Thursday, November 26, 2020
Home > News > ਇੰਡੀਆ ਵਿਚ ਕੋਰੋਨਾ ਨਾਲੋਂ ਵੱਧ ਮੌਤਾਂ ਇਸ ਬਿਮਾਰੀ ਨਾਲ ਹੋ ਰਹੀਆਂ ਹਨ – ਤਾਜਾ ਵੱਡੀ ਖਬਰ

ਇੰਡੀਆ ਵਿਚ ਕੋਰੋਨਾ ਨਾਲੋਂ ਵੱਧ ਮੌਤਾਂ ਇਸ ਬਿਮਾਰੀ ਨਾਲ ਹੋ ਰਹੀਆਂ ਹਨ – ਤਾਜਾ ਵੱਡੀ ਖਬਰ

ਦੇਸ਼ ‘ਚ ਕੋਰੋਨਾ ਵਾਇਰਸ ਹੀ ਸਿਰਫ਼ ਅਜਿਹੀ ਬੀਮਾਰੀ ਨਹੀਂ ਹੈ, ਜਿਸ ਨੇ ਲੱਖਾਂ ਲੋਕਾਂ ਦੀ ਜਾਨ ਲਈ ਹੈ ਸਗੋਂ ਕਈ ਹੋਰ ਬੀਮਾਰੀਆਂ ਵੀ ਪਹਿਲਾਂ ਤੋਂ ਹੀ ਮੌਜੂਦ ਹਨ, ਜਿਸ ਕਾਰਨ ਲੱਖਾਂ ਲੋਕਾਂ ਦੀ ਜਾਨ ਗਈ ਹੈ। ਹਰ ਸਾਲ ਲੱਖਾਂ ਲੋਕ ਇਨ੍ਹਾਂ ਬੀਮਾਰੀਆਂ ਦਾ ਸ਼ਿ ਕਾ – ਰ ਹੁੰਦੇ ਹਨ ਅਤੇ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਇਨ੍ਹਾਂ ਬੀਮਾਰੀਆਂ ‘ਚ ਸਭਤੋਂ ਉੱਪਰ ਨਾਂ ਆਉਂਦੇ ਹੈਟਿਊਬਰਕਊਲੋਸਿਸ ਯਾਨੀ ਟੀਬੀ ਦਾ। ਦੁਨੀਆ ‘ਚ ਹਰ ਸਾਲ ਸਭ ਤੋਂ ਵੱਧ ਮੌਤਾਂ ਟੀਬੀ ਨਾਲ ਹੀ ਹੁੰਦੀਆਂ ਹਨ।

ਵਿਸ਼ਵ ਸਿਹਤ ਸੰਗਠਨ ਯਾਨੀ ਡਬਲਿਊ.ਐੱਚ.ਓ. ਅਨੁਸਾਰ ਹਰ ਸਾਲ ਦੁਨੀਆ ‘ਚ ਰਿਪੋਰਟ ਆਉਣ ਵਾਲੇ ਟਿਊਬਰਕਊਲੋਸਿਸ ਦੇ ਕੁੱਲ ਮਾਮਲਿਆਂ ‘ਚੋਂ ਇਕ ਤਿਹਾਈ ਭਾਰਤ ‘ਚ ਹੁੰਦੇ ਹਨ ਅਤੇ ਦੇਸ਼ ‘ਚ ਇਸ ਬੀਮਾਰੀ ਨਾਲ ਸਾਲਾਨਾ 4,80,000 ਲੋਕਾਂ ਦੀ ਮੌਤ ਹੁੰਦੀ ਹੈ। ਅੰਕੜਿਆਂ ਨੂੰ ਬਰੇਕ ਕਰਨ ‘ਤੇ ਸਥਿਤੀ ਹੋਰ ਵੀ ਖ ਤ – ਰ ਨਾ – ਕ ਲੱਗਦੀ ਹੈ, ਕਿਉਂਕਿ ਭਾਰਤ ਸਰਕਾਰ ਦਾ ਆਕਲਨ ਹੈ ਕਿ ਦੇਸ਼ ‘ਚ ਟੀਬੀ ਕਾਰਨ ਰੋਜ਼ਾਨਾ 1300 ਮੌਤਾਂ ਹੁੰਦੀਆਂ ਹਨ। ਹਾਲਾਂਕਿ ਭਾਰਤ ਪਿਛਲੇ 50 ਸਾਲਾਂ ਤੋਂ ਟੀਬੀ ਦੀ ਰੋਕ ਥਾ ਮ ‘ਚ ਲੱਗਾ ਹੋਇਆ ਹੈ ਪਰ ਹੁਣ ਵੀ ਇਸ ਨੂੰ ‘ਸਾਈਲੈਂਟ ਕਿਲਰ’ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ।

Portrait an unknown male doctor holding a stethoscope behind

ਇਹ ਕੋਰੋਨਾ ਵਾਇਰਸ ਦੇ ਦਸਤਕ ਦੇਣ ਤੋਂ ਪਹਿਲਾਂ ਦਾ ਆਕਲਨ ਹੈ। ਜਨਵਰੀ ਦੇ ਆਖਰੀ ਹਫ਼ਤੇ ਦੇ ਬਾਅਦ ਤੋਂ ਬਾਅਦਭਾਰਤ ‘ਚ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋਏ ਸਨ ਅਤੇ 24 ਮਾਰਚ ਨੂੰ ਦੇਸ਼ ਵਿਆਪੀ ਤਾਲਾਬੰਦੀ ਦਾ ਐਲਾਨ ਹੋਇਆ ਸੀ। ਸਰਕਾਰੀ ਅੰਕੜਿਆਂ ਦੀ ਤੁਲਨਾ ਕਰਨ ‘ਤੇ ਪਤਾ ਲੱਗਦਾ ਹੈ ਕਿ ਕੋਰੋਨਾ ਵਾਇਰਸ ਕਾਰਨ ਟੀਬੀ ਦੇ ਮਰੀਜ਼ਾਂ ਦੀ ਰਿਪੋਰਟਿੰਗ ਜਾਂ ਨੋਟੀਫਿਕੇਸ਼ਨ ਦੇ ਮਾਮਲਿਆਂ (ਇਸ ‘ਚ ਨਿੱਜੀ ਅਤੇ ਸਰਕਾਰੀ, ਦੋਵੇਂ ਹਸਪਤਾਲ ਸ਼ਾਮਲ ਹਨ) ‘ਚ ਅਚਾਨਕ ਗਿਰਾਵਟ ਦਰਜ ਕੀਤੀ ਹੈ ਅਤੇ ਮਾਮਲੇ ਡਿੱਗ ਕੇ ਲਗਭਗ ਅੱਧੇ ‘ਤੇ ਆ ਗਏ ਹਨ।

Leave a Reply

Your email address will not be published. Required fields are marked *