Thursday, November 26, 2020
Home > News > ਪੰਜਾਬ ਚ’ ਕਰੋਨਾ ਦੀ ਵੱਡੀ ਤਬਾਹੀ: ਅੱਜ ਇੱਥੇ ਇਕੱਠੇ ਮਿਲੇ 1039 ਨਵੇਂ ਪੋਜ਼ੀਟਿਵ ਤੇ 23 ਮਰੇ-ਦੇਖੋ ਪੂਰੀ ਖ਼ਬਰ

ਪੰਜਾਬ ਚ’ ਕਰੋਨਾ ਦੀ ਵੱਡੀ ਤਬਾਹੀ: ਅੱਜ ਇੱਥੇ ਇਕੱਠੇ ਮਿਲੇ 1039 ਨਵੇਂ ਪੋਜ਼ੀਟਿਵ ਤੇ 23 ਮਰੇ-ਦੇਖੋ ਪੂਰੀ ਖ਼ਬਰ

ਅੱਜ ਪੰਜਾਬ ‘ਚ 1063 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 21930 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 14040 ਮਰੀਜ਼ ਠੀਕ ਹੋ ਚੁੱਕੇ, ਬਾਕੀ 7351 ਮਰੀਜ ਇਲਾਜ਼ ਅਧੀਨ ਹਨ। ਪੀੜਤ 117 ਮਰੀਜ਼ ਆਕਸੀਜਨ ਅਤੇ 29 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 296 ਅਤੇ ਪਟਿਆਲਾ ਤੋਂ 122 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ। ਹੁਣ ਤੱਕ 539 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 23 ਮੌਤਾਂ ‘ਚ 9 ਲੁਧਿਆਣਾ, 1 ਪਟਿਆਲਾ, 3 ਜਲੰਧਰ, 1 ਸੰਗਰੂਰ, 3 ਅੰਮ੍ਰਿਤਸਰ, 2 ਫਤਿਹਗੜ੍ਹ ਸਾਹਿਬ, 2 ਨਵਾਂ ਸ਼ਹਿਰ, 1 ਫਾਜ਼ਿਲਕਾ ਤੇ 1 ਕਪੂਰਥਲਾ ਤੋਂ ਰਿਪੋਰਟ ਹੋਈਆਂ ਹਨ।

ਭਾਰਤ ‘ਚ ਹੁਣ ਤੱਕ 20 ਲੱਖ, 46 ਹਜ਼ਾਰ, 141 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 13 ਲੱਖ, 92 ਹਜ਼ਾਰ, 940 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 41912 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ ‘ਚ 1 ਕਰੋੜ, 93 ਲੱਖ, 18 ਹਜ਼ਾਰ, 209 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 24 ਲੱਖ, 4 ਹਜ਼ਾਰ, 758 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 7 ਲੱਖ, 18 ਹਜ਼ਾਰ, 751 ਲੋਕਾਂ ਦੀ ਜਾਨ ਜਾ ਚੁੱਕੀ ਹੈ।

Leave a Reply

Your email address will not be published. Required fields are marked *