Thursday, November 26, 2020
Home > News > ਇਸ ਕਾਰਨ – ਕੈਪਟਨ ਅਤੇ ਬਾਦਲ ਖ਼ਿਲਾਫ਼ ਚੋਣ ਲੜਨ ਵਾਲੇ ਸਿੱਖ ਜਰਨੈਲ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਕਰਤਾ ਬਰਖ਼ਾਸਤ

ਇਸ ਕਾਰਨ – ਕੈਪਟਨ ਅਤੇ ਬਾਦਲ ਖ਼ਿਲਾਫ਼ ਚੋਣ ਲੜਨ ਵਾਲੇ ਸਿੱਖ ਜਰਨੈਲ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਕਰਤਾ ਬਰਖ਼ਾਸਤ

ਆਮ ਆਦਮੀ ਪਾਰਟੀ ਵਲੋਂ ਜਰਨੈਲ ਸਿੰਘ ( ਸਾਬਕਾ ਵਿਧਾਇਕ,ਰਾਜੌਰੀ ਗਾਰਡਨ) ਨੂੰ ਪਾਰਟੀ ਦੀ ਮੁੱਢਲੀ ਮੈਂਬਰਰਸ਼ਿਪ ਤੋਂ ਨਿਲੰਬਤ ਕਰ ਦਿੱਤਾ ਗਿਆ ਹੈ। ਜਰਨੈਲ ਸਿੰਘ ਵੱਲੋਂ 11.08.2020 ਨੂੰ ਹਿੰਦੂ ਦੇਵੀ ਦੇਵਤਾਵਾਂ ਦੇ ਬਾਰੇ ਗ਼ਲਤ ਸ਼ਬਦਾਵਲੀ ਦਾ ਪ੍ਰਯੋਗ ਕਰਨ ਤੇ ਅਨੁਸ਼ਾਸ਼ਨਕ ਕਾਰਵਾਈ ਕਰਦੇ ਹੋਏ ਆਮ ਆਦਮੀ ਪਾਰਟੀ ਦੀ PAC ਦੀ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ।

ਪਾਰਟੀ ਨੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਕਿ ਕਿਉਂ ਨ ਇਸ ਨਿੰਦਣਯੋਗ ਕਾਰੇ ਲਈ ਓਹਨਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਰਸ਼ਿਪ ਤੋੰ ਬਰਖ਼ਾਸਤ ਕਰ ਦਿੱਤਾ ਜਾਏ।ਓਹਨਾਂ ਦੇ ਇਸ ਬਿਆਨ ਨਾਲ ਸਿੱਖ ਸਮਾਜ ਨੂੰ ਵੀ ਬਹੁਤ ਦੁੱਖ ਹੋਇਆ ਹੈ ਕਿਉਂਕਿ ਕਿਸੇ ਵੀ ਸਮੁਦਾਏ ਦੇ ਵਿਰੁੱਧ ਅਜਿਹੀ ਦੁਰਭਾਵਨਾ ਰੱਖਣਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਵੀ ਵਿਰੁੱਧ ਹੈ।

ਆਮ ਆਦਮੀ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ ਅਤੇ ਕਿਸੇ ਵੀ ਧਰਮ ਦਾ ਨਿਰਾਦਰ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਪਾਰਟੀ ਵਿੱਚ ਕੋਈ ਥਾਂ ਨਹੀਂ ਹੈ। ਜਰਨੈਲ ਸਿੰਘ ਦੇ ਇਸ ਬਿਆਨ ਦੀ ਆਮ ਆਦਮੀ ਪਾਰਟੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਤੇ ਇਹਨਾਂ ਨੂੰ ਤਤਕਾਲ ਪ੍ਰਭਾਵ ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋੰ ਨਿਲੰਬਤ ਕੀਤਾ ਜਾਂਦਾ ਹੈ।

2017 ਵਿਧਾਨਸਭਾ ਚੋਣਾਂ ਚ ਲੰਬੀ ਤੋਂ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਜਰਨੈਲ ਸਿੰਘ ਨੇ ਚੋਣ ਲੜੀ ਸੀ ਹਾਲਾਂਕਿ ਹਾਰ ਗਏ ਸੀਜਰਨੈਲ ਸਿੰਘ ਨੇ 2014 ਦਿੱਲੀ ਦੀ ਰਜ਼ੋਰੀ ਗਾਰਡਨ ਤੋਂ ਮਨਜਿੰਦਰ ਸਿਰਸਾ ਨੂੰ ਚੋਣ ਹਰਾਈ ਸੀ।

Leave a Reply

Your email address will not be published. Required fields are marked *