Thursday, November 26, 2020
Home > News > WHO ਕੋਲ ਮੁਕੇ ਪੈਸੇ – ਕਹਿੰਦੇ ਪਹਿਲਾਂ 100 ਬਿਲੀਅਨ ਡਾਲਰ ਪੂਰੇ ਕਰੋ ਫਿਰ ਮਿਲੇਗੀ ਵੈਕਸੀਨ ਕਿਉਂਕਿ

WHO ਕੋਲ ਮੁਕੇ ਪੈਸੇ – ਕਹਿੰਦੇ ਪਹਿਲਾਂ 100 ਬਿਲੀਅਨ ਡਾਲਰ ਪੂਰੇ ਕਰੋ ਫਿਰ ਮਿਲੇਗੀ ਵੈਕਸੀਨ ਕਿਉਂਕਿ

ਵਿਸ਼ਵ ਸਿਹਤ ਸੰਗਠਨ ਨੂੰ ਕੋਰੋਨਾ ਖ਼ਿਲਾਫ਼ ਨਜਿੱਠਣ ਲਈ ਆਰਥਿਕ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। WHO ਨੇ ਦੁਨੀਆਂ ਭਰ ‘ਚ ਵੈਕਸੀਨ ਪਹੁੰਚਾਉਣ ਲਈ 100 ਬਿਲੀਅਨ ਅਮਰੀਕੀ ਡਾਲਰ ਦੀ ਲੋੜ ਦੱਸੀ ਹੈ ਜਿਸ ਨਾਲ ਕੋਰੋਨਾ ਵੈਕਸੀਨ ਦੇ ਵਿਕਾਸ ਤੇ ਨਿਰਮਾਣ ‘ਚ ਤੇਜ਼ੀ ਦੇ ਨਾਲ ਸਾਰਿਆਂ ਤਕ ਪਹੁੰਚ ਯਕੀਨੀ ਬਣਾਈ ਜਾ ਸਕੇ।

WHO ਨੇ ਅੰਦਾਜ਼ਾ ਲਾਇਆ ਕਿ ਲੋੜ ਦਾ ਸਿਰਫ 10 ਫੀਸਦ ਵੀ ਅਜੇ ਤਕ ਪੂਰਾ ਨਹੀਂ ਹੋਇਆ। ਇਕ ਪ੍ਰੈੱਸ ਕਾਨਫਰੰਸ ‘ਚ WHO ਮੁਖੀ ਟੇਡ੍ਰੋਸ ਅਧਨੋਮ ਨੇ ਦੱਸਿਆ ਕਿ ਪੈਸੇ ਇਕੱਠੇ ਕਰਨ ਦਾ ਕੰਮ ਤਸੱਲੀਬਖ਼ਸ਼ ਨਹੀਂ ਹੋਇਆ। ਅਪ੍ਰੈਲ ‘ਚ WHO ਨੇ Access to Covid-19 Tools (ACT) Accelerator ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਜਿਸ ਦਾ ਮਕਸਦ ਟੈਸਟ ਦੀ ਪਹੁੰਚ, ਇਲਾਜ, ਵੈਕਸੀਨ ਦੇ ਵਿਕਾਸ ਤੇ ਉਤਪਾਦਨ ਨੂੰ ਤੇਜ਼ ਕਰਨਾ ਸੀ।

ਉਨ੍ਹਾਂ ਸਹਿਯੋਗ ਕਰਨ ਵਾਲੇ ਦੇਸ਼ਾਂ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਦੱਸਿਆ ਕਿ ਫਿਲਹਾਲ ਟੀਚੇ ਦੀ ਪੂਰਤੀ ਲਈ WHO ਲੋੜੀਂਦੀ ਰਕਮ ਦਾ 10 ਫੀਸਦ ਹਾਸਲ ਕਰਨ ਦੇ ਕਰੀਬ ਹੈ। ਉਨ੍ਹਾਂ ਸਿਰਫ ਵੈਕਸੀਨ ਲਈ ਕਰੀਬ 100 ਬਿਲੀਅਨ ਡਾਲਰ ਦੀ ਲੋੜ ‘ਤੇ ਜ਼ੋਰ ਦਿੱਤਾ। WHO ਮੁਖੀ ਨੇ ਕਿਹਾ ਇਹ ਬਹੁਤ ਵੱਡੀ ਰਕਮ ਹੋ ਸਕਦੀ ਹੈ ਪਰ 10 ਟ੍ਰਿਲੀਅਨ ਡਾਲਰ ਦੇ ਮੁਕਾਬਲੇ ਛੋਟੀ ਰਕਮ ਹੋਵੇਗੀ।

ਉਨ੍ਹਾਂ G20 ਦੇਸ਼ਾਂ ਦੇ ਕੋਰੋਨਾ ਮਹਾਮਾਰੀ ਤੋਂ ਪੈਦਾ ਹੋਈ ਸਥਿਤੀ ਦਾ ਸਾਹਮਣਾ ਕਰਨ ‘ਚ ਰਾਹਤ ਪੈਕੇਜ ਦਾ ਹਵਾਲਾ ਦਿੱਤਾ।ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।

Leave a Reply

Your email address will not be published. Required fields are marked *