Thursday, November 26, 2020
Home > News > ਪੰਜਾਬੀ ਜਾਰੀ ਹੋਇਆ ਮੌਸਮ ਦਾ ਇਹ ਵੱਡਾ ਤਾਜਾ ਅਲਰਟ

ਪੰਜਾਬੀ ਜਾਰੀ ਹੋਇਆ ਮੌਸਮ ਦਾ ਇਹ ਵੱਡਾ ਤਾਜਾ ਅਲਰਟ

ਬੰਗਾਲ ਦੀ ਖਾੜੀ ਚ ਬਣ ਰਿਹਾ ਘੱਟ ਦਬਾਅ ਦਾ ਸਿਸਟਮ(LPA), ਜੋ ਪੱਛਮ ਵੱਲ ਸਿੱਧੀ ਲਾਈਨ ਚ ਗੁਜਰਦਾ ਹੋਇਆ, ਮਹਾਰਾਸ਼ਟਰ ਤੇ ਗੁਜਰਾਤ ਚ ਹੱਦ ਤੋਂ ਜਿਆਦਾ ਭਾਰੀ ਮੀਂਹ ਨਾਲ ਹਾਲਾਤ ਖਰਾਬ ਕਰ ਸਕਦਾ ਹੈ। ਇਸਦੇ ਅਸਰ ਵਜੋਂ ਪੰਜਾਬ ਚ ਅਸਮਾਨ ਨੂੰ ਧੁੰਦਲਾ ਬਣਾਉਣ ਵਾਲੀਆਂ ਨਮ ਅਰਬ ਸਾਗਰ ਦੀਆਂ ਹਵਾਵਾਂ ਨੂੰ ਰੋਕ ਲੱਗੇਗੀ।

ਇਹ ਸਿਸਟਮ ਪੰਜਾਬ ਚ ਮੌਜੂਦ ਨਮੀ ਨੂੰ ਵੀ ਖਿੱਚ ਲਵੇਗਾ।  ਹਾਲਾਂਕਿ ਘਟਦੀ ਨਮੀ ਦੀ ਪ੍ਰਕਿਰਿਆ ਦੌਰਾਨ ਵੱਧ ਹੁੰਮਸ ਵਾਲੀ ਜਗ੍ਹਾ ਨਮੀ ਗਿਰਨ, ਭਾਵ ਬਰਸਾਤੀ ਗਤੀਵਿਧੀਆਂ ਤੋਂ ਇਨਕਾਰ ਨਹੀਂ। ਜਮੀਨੀ ਪੱਧਰ ‘ਤੇ ਨਮੀ ਚ ਆਈ ਕਮੀ ਕਾਰਨ, ਹਵਾ ਦੇ ਸ਼ੁੱਧ ਹੋਣ ਤੇ ਜਿਆਦਾ ਮੀਂਹ ਤੋਂ ਬਿਨਾਂ ਵੀ ਚਿੱਟੀ ਧੁੱਪ ਤੇ ਲੰਘਦੀ ਬੱਦਲਵਾਈ ਨਾਲ, ਮੌਸਮ ਕੁਝ ਹੱਦ ਤੱਕ ਸਹਿਜ ਤੇ ਅਸਮਾਨ ਖੂਬਸੂਰਤ ਰਹੇਗਾ। 

ਦੂਜੇ ਹਫਤੇ, 8 ਅਗਸਤ ਤੋਂ ਲਗਾਤਾਰ ਦੂਜਾ “ਘੱਟ ਦਬਾਅ ਦਾ ਸਿਸਟਮ” ਉੱਤਰੀ ਖਾੜੀ ਬੰਗਾਲ ਚ ਜਨਮ ਲਵੇਗਾ। ਇਹ ਸਿਸਟਮ ਇਸ ਵਾਰ ਉੱਤਰ-ਪੱਛਮ ਵੱਲ ਵਧਦਾ ਹੋਇਆ, ਪੂਰਬੀ ਹਵਾਵਾਂ ਨੂੰ ਹੋਰ ਬਲ ਦੇਵੇਗਾ ਤੇ 9 ਅਗਸਤ, ਐਤਵਾਰ ਤੋਂ ਪੰਜਾਬ ਚ ਮੀਂਹਾਂ ਨੂੰ ਸੱਦਾ ਦੇਵੇਗਾ, ਕੁਝ ਥਾਈਂ 8 ਤੋਂ ਹੀ ਹਲਚਲਾਂ ਸੰਭਵ ਹਨ। ਉੱਤਰੀ ਬੰਗਾਲ ਦੀ ਖਾੜੀ ਚ ਬਣਿਆ ਸਿਸਟਮ ਅਕਸਰ ਪੱਛਮ(ਗੁਜਰਾਤ ਤੇ ਆਸਪਾਸ) ਦੀ ਜਗ੍ਹਾ, ਉੱਤਰ-ਪੱਛਮੀ ਭਾਰਤ(ਪੰਜਾਬ, ਹਰਿਆਣਾ) ਚ ਮਾਨਸੂਨ ਦੀਆਂ ਚੰਗੀਆਂ ਬਰਸਾਤਾਂ ਦਿੰਦਾ ਹੈ।

Leave a Reply

Your email address will not be published. Required fields are marked *