Thursday, November 26, 2020
Home > News > ਸਕੂਲੀ ਫੀਸ ਮਾਮਲੇ ਚ ਕੈਪਟਨ ਹੋ ਗਿਆ ਸਿੱਧਾ, ਫੋਰਨ ਦਿੱਤਾ ਇਹ ਵੱਡਾ ਹੁਕਮ

ਸਕੂਲੀ ਫੀਸ ਮਾਮਲੇ ਚ ਕੈਪਟਨ ਹੋ ਗਿਆ ਸਿੱਧਾ, ਫੋਰਨ ਦਿੱਤਾ ਇਹ ਵੱਡਾ ਹੁਕਮ

ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਸਕੂਲ ਦੀ ਮਨਮਾਨੀ ਦਾ ਮਸਲਾ ਮੁੱਖ ਮੰਤਰੀ ਦੇ ਦਰਬਾਰ ਵਿਚ ਪਹੁੰਚ ਗਿਆ ਹੈ। ਜਿਸ ਉਪਰੰਤ ਹੁਣ ਸਿੱਖਿਆ ਵਿਭਾਗ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ । ਸ੍ਰੀ ਮੁਕਤਸਰ ਸਾਹਿਬ ਦੀ ਇਕ ਔਰਤ ਨੇ Ask the captain ‘ਚ ਨਿੱਜੀ ਸਕੂਲ ਦੀ ਸ਼ਿਕਾਇਤ ਕੀਤੀ ਜਿਸ ਉਪਰੰਤ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਤੁਰੰਤ ਐਕਸ਼ਨ ਲੈਣ ਲਈ ਕਿਹਾ।

ਨਿੱਜੀ ਸਕੂਲਾਂ ਦੀਆਂ ਮਨਮਾਨੀਆਂ ਪਹਿਲਾ ਹੀ ਚਰਚਾ ਦਾ ਵਿਸ਼ਾ ਬਣੀਆਂ ਹੋਈਆ ਹਨ। ਪਰ ਇਹ ਮਨਮਾਨੀਆਂ ਕਿਸ ਕਦਰ ਵਧ ਗਈਆ ਹਨ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ ਹੁਣ ਮਾਪੇ ਸਿਕਾਇਤ ਲੈ ਮੁੱਖ ਮੰਤਰੀ ਦੇ ਦਰਬਾਰ ਪਹੁੰਚੇ ਹਨ।

ਸ੍ਰੀ ਮੁਕਤਸਰ ਸਾਹਿਬ ਦੀ ਅਨੂ ਬਾਲਾ ਜਿਸਦੇ ਦੋਵੇਂ ਬੱਚੇ ਸ੍ਰੀ ਮੁਕਤਸਰ ਸਾਹਿਬ ਦੇ ਡੀ.ਏ.ਵੀ. ਪਬਲਿਕ ਸਕੂਲ ਵਿਚ ਪਡ਼੍ਹਦੇ ਹਨ। ਉਸ ਨੇ ਮੁੱਖ ਮੰਤਰੀ ਨੂੰ Ask the captain ਵਿਚ ਸਿਕਾਇਤ ਕੀਤੀ ਕਿ ਬੱਚਿਆਂ ਨੇ ਆਨਲਾਈਨ ਸਟੱਡੀ ਉਪਰੰਤ ਜੋ ਸਕੂਲੀ ਕੰਮ ਕਾਪੀਆਂ ‘ਤੇ ਕੀਤਾ ਸੀ ਸਕੂਲ ਨੇ ਉਹ ਕਾਪੀਆਂ ਸਕੂਲ ਚੈੱਕ ਕਰਨ ਲਈ ਮੰਗਵਾ ਲਈਆ। ਪਰ ਕਰੀਬ ਇਕ ਮਹੀਨੇ ਬਾਅਦ ਵੀ ਉਨ੍ਹਾਂ ਬੱਚਿਆ ਦੀਆਂ ਕਾਪੀਆਂ ਵਾਪਿਸ ਨਹੀਂ ਕੀਤੀਆਂ ਜਿਨ੍ਹਾਂ ਨੇ ਫੀਸ ਨਹੀਂ ਭਰੀ ਸੀ।

ਸ਼ਿਕਾਇਤ ਕਰਤਾ ਅਨੁਸਾਰ ਇਹ ਉਸਦੀ ਇਕੱਲੀ ਦੀ ਸਿਕਾਇਤ ਨਹੀਂ ਸਗੋਂ ਉਹਨਾਂ ਕਈ ਮਾਪਿਆਂ ਦੀ ਸ਼ਿਕਾਇਤ ਸੀ ਜੋ ਤਾਲਾਬੰਦੀ ਕਾਰਨ ਫੀਸ ਨਹੀਂ ਭਰ ਸਕੇ। ਉਸਦੇ ਪਤੀ ਜੋ ਕਿ ਪੈਰੇਂਟਸ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਆਗੂ ਹਨ। ਉਨ੍ਹਾਂ ਨੇ ਸਕੂਲ ਨਾਲ ਸੰਪਰਕ ਵੀ ਕੀਤਾ ਪਰ ਸਕੂਲ ਨੇ ਫਿਰ ਵੀ ਕਾਪੀਆਂ ਵਾਪਿਸ ਨਹੀਂ ਕੀਤੀਆਂ, ਜਿਸ ਉਪਰੰਤ ਉਸਨੂੰ ਇਹ ਸਿਕਾਇਤ ਮੁੱਖ ਮੰਤਰੀ ਨੂੰ ਕਰਨੀ ਪਈ । ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ‘ਚ ਡਿਪਟੀ ਕਮਿਸ਼ਨਰ ਐਮ.ਕੇ. ਅਰਵਿੰਦ ਕੁਮਾਰ ਨੂੰ ਜਲਦ ਜਾਂਚ ਕਰਨ ਲਈ ਕਿਹਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫਤਰ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਉਧਰ ਸਕੂਲ ਪ੍ਰਿੰਸੀਪਲ ਪੀ.ਐਸ.ਸਾਹਨੀ ਵਲੋਂ ਇਹ ਤਾਂ ਮੰਨਿਆ ਜਾ ਰਿਹਾ ਕਿ ਉਹਨਾਂ ਕਾਪੀਆਂ ਤਾਂ ਮੰਗਵਾਈਆਂ ਸਨ ਪਰ ਉਹਨਾਂ ਫੀਸ ਕਾਰਨ ਕਾਪੀਆਂ ਨਹੀਂ ਰਖੀਆਂ। ਉਨ੍ਹਾਂ ਕਿਹਾ ਕਿ ਨਾ ਹੀ ਕੋਈ ਔਰਤ ਇਸ ਤਰ੍ਹਾਂ ਉਹਨਾਂ ਕੋਲ ਕਾਪੀਆਂ ਲੈਣ ਆਈ ਜਿਸਨੂੰ ਉਨ੍ਹਾਂ ਨੇ ਇਨਕਾਰ ਕੀਤਾ ਹੋਵੇ।

ਦੂਜੇ ਪਾਸੇ ਜਾਂਚ ਕਰ ਰਹੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਪਹਿਲਾ ਸਿਕਾਇਤ ਕਰਤਾ ਨੂੰ ਟਰੇਸ ਕਰਨ ਵਿਚ ਥੋਡ਼੍ਹੀ ਸਮੱਸਿਆ ਆਈ ਕਿਉਂਕਿ ਪਰੋਗਰਾਮ ਵਿਚ ਅਨੂ ਬਾਲਾ ਨੂੰ ਵਿਦਿਆਰਥਣ ਕਿਹਾ ਗਿਆ ਜਦਕਿ ਉਹ ਦੋ ਵਿਦਿਆਰਥੀਆਂ ਦੀ ਮਾਂ ਹੈ। ਪਰ ਹੁਣ ਜਾਂਚ ਕੀਤੀ ਜਾ ਰਹੀ ਹੈ । ਉਪ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਸਕੂਲ ਇਸ ਤਰ੍ਹਾਂ ਕਾਪੀਆਂ ਮੰਗਵਾ ਹੀ ਨਹੀਂ ਸੀ ਸਕਦਾ, ਜਾਂਚ ਰਿਪੋਰਟ ਜਲਦ ਭੇਜ ਦਿੱਤੀ ਜਾਵੇਗੀ ।

ਭਾਵੇਂ ਸਕੂਲ ਇਸ ਗੱਲ ਤੋਂ ਇਨਕਾਰ ਕਰ ਰਿਹਾ ਕਿ ਉਨ੍ਹਾਂ ਫੀਸ ਕਾਰਨ ਕਾਪੀਆਂ ਨਹੀਂ ਸੀ ਰੱਖੀਆਂ। ਪਰ ਦੂਜੇ ਪਾਸੇ ਮੁੱਖ ਮੰਤਰੀ ਤੱਕ ਸਿਕਾਇਤ ਪਹੁੰਚਣ ਉਪਰੰਤ ਸਬੰਧਿਤ ਸਕੂਲ ਨੇ ਇਕ ਸੰਦੇਸ਼ ਪੱਤਰ ਜਾਰੀ ਕਰਕੇ ਉਹਨਾਂ ਵਿਦਿਆਰਥੀਆਂ ਨੂੰ ਕਾਪੀਆਂ ਲਿਜਾਣ ਲਈ ਕਿਹਾ ਹੈ ਜਿੰਨਾਂ ਦੀਆਂ ਕਾਪੀਆਂ ਸਕੂਲ ਪਈਆ ਹਨ। ਸਕੂਲ ਵਲੋਂ ਇਹ ਪੱਤਰ ਜਾਰੀ ਹੋਣ ‘ਤੇ ਸਿਕਾਇਤ ਕਰਤਾ ਅਨੂ ਬਾਲਾ ਅਤੇ ਉਸਦੇ ਬੇਟੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਵੀ ਕੀਤਾ ਕਿ ਉਹਨਾਂ ਦੀ ਸਿਕਾਇਤ ‘ਤੇ ਕਾਰਵਾਈ ਕੀਤੀ ਗਈ ।

Leave a Reply

Your email address will not be published. Required fields are marked *