Wednesday, November 25, 2020
Home > News > ਪੈ ਗਿਆ ਨਵਾਂ ਵੱਡਾ ਸਿਆਪਾ ਕੋਰੋਨਾ ਦਾ – ਆਈ ਇਹ ਵੱਡੀ ਨਵੀਂ ਮਾੜੀ ਖਬਰ

ਪੈ ਗਿਆ ਨਵਾਂ ਵੱਡਾ ਸਿਆਪਾ ਕੋਰੋਨਾ ਦਾ – ਆਈ ਇਹ ਵੱਡੀ ਨਵੀਂ ਮਾੜੀ ਖਬਰ

ਕੋਰੋਨਾ ਸ ਸਿਲਸਿਲਾ ਰੁਕਣਾ ਤਾਂ ਕੀ ਹੈ ਇਸ ਦੇ ਬਾਰੇ ਵਿਚ ਰੋਜਾਨਾ ਹੀ ਵਡੇ ਖੁਲਾਸੇ ਹੋ ਰਹੇ ਹਨ ਹੁਣ ਇੱਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣਕੇ ਦੁਨੀਆਂ ਭਰ ਦੇ ਡਾਕਟਰ ਹੈਰਾਨ ਰਹਿ ਗਏ ਹਨ। ਕੋਰੋਨਾ ਵਾਇਰਸ ਦੇ ਫੈਲਾ ਤੇ ਸਾਰੀ ਦੁਨੀਆਂ ਦੇ ਵਿਗਿਆਨੀ ਨਿਗ੍ਹਾ ਰੱਖ ਰਹੇ ਹਨ। ਹਾਂਗਕਾਂਗ ਦੇ ਤਾਜ਼ਾ ਮਾਮਲੇ ਨੇ ਇਕ ਵਾਰ ਫਿਰ ਸਾਰੀ ਦੁਨੀਆ ਨੂੰ ਚਿੰ – ਤਾ ਵਿਚ ਪਾ ਦਿੱਤਾ ਹੈ। ਅਪ੍ਰੈਲ ਦੇ ਮਹੀਨੇ ਵਿਚ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕਾ ਇਕ ਵਿਅਕਤੀ ਫਿਰ ਤੋਂ ਪੌਜੇਟਿਵ ਪਾਇਆ ਗਿਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕਈ ਮਹੀਨਿਆਂ ਦੇ ਬਾਅਦ ਫਿਰ ਤੋਂ ਪੌਜੇਟਿਵ ਪਾਇਆ ਗਿਆ ਹੈ।

33 ਸਾਲ ਦੇ ਇਸ ਵਿਅਕਤੀ ਨੂੰ ਹਵਾਈ ਅੱਡੇ ‘ਤੇ ਕੀਤੀ ਸਕ੍ਰੀਨਿੰਗ ਨਾਲ ਪਤਾ ਲੱਗਾ ਕਿ ਉਹ ਫਿਰ ਪੌਜੇਟਿਵ ਹੋ ਗਿਆ ਹੈ। ਇਹ ਵਿਅਕਤੀ ਠੀਕ ਹੋ ਜਾਣ ਦੇ ਸਾਢੇ ਚਾਰ ਮਹੀਨੇ ਬਾਅਦ ਦੁਬਾਰਾ ਪੌਜੇਟਿਵ ਹੋ ਗਿਆ। ਉਸ ਨੂੰ ਅਪ੍ਰੈਲ ਵਿਚ ਜਾਂਚ ਵਿਚ ਕੋਵਿਡ-19 ਨੈਗੇਟਿਵ ਹੋਣ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਪਰ 15 ਅਗਸਤ ਨੂੰ

ਜਦੋਂ ਇਹ ਵਿਅਕਤੀ ਯੂਰਪ ਤੋਂ ਹਾਂਗਕਾਂਗ ਪਰਤਿਆ ਤਾਂ ਹਵਾਈ ਅੱਡੇ ਦੀ ਸਕ੍ਰੀਨਿੰਗ ਵਿਚ ਉਸ ਦੇ ਪੌਜੇਟਿਵ ਹੋਣ ਦਾ ਖੁਲਾਸਾ ਹੋਇਆ। ਹਾਂਗਕਾਂਗ ਯੂਨੀਵਰਸਿਟੀ ਦੇ ਸ਼ੋਧ ਕਰਤਾਵਾਂ ਨੇ ਜੀਨੋਮਿਕ ਸੀਕਵੈਂਸ ਦੇ ਜ਼ਰੀਏ ਪਤਾ ਲਗਾਇਆ ਕਿ ਇਹ ਵਿਅਕਤੀ ਦੋ ਵੱਖ-ਵੱਖ ਸਟ੍ਰੇਨ ਨਾਲ ਪੌਜੇਟਿਵ ਹੋਇਆ ਹੈ। ਸ਼ੋਧ ਕਰਤਾਵਾਂ ਨੇ ਦੱਸਿਆ ਕਿ ਆਪਣੇ ਦੂਜੇ ਇਨਫੈਕਸ਼ਨ ਦੇ ਦੌਰਾਨ ਇਸ ਵਿਅਕਤੀ ਵਿਚ ਕੋਈ ਲੱਛਣ ਨਹੀਂ ਦਿਸੇ, ਜਿਸ ਨਾਲ ਪਤਾ ਚੱਲਦਾ ਹੈ ਕਿ ਦੂਜੀ ਵਾਰ ਦਾ ਇਨਫੈਕਸ਼ਨ ਬਹੁਤ ਹਲਕਾ ਹੋ ਸਕਦਾ ਹੈ।

ਇਹ ਅਧਿਐਨ ਕਲੀਨਿਕਲ ਇੰਫੈਕਸ਼ੀਅਸ ਡਿਜੀਜ਼ ਸੰਸਥਾ ਨਾਮਕ ਪੱਤਰਿਕਾ ਵਿਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ਦੇ ਮੁੱਖ ਲੇਖਕ ਕਵੋਕ-ਯੁੰਗ ਯੂ.ਐੱਨ. ਅਤੇ ਉਹਨਾਂ ਦੇ ਸਾਥੀਆਂ ਨੇ ਕਿਹਾ,”ਸਾਡੇ ਨਤੀਜਿਆਂ ਵਿਚ ਪਤਾ ਚੱਲਿਆ ਕਿ ਸਾਰਸ-ਕੋਵਿ-2 ਇਨਸਾਨਾਂ ਵਿਚ ਬਣਿਆ ਰਹਿ ਸਕਦਾ ਹੈ।” ਸ਼ੋਧ ਕਰਤਾਵਾਂ ਨੇ ਕਿਹਾ,”ਭਾਵੇਂ ਮਰੀਜ਼ਾਂ ਨੇ ਇਨਫੈਕਸ਼ਨ ਦੇ ਖਿਲਾਫ਼ ਇਮਿਊਨਿਟੀ ਵਿਕਸਿਤ ਕਰ ਲਈ ਹੋਵੇ, ਫਿਰ ਵੀ ਉਹ ਕੋਰੋਨਾ ਵਾਇਰਸ ਨੂੰ ਦੂਜਿਆਂ ਵਿਚ ਫੈਲਾ ਸਕਦੇ ਹਨ।”

ਜਦਕਿ ਕੁਝ ਮਰੀਜ਼ ਲੱਛਣ ਖਤਮ ਹੋਣ ਦੇ ਬਾਵਜੂਦ ਕਈ ਹਫਤਿਆਂ ਤੱਕ ਵਾਇਰਸ ਨਾਲ ਪੌਜੇਟਿਵ ਰਹਿੰਦੇ ਹਨ। ਸ਼ੋਧ ਕਰਤਾ ਹੁਣ ਤੱਕ ਇਸ ਗੱਲ ਨੂੰ ਨਹੀਂ ਸਮਝ ਪਾਏ ਹਨ ਕੀ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਪੁਰਾਣਾ ਇਨਫੈਕਸ਼ਨ ਫਿਰ ਤੋਂ ਹੋ ਰਿਹਾ ਹੈ, ਨਵਾਂ ਇਨਫੈਕਸ਼ਨ ਹੋ ਰਿਹਾ ਹੈ ਜਾਂ ਫਿਰ ਇਨਫੈਕਸ਼ਨ ਦਾ ਪਤਾ ਦੇਰੀ ਨਾਲ ਚੱਲ ਰਿਹਾ ਹੈ। ਸ਼ੋਧ ਕਰਤਾਵਾਂ ਨੇ ਕਿਹਾ,”ਕੋਵਿਡ-19 ਤੋਂ ਠੀਕ ਹੋਣ ਦੇ ਬਾਅਦ ਦੁਬਾਰਾ ਕੋਰੋਨਾ ਹੋਣ ਵਾਲੇ ਵਿਅਕਤੀ ਦਾ ਇਹ ਦੁਨੀਆ ਦਾ ਪਹਿਲਾ ਦਸਤਾਵੇਜ਼ ਹੈ।”

Leave a Reply

Your email address will not be published. Required fields are marked *