Thursday, November 26, 2020
Home > News > ਇਸੇ ਗੱਲ੍ਹਾਂ ਕਰਕੇ ਹੀ ਲੋਕ ਕਨੇਡਾ ਨੂੰ ਭੱਜਦੇ ਨੇ – ਟਰੂਡੋ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ

ਇਸੇ ਗੱਲ੍ਹਾਂ ਕਰਕੇ ਹੀ ਲੋਕ ਕਨੇਡਾ ਨੂੰ ਭੱਜਦੇ ਨੇ – ਟਰੂਡੋ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ

ਪੰਜਾਬੀ ਲੋਕਾਂ ਦੀ ਪਹਿਲੀ ਪਸੰਦ ਕਨੇਡਾ ਹੈ। ਜਿਆਦਾ ਪੰਜਾਬੀ ਇੰਡੀਆ ਤੋਂ ਬਾਹਰ ਜਾ ਕੇ ਪਹਿਲੀ ਤਰਜੀਹ ਆਮ ਤੋਰ ਤੇ ਕਨੇਡਾ ਨੂੰ ਦਿੰਦੇ ਹਨ ਇਸ ਦਾ ਮੁਖ ਕਾਰਨ ਹੈ ਇਥੋਂ ਦੀਆਂ ਸਰਕਾਰਾਂ ਲੋਕਾਂ ਦੀ ਭਲਾਈ ਵਾਸਤੇ ਉਹ ਕੰਮ ਕਰ ਰਹੀਆਂ ਹਨ ਜੋ ਬਾਕੀ ਮੁਲਕਾਂ ਵਿਚ ਏਨਾ ਜਿਆਦਾ ਨਹੀਂ ਦੇਖਣ ਨੂੰ ਮਿਲਦਾ

ਅਜਿਹੀ ਹੀ ਹੁਣ ਇਕ ਹੋਰ ਖਬਰ ਆ ਰਹੀ ਹੈ। ਲੋਕਾਂ ਦੀ ਸੇਫਟੀ ਵਾਸਤੇ ਸਰਕਾਰ ਨੇ ਇਕ ਵੱਡਾ ਉਪਰਾਲਾ ਕਰਤਾ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਐਲਬਰਟਾ ਦੀ ਐਜੁਕੇਸ਼ਨ ਮਨਿਸਟਰ ਐਡ੍ਰੀਐਨਾ ਲਾਗ੍ਰਾਂਜ ਦਾ ਕਹਿਣਾ ਹੈ ਕਿ ਸਰਕਾਰ ਨੇ 17 ਲੱਖ ਨੌਨ-ਮੈਡਿਕਲ ਗ੍ਰੇਡ ਦੇ ਰੀ-ਯੂਜ਼ੇਬਲ ਮਾਸਕ ਬਣਾਉਣ ਦਾ ਆਰਡਰ ਦੋ ਕੰਪਨੀਆਂ ਨੂੰ ਦੇ ਦਿੱਤਾ ਹੈ।

ਸ਼ਨੀਵਾਰ ਨੂੰ ਜਾਰੀ ਬਿਆਨ ਵਿੱਚ ਐਜੁਕੇਸ਼ਨ ਮਨਿਸਟਰ ਨੇ ਕਿਹਾ ਕਿ ਅਲਬਰਟਾ ਦੀ ਇੱਕ ਕੰਪਨੀ ‘ਆਈ.ਐਫ਼.ਆਰ.’ ਅਤੇ ‘ਓਲਡ ਨੇਵੀ’ ਨੂੰ ਇਹ ਕਰਾਰ ਦਿੱਤਾ ਗਿਆ ਹੈ। 42 ਲੱਖ ਡਾਲਰ ਵਿੱਚ ਇਹ ਦੋਵੇਂ ਕੰਪਨੀਆਂ ਮਾਸਕ ਮੁਹੱਈਆ ਕਰਵਾਉਣਗੀਆਂ। ਉਹਨਾਂ ਕਿਹਾ ਕਿ ਐਲਬਰਟਾ ਐਜੁਕੇਸ਼ਨ ਅਤੇ ਪ੍ਰੋਵਿੰਸ਼ੀਅਲ ਔਪਰੇਸ਼ਨਜ਼ ਸੈਨਟਰ – ਓ.ਪੀ.ਸੀ. ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਮਾਸਕ, ਸੈਨੇਟਾਇਜ਼ਰਜ਼, ਥਰਮਾਮੀਟਰਜ਼ ਅਤੇ ਫੇਸ ਸ਼ੀਲਡਜ਼ ਸਕੂਲਾਂ ਦੇ ਖੁੱਲ੍ਹਣ ਤੋਂ ਪਹਿਲਾਂ-ਪਹਿਲਾਂ ਸਾਰੇ ਸਕੂਲ ਬੋਰਡਾਂ ਤੱਕ ਪਹੁੰਚ ਜਾਣ। ਸਾਰਿਆਂ ਨੂੰ ਉਹਨਾਂ ਦੀਆਂ ਪੀਪੀਈ ਕਿਟਸ ਸਮੇਂ ਸਿਰ ਮਿਲ ਜਾਣਗੀਆਂ।

Leave a Reply

Your email address will not be published. Required fields are marked *