Thursday, November 26, 2020
Home > News > ਪੰਜਾਬ ਚ’ ਕਰੋਨਾ ਦਾ ਵੱਡਾ ਕਹਿਰ,ਅੱਜ ਏਥੇ ਇੱਕੋ ਥਾਂ ਮਿਲੇ ਇਕਠੇ 150 ਤੋਂ ਵੱਧ ਪੋਜੀਟਿਵ ਮਰੀਜ

ਪੰਜਾਬ ਚ’ ਕਰੋਨਾ ਦਾ ਵੱਡਾ ਕਹਿਰ,ਅੱਜ ਏਥੇ ਇੱਕੋ ਥਾਂ ਮਿਲੇ ਇਕਠੇ 150 ਤੋਂ ਵੱਧ ਪੋਜੀਟਿਵ ਮਰੀਜ

ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਜਲੰਧਰ ਜ਼ਿਲ੍ਹੇ ‘ਚ ਉਸ ਸਮੇਂ ਵੱਡਾ ਧਮਾਕਾ ਹੋ ਗਿਆ ਜਦੋਂ ਕੋਰੋਨਾ ਦੇ ਕਾਰਨ ਚਾਰ ਲੋਕਾਂ ਦੀ ਮੌਤ ਹੋਣ ਦੇ ਨਾਲ-ਨਾਲ 166 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ ‘ਚ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦਾ ਅੰਕੜਾ 3222 ਤੱਕ ਪਹੁੰਚ ਗਿਆ ਹੈ। ਜਲੰਧਰ ਜ਼ਿਲ੍ਹੇ ‘ਚ ਲਗਾਤਾਰ ਤੇਜ਼ੀ ਨਾਲ ਵੱਧ ਕੋਰੋਨੇ ਦੇ ਕੇਸਾਂ ਨੂੰ ਲੈ ਕੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਐਤਵਾਰ 761 ਦੀ ਰਿਪੋਰਟ ਆਈ ਸੀ ਨੈਗੇਟਿਵ ਤੇ 34 ਮਰੀਜ਼ਾਂ ਪਰਤੇ ਸਨ ਘਰ ਸਿਹਤ ਮਹਿਕਮੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਐਤਵਾਰ ਨੂੰ 761 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ‘ਚੋਂ 34 ਹੋਰਨਾਂ ਨੂੰ ਛੁੱਟੀ ਮਿਲ ਗਈ। ਸਿਹਤ ਮਹਿਕਮੇ ਨੇ ਬੀਤੇ ਦਿਨ 852 ਹੋਰ ਲੋਕਾਂ ਦੇ ਨਮੂਨੇ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ।

ਸੰਭਲ ਜਾਓ: ਸਿਹਤ ਮਿਹਕਮਾ ਕਰ ਰਿਹੈ ਨਾਲਾਇਕੀਆਂ ਕੋਰੋਨਾ ਨੂੰ ਲੈ ਕੇ ਇਨ੍ਹੀਂ ਦਿਨੀਂ ਜਿੱਥੇ ਹਰ ਕਿਸੇ ਦੀ ਜਾਨ ਗਲੇ ‘ਚ ਅਟਕੀ ਹੋਈ ਹੈ, ਉਥੇ ਹੀ ਸਿਹਤ ਮਹਿਕਮਾ ਨਾਲਾਇਕੀਆਂ ‘ਤੇ ਨਾਲਾਇਕੀਆਂ ਕਰੀ ਜਾ ਰਿਹਾ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਹਰ ਕੋਈ ਆਸਾਨੀ ਨਾਲ ਲਾ ਸਕਦਾ ਹੈ ਕਿ 6 ਅਗਸਤ ਨੂੰ ਸੰਤੋਸ਼ੀ ਨਗਰ ਦੇ ਰਹਿਣ ਵਾਲੇ ਇਕ ਆਦਮੀ ਨੇ ਕੋਰੋਨਾ ਦਾ ਸੈਂਪਲ ਦਿੱਤਾ ਅਤੇ ਿਰਪੋਰਟ ਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ, ਜਿਸ ਕਾਰਨ ਉਸ ਦੇ ਪਰਿਵਾਰ ਨੇ ਉਸ ਦਾ ਸਸਕਾਰ ਕਰ ਦਿੱਤਾ।

ਸ਼ਨੀਵਾਰ ਸ਼ਾਮ ਨੂੰ ਜਦੋਂ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਤਾਂ ਸਿਹਤ ਮਹਿਕਮੇ ਵੱਲੋਂ ਉਨ੍ਹਾਂ ਨੂੰ ਇਕ ਟੈਲੀਫੋਨ ਆਇਆ ਕਿ ਉਕਤ ਵਿੱਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮਹਿਕਮੇ ਦੀ ਨਾਲਾਇਕੀ ਇਹ ਹੈ ਕਿ ਐਤਵਾਰ ਪੂਰਾ ਦਿਨ ਉਕਤ ਮਰੀਜ਼ ਦੇ ਪਰਿਵਾਰ ਅਤੇ ਸਸਕਾਰ ‘ਚ ਸ਼ਾਮਲ ਲੋਕਾਂ ਦਾ ਨਾ ਤਾਂ ਟੈਸਟ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਆਈਸੋਲੇਟ ਹੋਣ ਲਈ ਕਿਹਾ ਗਿਆ। ਇਹ ਵੀ ਪੜ੍ਹੋ: ਜ਼ਿਲ੍ਹਾ ਰੂਪਨਗਰ ‘ਚ ਕੋਰੋਨਾ ਦਾ ਮੁੜ ਧਮਾਕਾ, 27 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀਕੋਰੋਨਾ ਨੂੰ ਲੈ ਕੇ ਜਲੰਧਰ ਦੇ ਤਾਜ਼ਾ ਹਾਲਾਤਕੁਲ ਸੈਂਪਲ : 50858 ਨੈਗੇਟਿਵ ਆਏ : 46521ਪਾਜ਼ੇਟਿਵ ਆਏ : 3222ਡਿਸਚਾਰਜ ਹੋਏ : 2141ਮੌਤਾਂ ਹੋਈਆਂ : 82ਐਕਟਿਵ ਕੇਸ : 837

ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ‘ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 23 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 2376, ਲੁਧਿਆਣਾ 5032, ਜਲੰਧਰ 3136, ਮੋਹਾਲੀ ‘ਚ 1309, ਪਟਿਆਲਾ ‘ਚ 2729, ਹੁਸ਼ਿਆਰਪੁਰ ‘ਚ 634, ਤਰਨਾਰਨ 474, ਪਠਾਨਕੋਟ ‘ਚ 554, ਮਾਨਸਾ ‘ਚ 195, ਕਪੂਰਥਲਾ 431, ਫਰੀਦਕੋਟ 391, ਸੰਗਰੂਰ ‘ਚ 1281, ਨਵਾਂਸ਼ਹਿਰ ‘ਚ 367, ਰੂਪਨਗਰ 410, ਫਿਰੋਜ਼ਪੁਰ ‘ਚ 656, ਬਠਿੰਡਾ 849, ਗੁਰਦਾਸਪੁਰ 878, ਫਤਿਹਗੜ੍ਹ ਸਾਹਿਬ ‘ਚ 503, ਬਰਨਾਲਾ 445, ਫਾਜ਼ਿਲਕਾ 367, ਮੋਗਾ 589, ਮੁਕਤਸਰ ਸਾਹਿਬ 312 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 587 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ ਪੰਜਾਬ ‘ਚ 7 ਹਜ਼ਾਰ ਤੋਂ ਵੱਧ ਸਰਗਰਮ ਕੇਸ ਹਨ ਜਦਕਿ 15617ਮਰੀਜ਼ ਕੋਰੋਨਾ ‘ਤੇ ਮਾਤ ਪਾ ਕੇ ਘਰਾਂ ਨੂੰ ਪਰਤ ਚੁੱਕੇ ਹਨ।

Leave a Reply

Your email address will not be published. Required fields are marked *