Thursday, November 26, 2020
Home > News > ਇਸ ਜਗ੍ਹਾ ਤੋਂ ਇੰਟਰਨੈਸ਼ਨਲ ਫਲਾਈਟਾਂ ਖੋਲਣ ਲਈ ਹੋ ਗਿਆ ਇਹ ਵੱਡਾ ਐਲਾਨ

ਇਸ ਜਗ੍ਹਾ ਤੋਂ ਇੰਟਰਨੈਸ਼ਨਲ ਫਲਾਈਟਾਂ ਖੋਲਣ ਲਈ ਹੋ ਗਿਆ ਇਹ ਵੱਡਾ ਐਲਾਨ

ਕੋਰੋਨਾ ਵਾਇਰਸ ਨੇ ਸਾਰੀ ਦੁਨੀਆਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ ਇਸ ਤੋਂ ਬਚਣ ਲਈ ਸਾਰੀ ਦੁਨੀਆਂ ਤੇ ਸਰਕਾਰਾਂ ਵਲੋਂ ਤਰਾਂ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਇਹਨਾਂ ਵਿੱਚੋ ਇੱਕ ਵੱਡੀ ਪਾਬੰਦੀ ਇੰਟਰਨੈਸ਼ਨਲ ਫਲੈਟਾਂ ਦੇ ਬਾਰੇ ਵਿਚ ਹੈ। ਜਿਸ ਕਾਰਨ ਲੱਖਾਂ ਲੋਕ ਆਪਣੇ ਪ੍ਰੀਵਾਰਾਂ ਤੋਂ ਦੂਰ ਬੇਗਾਨੇ ਦੇਸ਼ਾਂ ਵਿਚ ਫਸ ਗਏ ਹਨ। ਹੁਣ ਇੰਟਰਨੈਸ਼ਨਲ ਫਲਾਈਟਾਂ ਨੂੰ ਖੋਲਣ ਦੇ ਬਾਰੇ ਇਸ ਦੇਸ਼ ਨੇ ਵੱਡਾ ਐਲਾਨ ਕਰ ਦਿੱਤਾ ਹੈ।

ਨੇਪਾਲ ਸਰਕਾਰ ਨੇ ਕਿਹਾ ਹੈ ਕਿ ਉਹ ਛੇ ਮਹੀਨਿਆਂ ਪਿੱਛੋਂ ਇਕ ਸਤੰਬਰ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰੇਗੀ। ਨੇਪਾਲ ਨੇ ਕੋਵਿਡ-19 ਕਰਕੇ 22 ਮਾਰਚ ਤੋਂ ਸਾਰੀਆਂ ਕੌਮਾਂਤਰੀ ਉਡਾਣਾਂ ਰੱਦ ਕਰ ਦਿੱਤੀਆਂ ਸਨ। ਸਰਕਾਰ ਨੇ ਕੌਮਾਂਤਰੀ ਉਡਾਣਾਂ 17 ਅਗਸਤ ਤੋਂ ਦੁਬਾਰਾ ਸ਼ੁਰੂ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ ਪ੍ਰੰਤੂ ਦੇਸ਼ ’ਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਨ ਇਹ ਮਿਆਦ 31 ਅਗਸਤ ਤਕ ਅੱਗੇ ਵਧਾ ਦਿੱਤੀ ਗਈ।

ਨੇਪਾਲ ਦੇ ਵਿੱਤ ਤੇ ਸੰਚਾਰ ਮੰਤਰੀ ਯੁਬਾਰਾਜ ਖਤੀਵਾਡਾ ਨੇ ਕਿਹਾ ਕਿ ਦੇਸ਼ ਦੇ ਸੱਭਿਆਚਾਰ, ਸੈਰਸਪਾਟਾ ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਇਕ ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਉਡਾਣਾਂ ਦੀ ਸਮਾਂ ਸਾਰਣੀ ਛੇਤੀ ਜਾਰੀ ਕਰਨਗੇ। ਇਸ ਸਮੇਂ ਮਾਨਵੀ ਆਧਾਰ ’ਤੇ ਸਿਰਫ਼ ਚਾਰਟਰਡ ਉਡਾਣਾਂ ਨੂੰ ਹੀ ਮਨਜ਼ੂਰੀ ਮਿਲੀ ਹੋਈ ਹੈ।

Commercial airliner in flight over a cloud covered background.

Leave a Reply

Your email address will not be published. Required fields are marked *