Tuesday, November 24, 2020
Home > News > ਪੰਜਾਬ :ਪਹਿਲਾਂ ਕਹਿੰਦੇ ਤੁਹਾਡਾ ਕਰੋਨਾ ਪੌਜੇਟਿਵ ਮਰੀਜ ਫਰਾਰ ਹੋ ਗਿਆ ਫਿਰ ਪਵਾਤੇ ਘਰੇ ਵੈਣ

ਪੰਜਾਬ :ਪਹਿਲਾਂ ਕਹਿੰਦੇ ਤੁਹਾਡਾ ਕਰੋਨਾ ਪੌਜੇਟਿਵ ਮਰੀਜ ਫਰਾਰ ਹੋ ਗਿਆ ਫਿਰ ਪਵਾਤੇ ਘਰੇ ਵੈਣ

ਬਠਿੰਡਾ : ਕੋਰੋਨਾ ਮਹਾਮਾਰੀ ਦੇ ਚੱਲਦੇ ਨਿੱਤ ਦਿਨ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ‘ਚ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਹੋ ਰਹੀ ਖੱ- ਜਲ ਖੁ- ਆਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪਟਿਆਲਾ ਦੇ ਨਿੱਜੀ ਹਸਪਤਾਲ ‘ਚ ਮਰੀਜ਼ ਨਾਲ। ਕੁੱ ਟ ਮਾ – ਰ। ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਬਠਿੰਡਾ ਸਿਵਲ ਹਸਪਤਾਲ ਸਵਾਲਾਂ ਦੇ ਘੇਰੇ ‘ਚ ਆ ਖੜ੍ਹਾ ਹੋਇਆ ਹੈ, ਜਿਥੇ ਇਕ ਪੁੱਤਰ ਇਨਸਾਫ਼ ਲਈ ਸਿਵਲ ਹਸਪਤਾਲ ਦੇ ਬਾਹਰ ਬੈਠ ਗਿਆ ਹੈ।

ਪੀੜਤ ਨੌਜਵਾਨ ਨੇ ਦੱਸਿਆ ਕਿ ਬੀਤੇ ਦਿਨ ਉਸ ਦੇ ਪਿਤਾ ਨੂੰ ਖੂ ਨ ‘ਚ ਇਨ-ਫੈ-ਕ-ਸ਼ਨ ਹੋਣ ਕਾਰਨ ਬਠਿੰਡਾ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਕਮਜ਼ੋ- ਰੀ ਕਾਰਨ ਉਸ ਨੂੰ ਵੀਲ੍ਹ ਚੇਅਰ ‘ਤੇ ਬਿਠਾ ਕੇ ਹਸਪਤਾਲ ਦੇ ਅੰਦਰ ਦਾਖ਼ਲ ਕੀਤਾ ਗਿਆ। ਡਾਕਟਰਾਂ ਵਲੋਂ ਟੈਸਟ ਉਪਰੰਤ ਉਸ ਦੇ ਪਿਤਾ ਨੂੰ ਕੋਰੋਨਾ ਪਾਜ਼ੇਟਿਵ ਕਰਾਰ ਦਿੱਤਾ, ਜਿਸ ਕਾਰਨ ਉਸ ਨੇ ਆਪਣੇ ਪਿਤਾ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਪਰ ਸਵੇਰੇ ਜਦੋਂ ਉਹ ਆਪਣੇ ਪਿਤਾ ਨੂੰ ਦੇਖਣ ਹਸਪਤਾਲ ਪਹੁੰਚਿਆਂ ਤਾਂ ਉਸ ਦੀ ਹੈਰਾਨੀ ਦੀ ਉਸ ਸਮੇਂ ਕੋਈ ਹੱ -ਦ ਨਾ ਰਹੀ।

ਜਦੋਂ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਦਾ ਮਰੀਜ਼ ਹਸਪਤਾਲ ਤੋਂ ਭੱਜ ਗਿਆ ਹੈ। ਚਾਰ ਘੰਟੇ ਹਸਪਤਾਲ ਦੇ ਬਾਹਰ ਬੈਠਣ ਮਗਰੋਂ ਡਾਕਟਰਾਂ ਨੇ ਇਕ ਹੋਰ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੇ ਮਰੀਜ਼ ਦੀ ਹਸਪਤਾਲ ‘ਚ ਮੌਤ ਹੋ ਗਈ ਹੈ ਇੰਨਾ ਹੀ ਨਹੀਂ ਪੁੱਤਰ ਨੇ ਦੋ -ਸ਼ ਲਗਾਇਆ ਕਿ ਹਸਪਤਾਲ ਸਟਾਫ਼ ਵਲੋਂ ਉਸ ਦੇ ਪਿਤਾ ਦੀ। ਦੇ – ਹ। ਤੱਕ ਦਿਖਾਈ ਨਹੀਂ ਜਾ ਰਹੀ।

Leave a Reply

Your email address will not be published. Required fields are marked *