Thursday, November 26, 2020
Home > News > ਮੁੜ ਖੁਲਣ ਜਾ ਰਹੇ ਨੇ ਸਤੰਬਰ ਚ ਸਕੂਲ ,ਇਥੇ ਹੋ ਗਈਆਂ ਪੂਰੀਆਂ ਤਿਆਰੀਆਂ – ਤਾਜਾ ਵੱਡੀ ਖਬਰ

ਮੁੜ ਖੁਲਣ ਜਾ ਰਹੇ ਨੇ ਸਤੰਬਰ ਚ ਸਕੂਲ ,ਇਥੇ ਹੋ ਗਈਆਂ ਪੂਰੀਆਂ ਤਿਆਰੀਆਂ – ਤਾਜਾ ਵੱਡੀ ਖਬਰ

ਚਾਈਨਾ ਤੋਂ ਸ਼ੁਰੂ ਹੋਇਆ ਵਾਇਰਸ ਦੁਨੀਆਂ ਦੇ ਕੋਨੇ ਕੋਨੇ ਵਿਚ ਆਪਣੇ ਪੈਰ ਪਸਾਰ ਚੁੱਕਾ ਹੈ। ਸਾਰੀ ਦੁਨੀਆਂ ਹੀ ਇਸ ਦੇ ਕਰਕੇ ਪ੍ਰੇ ਸ਼ਾ – ਨ ਹੋਈ ਪਈ ਹੈ। ਕੋਰੋਨਾ ਵਾਇਰਸ ਦੇ ਚਲਦਿਆਂ ਵਿਸ਼ਵ ਭਰ ਵਿੱਚ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਘਰ ਰਹਿ ਰਹੇ ਵਿਦਿਆਰਥੀਆਂ ਨੂੰ ਸਕੂਲ ਅਧਿਆਪਕਾਂ ਵਲੋਂ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ਤਾਂ ਜੋ ਇਸ ਵਾਇਰਸ ਤੋਂ ਬਚਿਆ ਜਾ ਸਕੇ। ਇੰਡੀਆ ਵਿਚ ਵੀ ਕੋਰੋਨਾ ਦਾ ਕਰਕੇ ਸਾਰੇ ਸਕੂਲ ਕਾਲਜ ਬੰਦ ਪਏ ਹੋਏ ਹਨ। ਭਾਰਤੀ ਸਰਕਾਰ ਵੀ ਸਕੂਲਾਂ ਦੇ ਖੋਲਣ ਨੂੰ ਲੈ ਕੇ ਲੋਕਾਂ ਕੋਲੋਂ ਰਾਏ ਲੈ ਰਹੀ ਹੈ ਕੇ ਕਦੋਂ ਤੋਂ ਸਕੂਲਾਂ ਨੂੰ ਖੋਲਿਆ ਜਾਵੇ।

ਪਰ ਯੁਨਾਈਟਡ ਕਿੰਗਡਮ ਦੇ ਮੁੱਖ ਮੈਡੀਕਲ ਅਫਸਰਾਂ ਦਾ ਕਹਿਣਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਬੱਚਿਆਂ ਨੂੰ ਸਕੂਲ ਵਾਪਸ ਆਉਣਾ ਚਾਹੀਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਬੱਚਿਆਂ ਦੀ ਪੜ੍ਹਾਈ ਦਾ ਖੁੱਸਣਾ, ਉਨ੍ਹਾਂ ਲਈ ਕੋਵਿਡ-19 ਦੇ ਸੰਪਰਕ ‘ਚ ਆਉਣ ਨਾਲੋਂ ਵੀ ਬਹੁਤ ਵੱਡਾ ਜੋ– ਖ- ਮ ਹੋ ਸਕਦਾ ਹੈ। ਦੱਸ ਦੇਈਏ ਕਿ ਇੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੀਆਂ ਸਰਕਾਰਾਂ ਦੇ ਚੋਟੀ ਦੇ ਸਿਹਤ ਸਲਾਹਕਾਰਾਂ ਦਾ ਦੁਰਲੱਭ ਸਾਂਝਾ ਬਿਆਨ ਆਉਣ ਤੋਂ ਬਾਅਦ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਸ ਜੋਨਸਨ ਨੇ ਕਿਹਾ ਹੈ ਕਿ ਬੱਚਿਆਂ ਨੂੰ ਸਕੂਲ ਵਾਪਸ ਲਿਆਉਣ ਨੂੰ ਰਾਸ਼ਟਰੀ ਤੌਰ ’ਤੇ ਤਰਜੀਹ ਦਿੱਤੀ ਜਾਵੇ।

ਉਥੇ ਹੀ ਦੂਜੇ ਪਾਸੇ ਗ੍ਰਹਿ ਮੰਤਰਾਲੇ ਵੱਲੋਂ ਸ਼ਨੀਵਾਰ ਦੇਰ ਸ਼ਾਮ ਪ੍ਰਕਾਸ਼ਤ ਕੀਤੇ ਇਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਬੱਚਿਆਂ ਅਤੇ ਨੌਜਵਾਨਾਂ ਨੂੰ ਸਕੂਲ ਨਾ ਆਉਣ ਕਰਕੇ ਲੰਮੇ ਸਮੇਂ ਤੋਂ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਲਈ ਇਸ ਨੁਕਸਾਨ ਨੂੰ ਘੱਟ ਕਰਨ ਲਈ ਸਾਰਥਕ ਕਦਮ ਉਠਾਏ ਜਾਣ ਤਾਂ ਜੋ ਬੱਚਿਆਂ ਦੀ ਪੜ੍ਹਾਈ ਮੁੜ ਤੋਂ ਸ਼ੁਰੂ ਹੋ ਸਕੇ ।

ਉਨ੍ਹਾਂ ਆਪਣੇ ਬਿਆਨ ਵਿਚ ਕਿਹਾ ਹੈ ਕਿ ਜਿੱਥੇ ਸਕੂਲ ਦੀ ਘਾਟ ਨੇ ਅਸਮਾਨਤਾਵਾਂ ਵਿੱਚ ਵਾਧਾ ਕੀਤਾ ਅਤੇ ਮੌਕਿਆਂ ਨੂੰ ਘਟਾ ਦਿੱਤਾ ਉੱਥੇ ਹੀ ਸਰੀਰਕ ਅਤੇ ਮਾਨਸਿਕ ਸਿਹਤ ਦੇ ਮੁੱਦਿਆਂ ਨੂੰ ਹੋਰ ਵਧਾ ਸਕਦਾ ਹੈ। ਇਸਦੇ ਉਲਟ ਬੱਚਿਆਂ ਵਿੱਚ ਗੰ -ਭੀ – ਰ ਬੀਮਾਰੀ ਦੀ ਬਹੁਤ ਘੱਟ ਦਰ ਦੇ ਸਪੱਸ਼ਟ ਪ੍ਰਮਾਣ ਸਨ। ਉਨ੍ਹਾਂ ਵਲੋਂ ਕੋਰੋਨਾ ਨੂੰ ਕਾਫੀ ਮਾਤਰਾ ’ਚ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਸਦਕਾ ਮੌਤ ਦਾ ਅਸਧਾਰਨ ਤੌਰ ’ਤੇ ਘੱਟ ਜੋਖਮ ਹੈ।

ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਸਤੰਬਰ ਵਿੱਚ ਸਕੂਲ ਮੁੜ ਖੋਲ੍ਹਣਾ ਇੱਕ ਸਮਾਜਿਕ, ਆਰਥਿਕ ਅਤੇ ਨੈਤਿਕ ਜ਼ਰੂਰਤ ਹੈ। ਇਸ ਲਈ ਸਕੂਲਾਂ ਨੂੰ ਮੁੜ ਤੋਂ ਸ਼ੁਰੂ ਕਰਨਾ ਬੇਹੱਦ ਜਰੂਰੀ ਹੈ। ਜ਼ਿਕਰਯੋਗ ਹੈ ਕਿ ਹਸਪਤਾਲ ਵਿਚ ਭਰਤੀ ਹੋਣ ਵਾਲੇ ਕੋਰੋਨਾ ਦੇ ਲੱਛਣ ਮਾਮਲੇ ’ਚ 0-9 ਸਾਲ ਦੀ ਉਮਰ ਦੇ ਬੱਚਿਆਂ ਲਈ 0.1% ਅਤੇ 10-19 ਸਾਲ ਦੇ ਬੱਚਿਆਂ ਵਿਚ 0.3% ਹੋਣ ਦਾ ਅਨੁਮਾਨ ਹੈ। ਜਦੋਂਕਿ ਯੂ.ਕੇ. ਦੇ ਹਸਪਤਾਲ ਵਿਚ ਦਾਖਲੇ ਲਈ 4% ਤੋਂ ਵੱਧ ਦੀ ਦਰ ਹੈ।

Leave a Reply

Your email address will not be published. Required fields are marked *