Thursday, November 26, 2020
Home > News > ਖੁਸ਼ਖਬਰੀ – ਇੰਡੀਆ ਤੋਂ ਇਹ ਇੰਟਰਨੈਸ਼ਨਲ ਫਲਾਈਟਾਂ ਬਾਰੇ ਹੋ ਗਿਆ ਵੱਡਾ ਐਲਾਨ

ਖੁਸ਼ਖਬਰੀ – ਇੰਡੀਆ ਤੋਂ ਇਹ ਇੰਟਰਨੈਸ਼ਨਲ ਫਲਾਈਟਾਂ ਬਾਰੇ ਹੋ ਗਿਆ ਵੱਡਾ ਐਲਾਨ

ਚੀਨ ਦਾ ਵਾਇਰਸ ਕੋਰੋਨਾ ਹਰ ਪਾਸੇ ਹਾਹਾਕਾਰ ਮਚਾ ਰਿਹਾ ਹੈ। ਇਸ ਦੇ ਕਰਕੇ ਇੰਟਰਨੈਸ਼ਨਲ ਫਲਾਈਟਾਂ ਬੰਦ ਪਈਆਂ ਹੋਈਆਂ ਹਨ। ਪਰ ਹੁਣ ਹੋਲੀ ਹੋਲੀ ਇਹ ਖੁਲ ਰਹੀਆਂ ਹਨ। ਅਜਿਹੀ ਹੀ ਇਕ ਵੱਡੀ ਖਬਰ ਇੰਡੀਆ ਤੋਂ ਆ ਰਹੀ ਹੈ।ਬ੍ਰਿਤਾਨੀ ਜਹਾਜ਼ ਸੇਵਾ ਕੰਪਨੀ ਵਰਜਿਨਅਟਲਾਂਟਿਕ ਅਗਲੇ ਮਹੀਨੇ ਦਿੱਲੀ ਅਤੇ ਮੁੰਬਈ ਤੋਂ ਲੰਡਨ ਦੀ ਉਡਾਣ ਸ਼ੁਰੂ ਕਰੇਗੀ।

ਏਅਰਲਾਈਨ ਨੇ ਅੱਜ ਦੱਸਿਆ ਕਿ ਬ੍ਰਿਟੇਨ ਅਤੇ ਭਾਰਤ ਵਿਚਾਲੇ ਦੋ-ਪੱਖੀ ਸਮੱਝੌਤੇ ਤਹਿਤ ਇਹ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਦਿੱਲੀ ਤੋਂ 02 ਸਤੰਬਰ ਤੋਂ ਅਤੇ ਮੁੰਬਈ ਤੋਂ 17 ਸਤੰਬਰ ਤੋਂ ਉਡਾਣ ਸ਼ੁਰੂ ਹੋਵੇਗੀ। ਦਿੱਲੀ ਅਤੇ ਲੰਡਨ ਦੇ ਵਿਚ ਹਫ਼ਤੇ ਵਿਚ 3 ਉਡਾਣਾਂ ਹੋਣਗੀਆਂ, ਜਦੋਂਕਿ ਮੁੰਬਈ ਤੋਂ ਲੰਡਨ ਲਈ ਹਫ਼ਤੇ ਵਿਚ 3 ਉਡਾਣਾਂ ਹੋਣਗੀਆਂ।ਕੋਵਿਡ-19 ਕਾਰਨ ਲਾਗੂ ਤਾਲਾਬੰਦੀ ਦੇ ਬਾਅਦ ਤੋਂ ਪਹਿਲੀ ਵਾਰ ਵਰਜਿਨਏਅਰਲਾਈਨ ਭਾਰਤ ਵਿਚ ਜਹਾਜ਼ ਸੇਵਾ ਸ਼ੁਰੂ ਕਰੇਗੀ।

ਏਅਰਲਾਈਨ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਦਿੱਲੀ ਅਤੇ ਮੁੰਬਈ ਤੋਂ ਲੰਡਨ ਜਾਣ ਵਾਲੇ ਯਾਤਰੀ ਅੱਗੇ ਨਿਊਯਾਰਕ ਦੀ ਯਾਤਰਾ ਵੀ ਕਰ ਸਕਣਗੇ, ਬਸ਼ਰਤੇ ਉਹ ਭਾਰਤ ਅਤੇ ਅਮਰੀਕਾ ਦੇ ਮੌਜੂਦਾ ਨਿਯਮਾਂ ਅਤੇ ਪਾਬੰਦੀਆਂ ਤਹਿਤ ਇਸ ਲਈ ਪਾਤਰ ਹੋਣ। ਇਸ ਤੋਂ ਪਹਿਲਾਂ ਉਹ ਲੰਡਨ ਦੇ ਹਿਥਰੋ ਹਵਾਈ ਅੱਡੇ ਤੋਂ ਹਾਂਗਕਾਂਗ, ਨਿਊਯਾਰਕ, ਲਾਸ ਏਂਜਲਸ, ਸ਼ੰਘਾਈ ਅਤੇ ਬਾਰਬਾਡੋਸ ਲਈ ਉਡਾਣਾਂ ਸ਼ੁਰੂ ਕਰ ਚੁੱਕੀ ਹੈ।

Coronavirus blood test . Coronavirus negative blood in laboratory.

Leave a Reply

Your email address will not be published. Required fields are marked *