Tuesday, November 24, 2020
Home > News > ਹਸਪਤਾਲ ਦਾਖਲ ਅਮਿਤ ਸ਼ਾਹ ਬਾਰੇ ਆਈ ਮਾੜੀ ਖਬਰ

ਹਸਪਤਾਲ ਦਾਖਲ ਅਮਿਤ ਸ਼ਾਹ ਬਾਰੇ ਆਈ ਮਾੜੀ ਖਬਰ

ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।

ਪਿਛਲੇ ਕੁਝ ਦਿਨਾਂ ਤੋਂ ਇੰਡੀਆ ਦੇ ਹੋਮ ਮਨਿਸਟਰ ਅਮਿਤ ਸ਼ਾਹ ਵੀ ਪੌਜੇਟਿਵ ਆਉਣ ਦਾ ਕਰਕੇ ਹਸਪਤਾਲ ਦਾਖਲ ਸਨ। ਕੱਲ੍ਹ ਦੁਪਹਿਰੇ ਓਹਨਾ ਦੇ ਨੈਗਟਿਵ ਹੋਣ ਦੀ ਰਿਪੋਰਟ ਆ ਗਈ ਸੀ ਜਿਸ ਨਾਲ ਓਹਨਾ ਦੇ ਪ੍ਰਸੰਸਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਸੀ ਪਰ ਹੁਣ ਅਮਿਤ ਸ਼ਾਹ ਬਾਰੇ ਮਾੜੀ ਖਬਰ ਆ ਰਹੀ ਹੈ ਕੇ ਉਹ ਸਿਰਫ ਇਕ ਅਫ਼ਵਾ ਸਾਬਤ ਹੋਈ ਸੀ।

ਗ੍ਰਹਿ ਮੰਤਰੀ ਅਮਿਤ ਸ਼ਾਹ ਕੋਰੋਨਾ ਦੇ ਚਲਦਿਆਂ ਹਸਪਤਾਲ ਵਿੱਚ ਦਾਖਲ ਹਨ। ਉਨ੍ਹਾਂ ਦਾ ਕੋਰੋਨਾ ਟੈਸਟ ਅਜੇ ਤੱਕ ਨਹੀਂ ਹੋਇਆ। ਕੇਂਦਰੀ ਗ੍ਰਹਿ ਮੰਤਰਾਲੇ ਨੇ ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਦੇ ਨੈਗੇਟਿਵ ਹੋਣ ਦਾ ਖੰਡਨ ਕੀਤਾ ਹੈ। ਬੀਜੇਪੀ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਪਹਿਲਾਂ ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਬਾਰੇ ਜਾਣਕਾਰੀ ਦਿੱਤੀ ਸੀ।

ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਮਨੋਜ ਤਿਵਾੜੀ ਨੇ ਕੱਲ੍ਹ ਦੁਪਹਿਰ ਨੂੰ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਮਨੋਜ ਤਿਵਾੜੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਸੀ ਕਿ ਦੇਸ਼ ਦੇ ਪ੍ਰਸਿੱਧ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ।

ਏਐਨਆਈ ਨੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਅਮਿਤ ਸ਼ਾਹ ਦਾ ਕੋਵਿਡ ਟੈਸਟ ਅਜੇ ਨਹੀਂ ਕੀਤਾ ਗਿਆ। ਇਸ ਖ਼ਬਰ ਦੇ ਨਾਲ ਹੀ ਮਨੋਜ ਤਿਵਾੜੀ ਨੇ ਵੀ ਇਸ ਟਵੀਟ ਨੂੰ ਆਪਣੇ ਅਕਾਊਂਟ ਤੋਂ ਡਿਲੀਟ ਕਰ ਦਿੱਤਾ ਹੈ।

Leave a Reply

Your email address will not be published. Required fields are marked *