Thursday, November 26, 2020
Home > News > ਕੋਰੋਨਾ ਵਾਇਰਸ ਦੇ ਬਾਰੇ WHO ਨੇ ਜਾਰੀ ਕੀਤੀ ਇਹ ਵੱਡੀ ਮਾੜੀ ਚੇਤਾਵਨੀ

ਕੋਰੋਨਾ ਵਾਇਰਸ ਦੇ ਬਾਰੇ WHO ਨੇ ਜਾਰੀ ਕੀਤੀ ਇਹ ਵੱਡੀ ਮਾੜੀ ਚੇਤਾਵਨੀ

ਜਨੇਵਾ : ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਕੋੋਰੋਨਾ ਵਾਇਰਸ ਨੂੰ ਲੈ ਕੇ ਇਕ ਚਿਤਾਵਨੀ ਜਾਰੀ ਕੀਤੀ ਹੈ। ਇਸ ਵਿਚ ਡਬਲਯੂਐੱਚਓ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਲੰਬੇ ਸਮੇਂ ਤਕ ਰਹਿ ਸਕਦਾ ਹੈ। ਡਬਲਯੂਐੱਚਓ ਨੇ ਕੋਵਿਡ-19 ਦੇ ਛੇ ਮਹੀਨੇ ਦੇ ਮੁਲਾਂਕਣ ‘ਤੇ ਹੰਗਾਮੀ ਕਮੇਟੀ ਨਾਲ ਮੁਲਾਕਾਤ ਪਿੱਛੋਂ ਅਜਿਹਾ ਕਿਹਾ।

ਡਬਲਯੂਐੱਚਓ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਕਮੇਟੀ ਨੇ ਕੋਵਿਡ-19 ਮਹਾਮਾਰੀ ਦੇ ਲੰਬੀ ਮਿਆਦ ਤਕ ਰਹਿਣ ਦਾ ਆਂਕਲਨ ਕੀਤਾ ਹੈ। ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਦੁਨੀਆ ਵਿਚ ਫੈਲਦੇ ਹੋਏ ਸੱਤ ਮਹੀਨੇ ਹੋ ਚੁੱਕੇ ਹਨ ਅਤੇ ਇਸ ਦੌਰਾਨ ਇਹ ਕਮੇਟੀ ਚਾਰ ਵਾਰ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੁਲਾਂਕਣ ਨੂੰ ਲੈ ਕੇ ਬੈਠਕ ਕਰ ਚੁੱਕੀ ਹੈ।

ਇਸ ਬੈਠਕ ਪਿੱਛੋਂ ਡਬਲਯੂਐੱਚਓ ਨੇ ਵਿਸ਼ਵ ਪੱਧਰ ‘ਤੇ ਕੋਵਿਡ-19 ਦੇ ਖ਼ਤਰੇ ਨੂੰ ਹੋਰ ਜ਼ਿਆਦਾ ਨਿਰਧਾਰਤ ਕੀਤਾ ਹੈ। ਕੋਰੋਨਾ ਵਾਇਰਸ ਨਾਲ ਦੁਨੀਆ ਵਿਚ ਲਗਪਗ 6,80,000 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਇਸ ਵਾਇਰਸ ਨੇ ਦੁਨੀਆ ਦੇ ਇਕ ਕਰੋੜ 80 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਕੋਵਿਡ-19 ਸਬੰਧੀ ਹੰਗਾਮੀ ਕਮੇਟੀ ‘ਚ 17 ਮੈਂਬਰ ਅਤੇ 12 ਸਲਾਹਕਾਰ ਹਨ।

ਇਨ੍ਹਾਂ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਹ ਵਿਸ਼ਵ ਪੱਧਰੀ ਮਹਾਮਾਰੀ ਅਜੇ ਵੀ ਅੰਤਰਰਾਸ਼ਟਰੀ ਮਾਮਲਿਆਂ ‘ਚ ਜਨਤਕ ਸਿਹਤ ਆਫ਼ਤ ਦੀ ਸ਼੍ਰੇਣੀ ‘ਚ ਰੱਖੀ ਜਾਵੇਗੀ। ਕਈ ਦੇਸ਼ਾਂ ਨੇ ਇਸ ਵਾਇਰਸ ਨੂੰ ਕਾਬੂ ਕਰਨ ਲਈ ਦੇਸ਼ ਵਿਚ ਸਖ਼ਤ ਲਾਕਡਾਊਨ ਦਾ ਸਹਾਰਾ ਲਿਆ ਅਤੇ ਦੋ ਤੋਂ ਤਿੰਨ ਮਹੀਨਿਆਂ ਲਈ ਲਗਪਗ ਸਾਰੇ ਖੇਤਰਾਂ ਵਿਚ ਕੰਮ ਨੂੰ ਬੰਦ ਕਰ ਦਿੱਤਾ ਪ੍ਰੰਤੂ ਇਸ ਨਾਲ ਇਨ੍ਹਾਂ ਦੇਸ਼ਾਂ ਦੇ ਅਰਥਚਾਰੇ ‘ਤੇ ਡੂੰਘਾ ਅਸਰ ਪਿਆ।

ਕਮੇਟੀ ਨੇ ਡਬਲਯੂਐੱਚਓ ਨੂੰ ਅਪੀਲ ਕੀਤੀ ਉਹ ਵੈਕਸੀਨ ਬਣਾਉਣ ਵਿਚ ਦੇਸ਼ਾਂ ਦੀ ਮਦਦ ਕਰਨ। ਇਸ ਦੇ ਇਲਾਵਾ ਸੰਗਠਨ ਨੂੰ ਅਪੀਲ ਕੀਤੀ ਕਿ ਉਹ ਵਾਇਰਸ ਦੇ ਦੂਜੇ ਮਾਧਿਅਮਾਂ ‘ਤੇ ਵੀ ਧਿਆਨ ਦੇਣ ਕਿ ਕੀ ਜਾਨਵਰਾਂ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਹੋ ਸਕਦਾ ਹੈ ਅਤੇ ਜੇਕਰ ਹਾਂ ਤਾਂ ਉਸ ਨੂੰ ਰੋਕਣ ਲਈ ਲੋੜੀਂਦੇ ਕਦਮ ਕੀ ਚੁੱਕਣੇ ਚਾਹੀਦੇ ਹਨ। ਇਸ ਦੇ ਇਲਾਵਾ ਕਮੇਟੀ ਚਾਹੁੰਦੀ ਹੈ ਕਿ ਵਾਇਰਸ ਦੇ ਹੋਰ ਅੰਸ਼ਾਂ ‘ਤੇ ਜ਼ਿਆਦਾ ਜ਼ੋਰ ਦਿੱਤਾ ਜਾਵੇ ਜਿਵੇਂਕਿ ਇਨਫੈਕਸ਼ਨ ਦੇ ਮਾਧਿਅਮ, ਵਾਇਰਸ ਦਾ ਘਰ, ਵਾਇਰਸ ਦਾ ਮਿਊਟੇਸ਼ਨ, ਇਨਫੈਕਸ਼ਨ ਤੋਂ ਬਚਾਅ ਲਈ ਇਮਿਊਨਿਟੀ। ਇਹ ਬੈਠਕ ਡਬਲਯੂਐੱਚਓ ਦੇ ਹੈੱਡਕੁਆਰਟਰ ਜਨੇਵਾ ‘ਚ ਹੋਈ। ਇਸ ਬੈਠਕ ‘ਚ ਲੋਕ ਵੀਡੀਓ ਲਿੰਕ ਰਾਹੀਂ ਸ਼ਾਮਲ ਹੋਏ।

ਕੋਰੋਨਾ ਵਾਇਰਸ ਨੂੰ ਲੈ ਕੇ ਹੋਈ ਬੈਠਕ ਵਿਚ ਡਬਲਯੂਐੱਚਓ ਦੇ ਮੁਖੀ ਟੈਡਰੋਸ ਅਧਾਨੋਮ ਘੈਬ੍ਰੇਯੇਸਸ ਦਾ ਕਹਿਣਾ ਹੈ ਕਿ ਇਸ ਮਹਾਮਾਰੀ ਦਾ ਅਸਰ ਲੰਬੇ ਸਮੇਂ ਤਕ ਰਹੇਗਾ। ਅਜਿਹੀ ਮਹਾਮਾਰੀ 100 ਸਾਲਾਂ ‘ਚ ਇਕ ਵਾਰ ਆਉਂਦੀ ਹੈ ਪ੍ਰੰਤੂ ਦਹਾਕਿਆਂ ਤਕ ਇਸ ਦਾ ਅਸਰ ਰਹਿੰਦਾ ਹੈ। ਕਮੇਟੀ ਨੇ ਸਾਰੇ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਮੌਸਮੀ ਇਨਫਲੂਏਂਜਾ ਜਾਂ ਦੂਜੇ ਵਾਇਰਸ ਨਾਲ ਲੜਨ ਲਈ ਖ਼ੁਦ ਨੂੰ ਅਤੇ ਆਪਣੇ ਦੇਸ਼ ਦੀ ਸਿਹਤ ਪ੍ਰਣਾਲੀ ਨੂੰ ਦਰੁਸਤ ਰੱਖਣ।

ਕੋਰੋਨਾ ਵਾਇਰਸ ਨੂੰ ਅੰਤਰਰਾਸ਼ਟਰੀ ਐਮਰਜੈਂਸੀ ਐਲਾਨ ਕਰਨ ਲਈ ਡਬਲਯੂਐੱਚਓ ਨੇ ਜਿੰਨਾ ਸਮਾਂ ਲਿਆ ਉਸ ਲਈ ਸੰਗਠਨ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਅਮਰੀਕਾ ਨੇ ਡਬਲਯੂਐੱਚਓ ਨੂੰ ਦਿੱਤੀ ਜਾਣ ਵਾਲੀ ਫੰਡਿੰਗ ‘ਤੇ ਰੋਕ ਲਗਾ ਦਿੱਤੀ ਹੈ ਅਤੇ ਸੰਗਠਨ ਦੇ ਚੀਨ ਨਾਲ ਮਿਲੇ ਹੋਣ ਦਾ ਦੋਸ਼ ਲਗਾਇਆ ਹੈ।

Leave a Reply

Your email address will not be published. Required fields are marked *