Tuesday, November 24, 2020
Home > News > ਮਾੜੀ ਖਬਰ – 31 ਅਗਸਤ ਤੱਕ ਇੰਡੀਆ ਦੀਆਂ ਇੰਟਰਨੈਸ਼ਨਲ ਫਲਾਈਟਾਂ ਬਾਰੇ ਹੋ ਗਿਆ ਇਹ ਵੱਡਾ ਐਲਾਨ

ਮਾੜੀ ਖਬਰ – 31 ਅਗਸਤ ਤੱਕ ਇੰਡੀਆ ਦੀਆਂ ਇੰਟਰਨੈਸ਼ਨਲ ਫਲਾਈਟਾਂ ਬਾਰੇ ਹੋ ਗਿਆ ਇਹ ਵੱਡਾ ਐਲਾਨ

ਹਾਂਗਕਾਂਗ ਨੇ ਅਗਸਤ ਦੇ ਅੰਤ ਤੱਕ ਏਅਰ ਇੰਡੀਆ ਦੀਆਂ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਹਾਂਗ ਕਾਂਗ ਜਾਣ ਵਾਲੀ ਇਕ ਏਅਰ ਲਾਈਨ ਦੀ ਉਡਾਣ ਤੋਂ ਬਾਅਦ ਜਾਂਚ ਵਿੱਚ ਪਾਇਆ ਗਿਆ ਕਿ ਕੁਝ ਯਾਤਰੀ ਕੋਰੋਨਾ ਦੀ ਲਾਗ ਤੋਂ ਪੀੜਤ ਸਨ। ਹਾਂਗ ਕਾਂਗ ਦੀ ਸਰਕਾਰ ਨੇ ਜੁਲਾਈ ਵਿਚ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਦੇਸ਼ ਵਿੱਚ ਆਉਣ ਵਾਲੇ ਭਾਰਤੀਆਂ ਲਈ ਯਾਤਰਾ ਤੋਂ 72 ਘੰਟੇ ਪਹਿਲਾਂ ਆਪਣੀ ਕੋਰੋਨਾ ਜਾਂਚ ਕਰਵਾਉਣਾ ਲਾਜ਼ਮੀ ਕਰ ਦਿੱਤਾ ਸੀ। 

ਸਰਕਾਰੀ ਅਧਿਕਾਰੀਆਂ ਮੁਤਾਬਿਕ, ‘ਹਾਲ ਹੀ ਵਿੱਚ ਏਅਰ ਇੰਡੀਆ ਦੀ ਇੱਕ ਉਡਾਣ ਤੋਂ ਹਾਂਗ ਕਾਂਗ ਪਹੁੰਚਣ ਵਾਲੇ ਕੁਝ ਯਾਤਰੀਆਂ ਨੂੰ ਕੋਰੋਨਾ ਦੀ ਲਾਗ ਤੋਂ ਪੀੜਤ ਪਾਇਆ ਗਿਆ। ਇਸ ਦੇ ਕਾਰਨ ਹਾਂਗਕਾਂਗ ਦੀ ਸਰਕਾਰ ਨੇ ਅਗਸਤ ਦੇ ਅੰਤ ਤੱਕ ਏਅਰ ਇੰਡੀਆ ਦੀਆਂ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧ ਵਿੱਚ ਏਅਰ ਇੰਡੀਆ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। 

ਏਅਰ ਲਾਈਨ ਨੇ ਸੋਮਵਾਰ ਨੂੰ ਟਵੀਟ ਕੀਤਾ ਸੀ, ‘ਹਾਂਗ ਕਾਂਗ ਦੇ ਅਧਿਕਾਰੀਆਂ ਵੱਲੋਂ ਲਾਈ ਗਈ ਪਾਬੰਦੀ ਕਾਰਨ ਦਿੱਲੀ ਤੋਂ ਹਾਂਗ ਕਾਂਗ ਜਾਣ ਵਾਲੀ ਏਆਈ 310/315 ਉਡਾਣ 18 ਅਗਸਤ ਨੂੰ ਮੁਲਤਵੀ ਕਰ ਦਿੱਤੀ ਗਈ ਹੈ। ਯਾਤਰੀ ਏਅਰ ਇੰਡੀਆ ਦੇ ਕਸਟਮਰ ਕੇਅਰ ਤੋਂ ਮਦਦ ਲੈ ਸਕਦੇ ਹਨ।’ 

ਹਾਂਗਕਾਂਗ ਨੇ ਭਾਰਤ ਤੋਂ ਇਲਾਵਾ ਬੰਗਲਾਦੇਸ਼, ਇੰਡੋਨੇਸ਼ੀਆ, ਕਜ਼ਾਕਿਸਤਾਨ, ਨੇਪਾਲ, ਪਾਕਿਸਤਾਨ, ਫਿਲਪੀਨਜ਼, ਦੱਖਣੀ ਅਫਰੀਕਾ ਅਤੇ ਅਮਰੀਕਾ ਤੋਂ ਆਉਣ ਵਾਲੇ ਯਾਤਰੀਆਂ ਲਈ ਯਾਤਰਾਂ ਤੋਂ ਪਹਿਲਾਂ ਕੋਰੋਨਾ ਜਾਂਚ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ।

ਇਨ੍ਹਾਂ ਦੇਸ਼ਾਂ ਦੀਆਂ ਏਅਰਲਾਈਨਾਂ ਨੂੰ ਉਡਾਣ ਤੋਂ ਪਹਿਲਾਂ ਯਾਤਰੀਆਂ ਨੂੰ ਕੋਰੋਨਾ ਨੈਗਟਿਵ ਹੋਣ ਦਾ ਸਰਟੀਫਿਕੇਟ ਸੌਂਪਣੇ ਪੈਂਦੇ ਹੈ। ਕੋਰੋਨਾ ਮਹਾਂਮਾਰੀ ਕਾਰਨ ਭਾਰਤ ਨੇ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਲਗਾਈ ਹੈ। ਹਾਲਾਂਕਿ, ਵੰਦੇ ਭਾਰਤ ਮਿਸ਼ਨ ਅਤੇ ਚੋਣਵੇਂ ਦੇਸ਼ਾਂ ਨਾਲ ਸਮਝੌਤੇ ਤਹਿਤ ਅੰਤਰਰਾਸ਼ਟਰੀ ਉਡਾਣਾਂ ਚਲਾਈਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *