Tuesday, November 24, 2020
Home > News > ਪੰਜਾਬ ਚ ਕੋਰੋਨਾ ਦਾ ਭਾਂਬੜ ਮਚਿਆ – ਇਥੋਂ ਏਕੋ ਥਾਂ ਤੋਂ ਇੱਕਠੇ ਮਿਲੇ 133 ਪੌਜੇਟਿਵ ਮਰੀਜ

ਪੰਜਾਬ ਚ ਕੋਰੋਨਾ ਦਾ ਭਾਂਬੜ ਮਚਿਆ – ਇਥੋਂ ਏਕੋ ਥਾਂ ਤੋਂ ਇੱਕਠੇ ਮਿਲੇ 133 ਪੌਜੇਟਿਵ ਮਰੀਜ

ਕੋਰੋਨਾ ਨੇ ਬਠਿੰਡਾ ਨੂੰ ਵੀ ਆਪਣਾ ਰੰਗ ਵਿਖਾਉਣਾ ਆਰੰਭ ਕਰ ਦਿੱਤਾ ਹੈ। ਜਿਸ ਤਹਿਤ ਪਿਛਲੇ ਸਾਰੇ ਰਿਕਾਰਡ ਤੋੜਦੇ ਹੋਏ ਐਤਵਾਰ ਜ਼ਿਲਾ ਭਰ ’ਚ ਕੋਰੋਨਾ ਦੇ 133 ਨਵੇਂ ਕੇਸ ਪਾਜ਼ੇਟਿਵ ਪਾਏ ਗਏ। ਇਸ ’ਚ ਰਿਫਾਇਨਰੀ ਦੇ 88 ਮਜ਼ਦੂਰਾਂ ਸਮੇਤ ਇਕੋ ਪਰਿਵਾਰ ਦੇ 7 ਜੀਆਂ ਸਮੇਤ ਵੱਖ-ਵੱਖ ਖੇਤਰਾਂ ਦੇ 45 ਮਰੀਜ਼ ਸ਼ਾਮਲ ਹਨ। ਪਾਜ਼ੇਟਿਵ ਪਾਏ ਗਏ ਮਰੀਜ਼ਾਂ ’ਚ ਗੋਨਿਆਣਾ ਮੰਡੀ ਦੇ ਨਵ-ਨਿਯੁਕਤ ਪਟਵਾਰੀ ਅਤੇ ਬਠਿੰਡਾ ਸ਼ਹਿਰ ਦੇ ਇਕ ਪ੍ਰਸਿੱਧ ਜ਼ਿਊਲਰਜ਼ ਦੇ ਸ਼ੋਅਰੂਮ ਮਾਲਕ ਦੇ ਪਰਿਵਾਰ ਦੇ ਸੱਤ ਮੈਂਬਰ ਕੋਰੋਨਾ ਦੀ ਲਪੇਟ ’ਚ ਆਏ ਹਨ। ਸਾਰਾ ਪਰਿਵਾਰ ਨਵੀਂ ਟਾਊਨਸ਼ਿਪ ਸਟਰੀਟ ਨੰਬਰ ਚਾਰ ’ਚ ਰਹਿੰਦਾ ਹੈ। ਕੋਰੋਨਾ ਪਾਜ਼ੇਟਿਵ ਤੋਂ ਬਾਅਦ ਨਵੀਂ ਕਾਲੋਨੀ ਦਾ ਮਾਹੌਲ ਪੂਰੀ ਤਰ੍ਹਾਂ ਦਹਿਸ਼ਤ ਵਾਲਾ ਹੋ ਗਿਆ।

ਨਗਰ ਨਿਗਮ ਨੇ ਕਾਲੋਨੀ ਨੂੰ ਕੀਤਾ ਸੈਨੇਟਾਈਜ਼ ਰਿਪੋਰਟ ਆਉਣ ਤੋਂ ਬਾਅਦ ਨਗਰ ਨਿਗਮ ਵੱਲੋਂ ਕਾਲੋਨੀ ਸੈਨੇਟਾਈਜ਼ਰ ਕੀਤਾ ਗਿਆ ਅਤੇ ਸਿਹਤ ਵਿਭਾਗ ਦੀ ਟੀਮ ਨੇ ਪਰਿਵਾਰ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਦੀ ਸੂਚੀ ਬਣਾ ਕੇ ਉਨ੍ਹਾਂ ਨੂੰ ਇਕਾਂਤਵਾਸ ਕਰਨਾ ਸ਼ੁਰੂ ਕਰ ਦਿੱਤਾ, ਜਦਕਿ ਸਾਰੇ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ’ਚ ਭਰਤੀ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬਠਿੰਡਾ ’ਚ ਪਹਿਲੀ ਵਾਰ ਕੋਰੋਨਾ ਦੇ ਮਰੀਜ਼ਾਂ ਦੀ ਇੰਨੀ ਵੱਡੀ ਗਿਣਤੀ ’ਚ ਪੁਸ਼ਟੀ ਹੋਈ ਹੈ। ਮਰੀਜ਼ਾਂ ਦੇ ਇੰਨੀ ਵੱਡੀ ਗਿਣਤੀ ’ਚ ਆਉਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਚਿੰਤਾ ਵੀ ਵਧ ਗਈ ਹੈ।

ਰਿਫਾਇਨਰੀ ਦੇ ਹਜ਼ਾਰਾਂ ਕਾਮੇ ਆਏ ਰਹੇ ਪਾਜ਼ੇਟਿਵ ਬਠਿੰਡਾ ਜ਼ਿਲੇ ’ਚ ਰਿਫਾਇਨਰੀ ਦੇ ਬਾਹਰ ਕੰਮ ਦੀ ਤਲਾਸ਼ ’ਚ ਦੂਰ-ਦੁਰਾਡੇ ਰਾਜਾਂ ਤੋਂ ਆਉਣ ਵਾਲੇ ਹਜ਼ਾਰਾਂ ਕਾਮੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਇੱਕ ਹੌਟਸਪੌਟ ਬਣ ਗਏ ਹਨ। ਸਥਿਤੀ ਇਹ ਹੈ ਕਿ ਪਿਛਲੇ ਇਕ ਮਹੀਨੇ ’ਚ ਰਿਫਾਇਨਰੀ ’ਚ 350 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਸ਼ਨੀਵਾਰ ਨੂੰ 88 ਨਵੇਂ ਕੋਰੋਨਾ ਮਾਮਲਿਆਂ ਨੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਲਈ ਸਮੱਸਿਆ ਵਧਾ ਦਿੱਤੀ ਹੈ। ਰਾਮਾਂ ਮੰਡੀ ਦੇ ਜ਼ਿਆਦਾਤਰ ਮਰੀਜ਼ 20 ਤੋਂ 35 ਸਾਲ ਦੇ ਵਿਚਕਾਰ ਹਨ। ਸਿਹਤ ਵਿਭਾਗ ਨੇ ਇਸ ਖੇਤਰ ’ਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ ਅਤੇ ਸਭ ਤੋਂ ਵੱਧ ਸੈਂਪਲ ਰਾਮਾਂ ਰਿਫਾਇਨਰੀ ਦੇ ਆਸ-ਪਾਸ ਰਹਿਣ ਵਾਲੇ ਹਜ਼ਾਰਾਂ ਮਜ਼ਦੂਰਾਂ ’ਚੋਂ ਲਏ ਜਾ ਰਹੇ ਹਨ।

ਸ਼ਹਿਰੀ ਖੇਤਰਾਂ ’ਚ ਕੋਰੋਨਾ ਨੇ ਪਸਾਰੇ ਪੈਰ ਦੂਜੇ ਪਾਸੇ ਕੋਰੋਨਾ ਨੇ ਸ਼ਹਿਰੀ ਖੇਤਰਾਂ ’ਚ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ। ਸ਼ਹਿਰ ਦੀ ਨਵੀਂ ਬਸਤੀ ਗਲੀ ਨੰਬਰ 4 ’ਚੋਂ ਸੱਤ ਕੇਸ, ਥਰਮਲ ਕਾਲੋਨੀ ਦੇ ਡੀ ਬਲਾਕ ’ਚ ਤਿੰਨ, ਆਰਮੀ ਖੇਤਰ ’ਚ ਦੋ ਅਤੇ ਗੋਨਿਆਣਾ ਮੰਡੀ ’ਚ ਕੋਰੋਨਾ ਪਾਜ਼ੇਟਿਵ ਦੇ ਦੋ ਕੇਸ ਪਾਏ ਗਏ ਹਨ। ਇਸੇ ਤਰ੍ਹਾਂ ਥਾਣਾ ਕੈਂਟ ’ਚੋਂ ਇਕ, ਟਿੱਬੀ ਕਲਾਂ ’ਚ ਇਕ, ਜੰਗੀਆਣਾ ’ਚ ਇਕ, ਰਾਮਾਂ ’ਚ ਤਿੰਨ, ਬੰਗਾ ’ਚ ਤਿੰਨ ਅਤੇ ਹਾਊਸ ਫੈੱਡ ਕਾਲੋਨੀ ’ਚ ਇਕ ਸਾਹਮਣੇ ਆਇਆ ਹੈ। ਇਸੇ ਤਰ੍ਹਾਂ ਹਰਦੇਵ ਨਗਰ ’ਚ ਦੋ, ਪੂਜਾਂ ਵਾਲਾ ਮਹੱਲਾ ’ਚ ਦੋ, ਭਾਈ ਮਤੀਦਾਸ ਨਗਰ ’ਚ ਇਕ, ਊਧਮ ਸਿੰਘ ਨਗਰ ’ਚ ਇਕ, ਸਿਵਲ ਲਾਈਨ ’ਚ ਇਕ ਅਤੇ ਅਮਰੀਕ ਸਿੰਘ ਰੋਡ ਦੀ ਸੁਭਾਸ਼ ਗਲੀ ’ਚ ਦੋ ਮਾਮਲੇ ਸਾਹਮਣੇ ਆਏ ਹਨ।

ਇਸ ਤਰ੍ਹਾਂ ਜ਼ਿਲੇ ’ਚ ਕੋਰੋਨਾ ਦੇ 133 ਨਵੇਂ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਪੂਰੇ ਜ਼ਿਲੇ ’ਚ ਹੁਣ ਤੱਕ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 861 ਤੱਕ ਪਹੁੰਚ ਗਈ ਹੈ ਅਤੇ ਕੋਰੋਨਾ ਨਾਲ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੇ ਮਾਮਲੇ ’ਚ ਹਰ ਰੋਜ਼ ਵਾਧਾ ਹੋਣ ਕਰ ਕੇ ਜ਼ਿਲਾ ਪ੍ਰਸ਼ਾਸਨ ਨੇ ਪੁਲਸ ਸਟੇਸ਼ਨ ਨਥਾਣਾ ਕੰਟੇਨਮੈਂਟ ਜ਼ੋਨ, ਤਲਵੰਡੀ ਸਾਬੋ ਪੰਚਾਇਤ ਵਿਭਾਗ, ਗਿਲਵਾਲਾ, ਦਸ਼ਮੇਸ਼ ਨਗਰ ਗੋਨਿਆਣਾ ਅਤੇ ਪਿੰਡ ਗਿੱਦੜ ’ਚ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨ ਕੀਤਾ ਹੈ। ਜਿਸ ’ਚ ਬਠਿੰਡਾ ਜ਼ਿਲੇ ਦੇ 415 ਅਤੇ ਹੋਰ ਰਾਜਾਂ ਤੋਂ 351 ਵਿਅਕਤੀ ਸ਼ਾਮਲ ਹਨ। ਜ਼ਿਲੇ ਦੇ ਵੱਖ-ਵੱਖ ਆਈਸੋਲੇਸ਼ਨ ਸੈਂਟਰਾਂ ਵਿਖੇ 300 ਕੋਰੋਨਾ ਪਾਜ਼ੇਟਿਵ ਮਰੀਜ਼ ਇਲਾਜ ਲਈ ਦਾਖਲ ਹਨ।

Blood sample tube positive with COVID-19 or novel coronavirus 2019 found in Wuhan, China

Leave a Reply

Your email address will not be published. Required fields are marked *