Tuesday, November 24, 2020
Home > News > 26 ਅਗਸਤ ਤੱਕ ਲਗ ਗਿਆ ਲਾਕਡੌਨ ਜਿਆਦਾ ਕੇਸਾਂ ਨੂੰ ਦੇਖਦੇ ਹੋਏ ਏਥੇ

26 ਅਗਸਤ ਤੱਕ ਲਗ ਗਿਆ ਲਾਕਡੌਨ ਜਿਆਦਾ ਕੇਸਾਂ ਨੂੰ ਦੇਖਦੇ ਹੋਏ ਏਥੇ

ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮ – ਰ ਰਹੇ ਹਨ। ਇਸ ਦੀ ਵਜ੍ਹਾ ਨਾਲ ਦੁਨੀਆਂ ਵਿਚ ਬਹੁਤ ਸਾਰੇ ਦੇਸ਼ਾਂ ਨੇ ਤਾਲਾਬੰਦੀ ਕੀਤੀ ਹੋਈ ਸੀ ਅਤੇ ਹੋਲੀ ਹੋਲੀ ਇਹ ਤਾਲਾਬੰਦੀ ਹਟਾ ਦਿੱਤੀ ਸੀ। ਪਰ ਹੁਣ ਇਸ ਜਗ੍ਹਾ ਤੇ ਫਿਰ ਤਾਲਾਬੰਦੀ ਦਾ ਹੁਕਮ ਦੇ ਦਿੱਤਾ ਗਿਆ ਹੈ।

ਨਿਊਜ਼ੀਲੈਂਡ ਵਿਚ ਐਤਵਾਰ ਨੂੰ 13 ਨਵੇਂ ਕੋਰੋਨਾਵਾਇਰਸ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚ ਆਕਲੈਂਡ ਸਮੂਹ ਦੇ 12 ਲੋਕ ਸ਼ਾਮਲ ਹਨ। ਸਿਹਤ ਡਾਇਰੈਕਟਰ-ਜਨਰਲ ਐਸ਼ਲੇ ਬਲੂਮਫੀਲਡ ਨੇ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 13ਵਾਂ ਮਾਮਲਾ ਇਕ ਪ੍ਰਬੰਧਿਤ ਇਕਾਂਤਵਾਸ ਸੁਵਿਧਾ ਦਾ ਸੀ। 13 ਨਵੇਂ ਮਾਮਲਿਆਂ ਨੇ ਨਿਊਜ਼ੀਲੈਂਡ ਵਿਚ ਕੋਵਿਡ-19 ਮਾਮਲਿਆਂ ਦੀ ਕੁੱਲ ਗਿਣਤੀ 1,271 ਕਰ ਦਿੱਤੀ।

ਪ੍ਰਬੰਧਿਤ ਇਕਾਂਤਵਾਸ ਨਾਲ ਸਬੰਧਤ ਮਾਮਲੇ ਵਿਚ ਇਕ ਬੱਚਾ ਵੀ ਹੈ ਜੋ 3 ਅਗਸਤ ਨੂੰ ਦੁਬਈ ਦੇ ਰਸਤੇ ਅਫਗਾਨਿਸਤਾਨ ਤੋਂ ਨਿਊਜ਼ੀਲੈਂਡ ਪਰਤਿਆ ਹੈ। ਬਲੂਮਫੀਲਡ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਬਾਅਦ, ਕਮਿਊਨਿਟੀ ਦੇ 12 ਮਾਮਲਿਆਂ ਨੂੰ ਪਹਿਲਾਂ ਦੀ ਪੁਸ਼ਟੀ ਕੀਤੇ ਮਾਮਲਿਆਂ ਦੇ ਨਜ਼ਦੀਕੀ ਸੰਪਰਕ ਵਜੋਂ ਮੌਜੂਦਾ ਸ਼ਨਾਖਤ ਵਾਲੇ ਸਮੂਹ ਵਿਚ ਜੋੜਿਆ ਗਿਆ ਸੀ।ਸਿਹਤ ਮੰਤਰੀ ਕ੍ਰਿਸ ਹਿਪਕਿਨਸ ਦੁਆਰਾ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਉਦੋਂ ਹੀ ਟੈਸਟ ਲਈ ਜਾਣ ਜਦੋਂ ਉਹ ਲੰਬੇ ਸਮੇਂ ਤੋਂ ਬੀਮਾਰ ਹਨ। ਹਿਪਕਿਨਸ ਨੇ ਲੋਕਾਂ ਨੂੰ ਸੋਸ਼ਲ ਮੀਡੀਆ ‘ਤੇ ਅ ਫ ਵਾ – ਹਾਂ ਅਤੇ ਗਲਤ ਜਾਣਕਾਰੀ ਬਾਰੇ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ।

ਲੋਕਾਂ ਨੂੰ ਅਧਿਕਾਰਤ ਕੋਵਿਡ-19 ਸੰਪਰਕ ਟਰੇਸਿੰਗ ਐਪ ਨੂੰ ਡਾਊਨਲੋਡ ਕਰਨ ਲਈ ਵੀ ਉਤਸ਼ਾਹਤ ਕੀਤਾ ਗਿਆ।ਨਿਊਜ਼ੀਲੈਂਡ ਦੇ ਕਾਰੋਬਾਰਾਂ ਨੂੰ ਲੋਕਾਂ ਨੂੰ ਸਕੈਨ ਕਰਨ ਅਤੇ ਰਜਿਸਟਰ ਕਰਨ ਲਈ ਸੰਪਰਕ ਟਰੇਸਿੰਗ ਕਿ QR ਕੋਡ ਪ੍ਰਦਰਸ਼ਤ ਕਰਨ ਲਈ ਕਿਹਾ ਗਿਆ ਸੀ। ਸ਼ੁੱਕਰਵਾਰ ਨੂੰ, ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਆਕਲੈਂਡ ਖੇਤਰ ਲਈ ਅਲਰਟ ਲੈਵਲ 3 ਦੀ ਤਾਲਾਬੰਦੀ ਕਰਨ ਅਤੇ

coronavirus covid-2019 Girl in mask fear

ਅਲਰਟ ਪੱਧਰ ਦੇ 2 ਦੇ ਲਈ ਦੇਸ਼ ਦੇ ਬਾਕੀ ਹਿੱਸਿਆਂ ਲਈ 26 ਅਗਸਤ ਤੱਕ 12 ਦਿਨ ਜਾਰੀ ਰਹਿਣ ਦੀ ਪਾਬੰਦੀ ਘੋਸ਼ਿਤ ਕੀਤੀ।ਨਿਊਜ਼ੀਲੈਂਡ ਨੇ ਮਾਰਚ ਦੇ ਅਖੀਰ ਵਿਚ ਇੱਕ ਮਹੀਨਾ-ਲੰਬੀ ਰਾਸ਼ਟਰੀ ਚੇਤਾਵਨੀ ਪੱਧਰ 4 ਦੀ ਤਾਲਾਬੰਦੀ ਕੀਤੀ ਸੀ ਅਤੇ ਜੂਨ ਵਿਚ ਕੋਵਿਡ-19 ਲ – ੜਾ – l ਈ ਦੀ ਸ਼ੁਰੂਆਤੀ ਸਫਲਤਾ ਦਾ ਐਲਾਨ ਕੀਤਾ।

Leave a Reply

Your email address will not be published. Required fields are marked *