ਵਾਰਡ ਨੰਬਰ 6 ਤੇ 11 ਤੋਂ ਇੱਕ- ਇੱਕ ਤੇ 20 ਪਾਜ਼ੇਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਇਨ੍ਹਾਂ ਵਿਚ ਸੱਤ ਸਿਹਤ ਕਾਮੇ, ਤਿੰਨ ਗਰਭਵੱਤੀ ਅੋਰਤਾਂ ਅਤੇ ਦੋ ਪੁਲਿਸ ਕਰਮਚਾਰੀ ਵੀ ਸ਼ਾਮਲ ਹਨ। ਪਾਜ਼ੇਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ, ਹੋਮ ਆਈਸੋਲੇਸ਼ਨ ਤੇ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।

ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 44465 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਜ਼ਿਲ੍ਹਾ ਪਟਿਆਲਾ ਦੇ 1739 ਕੋਵਿਡ ਪਾਜ਼ੇਟਿਵ, 41100 ਨੈਗਟਿਵ ਅਤੇ 1516 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Leave a Reply

Your email address will not be published. Required fields are marked *