Tuesday, November 24, 2020
Home > News > ਅਚਾਨਕ ਇਸ ਮਸ਼ਹੂਰ ਪੰਜਾਬੀ ਹਸਤੀ ਦੀ ਹੋਈ ਮੌਤ ਛਾਇਆ ਸੋਗ

ਅਚਾਨਕ ਇਸ ਮਸ਼ਹੂਰ ਪੰਜਾਬੀ ਹਸਤੀ ਦੀ ਹੋਈ ਮੌਤ ਛਾਇਆ ਸੋਗ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜਿਸ ਨੂੰ ਸੁਣਕੇ ਸੋਗ ਦੀ ਲਹਿਰ ਦੌੜ ਗਈ ਹੈ। ਕਈ ਲੋਕ ਇਸ ਸੰਸਾਰ ਤੇ ਆ ਕੇ ਅਜਿਹੇ ਕੰਮ ਕਰਦੇ ਹਨ ਜਿਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ ਓਹਨਾ ਦੁਆਰਾ ਕੀਤੇ ਹੋਏ ਕੰਮ ਦਾ ਕਰਕੇ। ਅਜਿਹੀ ਹੀ ਇੱਕ ਮਸ਼ਹੂਰ ਸਖਸ਼ੀਅਤ ਦੀ ਅਚਾਨਕ ਮੌਤ ਹੋ ਗਈ ਹੈ।

ਉੱਘੇ ਪ੍ਰਗਤੀਸ਼ੀਲ ਕਵੀ, ਨਾਟਕਕਾਰ, ਵਾਰਤਕ ਲੇਖਕ ਅਤੇ ਰਾਜਸੀ ਤਬਸਰਾਨਿਗਾਰ ਪ੍ਰੋ. ਰਾਕੇਸ਼ ਰਮਨ ਕੁਝ ਦਿਨਾਂ ਦੀ ਬਿਮਾਰੀ ਉਪਰੰਤ ਸਦੀਵੀ ਵਿਛੋੜਾ ਦੇ ਗਏ । ਉਹ ਅੱਸੀਵਿਆਂ ਵਿਚ ਆਪਣੇ ਪਲੇਠੇ ਕਾਵਿ-ਸੰਗ੍ਰਹਿ ‘ਮੋਰਚੇ ਤੋਂ ਬਾਹਰ’ ਦੀਆਂ ਨਜ਼ਮਾਂ ਨਾਲ ਚਰਚਾ ਵਿਚ ਆਏ ਸਨ । ਕਿੱਤੇ ਵਜੋਂ ਪੰਜਾਬੀ ਦੇ ਲੈਕਚਰਾਰ ਪ੍ਰੋ. ਰਮਨ ਨੇ ਸਰਕਾਰੀ ਕਾਲਜ ਢੁੱਡੀਕੇ ਅਤੇ ਸਰਕਾਰੀ ਸਾਇੰਸ ਕਾਲਜ ਜਗਰਾਉਂ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ ।

ਉਨ੍ਹਾਂ ਨੇ ਸੱਤ ਕਾਵਿ-ਸੰਗ੍ਰਹਿ, ਦੋ ਨਾਟਕ, ਇਕ ਕਹਾਣੀ ਸੰਗ੍ਰਹਿ ਅਤੇ ਇਕ ਮੁਲਾਕਾਤ ਦੀ ਕਿਤਾਬ-‘ਸੰਵਾਦ ਦੇ ਪਲ’ ਸੰਪਾਦਿਤ ਕੀਤੀ । ਗ਼ਦਰ ਲਹਿਰ ਬਾਰੇ ਲਿਖੇ ਉਨ੍ਹਾਂ ਨਾਟਕ ‘ਗਾਥਾ-ਇ-ਗ਼ਦਰ’ ਲਿਖਿਆ । ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਬਹੁਤ ਸੰਭਾਵਨਾਵਾਂ ਵਾਲੇ ਚੇਤਨ ਲੇਖਕ ਤੋਂ ਵਾਂਝੇ ਹੋ ਗਏ ਹਾਂ ।

Leave a Reply

Your email address will not be published. Required fields are marked *