Wednesday, November 25, 2020
Home > News > 8 ਸਾਲਾਂ ਬੱਚੇ ਨੇ ਲਾ ਲਿਆ ਤਾਰਾਂ ਨੂੰ ਹੱਥ, ਛੱਤ ਤੇ ਪਈ ਬੱਚੇ ਦੀ ਲਾਸ਼ ਦੇਖ ਪੈਰਾਂ ਹੇਠੋਂ ਨਿਕਲੀ ਜਮੀਨ

8 ਸਾਲਾਂ ਬੱਚੇ ਨੇ ਲਾ ਲਿਆ ਤਾਰਾਂ ਨੂੰ ਹੱਥ, ਛੱਤ ਤੇ ਪਈ ਬੱਚੇ ਦੀ ਲਾਸ਼ ਦੇਖ ਪੈਰਾਂ ਹੇਠੋਂ ਨਿਕਲੀ ਜਮੀਨ

ਫਿਰੋਜ਼ਪੁਰ ਦੇ ਗੁਰੂ ਹਰਸਹਾਏ ਦੀ ਭੱਠਾ ਬਸਤੀ ਵਿਖੇ ਸਵੇਰ ਸਮੇਂ ਹੀ 8 ਸਾਲ ਦੇ ਬੱਚੇ ਦੀ ਕ-ਰੰ-ਟ ਲੱਗਣ ਨਾਲ ਜਾਨ ਚਲੀ ਗਈ। ਬੱਚੇ ਦਾ ਨਾਮ ਗੁਰਪਿਆਰ ਸਿੰਘ ਦੱਸਿਆ ਜਾ ਰਿਹਾ ਹੈ। ਉਹ ਜਾਂਡਲੇ ਤੋਂ ਆਪਣੀ ਮਾਸੀ ਦੇ ਘਰ ਮਿਲਣ ਆਇਆ ਹੋਇਆ ਸੀ। ਬੱਚਾ ਛੱਤ ਉੱਤੇ ਖੇਡਣ ਚਲਾ ਗਿਆ। ਜਦ ਕਿ ਛੱਤ ਉੱਤੋਂ 11000 ਵੋਲਟੇਜ ਦੀਆਂ ਤਾਰਾਂ ਲੱਗਦੀਆਂ ਸਨ। ਜੋ ਕਿ ਛੱਤ ਤੋਂ ਸਿਰਫ 4 ਫੁੱਟ ਉੱਚੀਆਂ ਸਨ। ਪਰਿਵਾਰ ਨੇ ਬਿਜਲੀ ਵਿਭਾਗ ਤੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਵੱਲੋਂ 174 ਦੀ ਕਾਰਵਾਈ ਕਰਕੇ ਪੋ-ਸ-ਟ-ਮਾ-ਰ-ਟ-ਮ ਕਰਵਾਉਣ ਉਪਰੰਤ ਮ੍ਰਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।

ਗੁਰੂ ਹਰਸਹਾਏ ਦੀ ਭੱਠਾ ਬਸਤੀ ਵਿਚ ਹੱਸਦੇ ਵੱਸਦੇ ਪਰਿਵਾਰ ਵਿਚ ਉਸ ਸਮੇਂ ਸੋ-ਗ ਦਾ ਮਾਹੌਲ ਪੈਦਾ ਹੋ ਗਿਆ। ਜਦੋਂ 8 ਸਾਲਾ ਬੱਚੇ ਗੁਰਪਿਆਰ ਸਿੰਘ ਦੀ ਬਿਜਲੀ ਦੀਆਂ ਤਾਰਾਂ ਦੀ ਲ-ਪੇ-ਟ ਵਿਚ ਆਉਣ ਕਰਕੇ ਜਾਨ ਚਲੀ ਗਈ। ਮ੍ਰਤਕ ਬੱਚੇ ਦੇ ਚਰਚੇ ਨਰਿੰਦਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਭਤੀਜਾ ਪਿੰਡ ਜਾਂਡਲੇ ਤੋਂ ਆਪਣੀ ਮਾਸੀ ਦੇ ਘਰ ਭੱਠਾ ਬਸਤੀ ਗੁਰੂ ਹਰਸਹਾਏ ਆਇਆ ਹੋਇਆ ਸੀ। ਇੱਥੇ ਛੱਤ ਉੱਤੋਂ ਸਿਰਫ ਚਾਰ ਫੁੱਟ ਉੱਚੀਆਂ 11000 ਵੋਲਟੇਜ ਦੀਆਂ ਤਾਰਾਂ ਲੱਗਦੀਆਂ ਸਨ। ਬੱਚੇ ਦਾ ਕੱਦ ਲੱਗ-ਭਗ ਸਾਢੇ ਤਿੰਨ ਫੁੱਟ ਸੀ। ਨਰਿੰਦਰ ਦਾ ਕਹਿਣਾ ਹੈ ਕਿ ਜਦੋਂ ਬੱਚਾ ਛੱਤ ਤੇ ਖੇਡਣ ਗਿਆ ਤਾਂ ਉਸ ਨੂੰ ਕ-ਰੰ-ਟ ਲੱਗ ਗਿਆ। ਜਿਸ ਨਾਲ ਉਸ ਦੀ ਜਾਨ ਚਲੀ ਗਈ।

ਉਨ੍ਹਾਂ ਦੇ ਦੱਸਣ ਮੁਤਾਬਿਕ ਪਹਿਲਾਂ ਵੀ ਇਸ ਤਰ੍ਹਾਂ ਨਾਲ ਕਈ ਵਿਅਕਤੀਆਂ ਦੀ ਜਾਨ ਜਾ ਚੁਕੀ ਹੈ। ਇਹ ਮਾਮਲਾ ਬਿਜਲੀ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਪਰ ਵਿਭਾਗ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਨੇ ਬਿਜਲੀ ਵਿਭਾਗ ਤੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਬੱਚੇ ਗੁਰਪਿਆਰ ਸਿੰਘ ਦੀ ਕ-ਰੰ-ਟ ਲੱਗਣ ਕਰਕੇ ਜਾਨ ਚਲੀ ਗਈ। ਪੁਲੀਸ ਵੱਲੋਂ ਬਣਦੀ ਕਾਰਵਾਈ ਕੀਤੀ ਗਈ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਪੁਲੀਸ ਵੱਲੋਂ ਮ੍ਰਤਕ ਬੱਚੇ ਦੀ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾ ਕੇ ਪਰਿਵਾਰ ਨੂੰ ਦੇਹ ਦੇ ਦਿੱਤੀ ਗਈ ਹੈ। ਉਹਨਾਂ ਵੱਲੋਂ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *