Thursday, November 26, 2020
Home > News > ਪੰਜਾਬੀ ਇੰਡਸਟਰੀ ਦੇ ਇਸ ਮਸ਼ਹੂਰ ਗੀਤਕਾਰ ਦੀ ਅਚਾਨਕ ਹੋਈ ਮੌਤ ਤੇ ਹਰ ਪਾਸੇ ਛਾ ਗਿਆ ਸੋਗ-ਦੇਖੋ ਪੂਰੀ ਖ਼ਬਰ

ਪੰਜਾਬੀ ਇੰਡਸਟਰੀ ਦੇ ਇਸ ਮਸ਼ਹੂਰ ਗੀਤਕਾਰ ਦੀ ਅਚਾਨਕ ਹੋਈ ਮੌਤ ਤੇ ਹਰ ਪਾਸੇ ਛਾ ਗਿਆ ਸੋਗ-ਦੇਖੋ ਪੂਰੀ ਖ਼ਬਰ

ਰੈੱਡ ਲੀਫ਼’, ‘ਸਰਦਾਰ’ ਅਤੇ ‘ਗੁੱਤ ਨਾਰ ਦੀ’ ਵਰਗੇ ਮਕਬੂਲ ਗੀਤ ਲਿਖਣ ਵਾਲੇ ਗੀਤਕਾਰ ਗੁਰਿੰਦਰ ਸਿੰਘ ਕੁਰੜ ਦਾ ਬਰਨਾਲਾ ਦੇ ਪਿੰਡ ਕੁਰੜ ਵਿਖੇ ਗ਼ਮਗੀਨ ਮਾਹੌਲ ‘ਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪੰਜਾਬੀ ਸੰਗੀਤ ਜਗਤ ਅਤੇ ਪੰਜਾਬ ਦੀ ਸਿਆਸਤ ਦੀਆਂ ਕਈ ਹਸਤੀਆਂ ਨੇ ਨੌਜਵਾਨ ਗੀਤਕਾਰ ਨੂੰ ਸ਼ਰਧਾਂਜਲੀ ਦਿੱਤੀ।

ਦੱਸ ਦਈਏ ਕਿ ਗੁਰਿੰਦਰ ਸਿੰਘ ਕੁਰੜ ਡੇਢ ਸਾਲ ਪਹਿਲਾਂ ਆਪਣੀ ਪਤਨੀ ਕਿਰਨਪਾਲ ਕੌਰ ਸਮੇਤ ਐਡਮਿੰਟਨ, ਕੈਨੇਡਾ ਗਿਆ ਸੀ। ਇਸ ਸਭ ਦੇ ਚਲਦੇ ਗੁਰਿੰਦਰ ਸਿੰਘ ਸਰਾਂ ਦੀ ਐਡਮਿੰਟਨ, ਕੈਨੇਡਾ ‘ਚ ਬੀਤੀ 30 ਜੁਲਾਈ ਨੂੰ ਮੌਤ ਹੋ ਗਈ ਸੀ।

ਉਧਰ ਗੁਰਿੰਦਰ ਸਿੰਘ ਕੁਰੜ ਦੀ ਮੌਤ ਤੋਂ ਬਾਅਦ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ।ਦੱਸਣਯੋਗ ਹੈ ਕਿ ਗੁਰਿੰਦਰ ਸਿੰਘ ਕੁਰੜ ਪੰਜਾਬੀ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਸਨ। ਉਨ੍ਹਾਂ ਦੇ ਲਿਖੇ ਗੀਤ ਕਈ ਹਿੱਟ ਗਾਇਕਾਂ ਨੇ ਗਾਏ ਹਨ।

Leave a Reply

Your email address will not be published. Required fields are marked *