Tuesday, November 24, 2020
Home > News > ਕਰਲੋ ਘਿਓ ਭਾਂਡਾ ਏਅਰਟੈੱਲ ਵਰਤਣ ਵਾਲਿਆਂ ਲਈ ਆਈ ਇਹ ਮਾੜੀ ਖਬਰ

ਕਰਲੋ ਘਿਓ ਭਾਂਡਾ ਏਅਰਟੈੱਲ ਵਰਤਣ ਵਾਲਿਆਂ ਲਈ ਆਈ ਇਹ ਮਾੜੀ ਖਬਰ

ਇਸ ਵੇਲੇ ਦੀ ਵੱਡੇ ਖਬਰ ਏਅਰਟੈੱਲ ਦੀ ਸਿਮ ਵਰਤਣ ਵਾਲਿਆਂ ਲਈ ਆ ਰਿਹਾ ਜਿਹਨਾਂ ਲਈ ਮਾੜੀ ਖਬਰ ਆ ਰਹੀ ਹੈ। ਜਲਦੀ ਹੀ ਤੁਹਾਨੂੰ ਰੀਚਾਰਜ ਲਈ ਪਹਿਲਾਂ ਨਾਲੋਂ ਦੁਗਣੀ ਕੀਮਤ ਦੇਣੀ ਪੈ ਸਕਦੀ ਹੈ। ਭਾਰਤੀ ਏਅਰਟੈੱਲ ਦੇ ਫਾਊਂਡਰ ਅਤੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਨੇ ਆਉਣ ਵਾਲੇ ਸਮੇਂ ’ਚ ਵੱਡੇ ਟੈਰਿਫ ਹਾਈਕ ਦੇ ਸੰਕੇਤ ਦਿੰਦੇ ਹੋਏ ਕਿਹਾ ਹੈ ਕਿ ਗਾਹਕਾਂ ਨੂੰ ਜ਼ਿਆਦਾ ਕੀਮਤ ਚੁਕਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਹੁਣ 45 ਰੁਪਏ ਮਹੀਨਾ ਦੇ ਰਹੇ ਹੋ ਤਾਂ ਜਲਦੀ ਹੀ ਤੁਹਾਡਾ ਬਿੱਲ ਦੁਗਣੇ ਤੋਂ ਵੀ ਜ਼ਿਆਦਾ ਵਧ ਕੇ 100 ਰੁਪਏ ਮਹੀਨਾ ਹੋ ਜਾਵੇਗਾ।

100 ਰੁਪਏ ’ਚ ਮਿਲੇਗਾ 1 ਜੀ.ਬੀ. ਡਾਟਾ ਜਲਦੀ ਹੀ ਗਾਹਕਾਂ ਨੂੰ 160 ਰੁਪਏ ’ਚ 1.6 ਜੀ.ਬੀ. ਡਾਟਾ ਹੀ ਮਿਲਿਆ ਕਰੇਗਾ, ਜਾਂ ਫਿਰ ਉਨ੍ਹਾਂ ਨੂੰ ਜ਼ਿਆਦਾ ਕੀਮਤ ਚੁਕਾਉਣ ਲਈ ਤਿਆਰ ਹੋਣਾ ਪਵੇਗਾ। ਮਿੱਤਲ ਨੇ ਕਿਹਾ ਕਿ ਸਾਨੂੰ ਯੂ.ਐੱਸ. ਜਾਂ ਯੂਰਪ ਦੀ ਤਰ੍ਹਾਂ 50-60 ਡਾਲਰ ਤਾਂ ਨਹੀਂ ਚਾਹੀਦੇ ਪਰ 160 ਰੁਪਏ ’ਚ 16 ਜੀ.ਬੀ. ਡਾਟਾ ਪ੍ਰਤੀ ਮਹੀਨਾ ਦੇਣਾ ਜ਼ਿਆਦਾ ਦੇਰ ਤਕ ਨਹੀਂ ਚੱਲ ਸਕੇਗਾ। ਉਨ੍ਹਾਂ ਕਿਹਾ ਕਿ ਗਾਹਕਾਂ ਨੂੰ ਇਸ ਕੀਮਤ ’ਤੇ ਜਾਂ ਤਾਂ 1.6 ਜੀ.ਬੀ. ਡਾਟਾ ਮਿਲਣਾ ਚਾਹੀਦਾ ਹੈ ਜਾਂ ਫਿਰ ਕੀਮਤ ਵਧਾ ਦਿੱਤੀ ਜਾਵੇ। ਇਸ ਦਾ ਸਿੱਧਾ ਮਤਲਬ ਹੈ ਕਿ ਹੁਣ 10 ਰੁਪਏ ’ਚ ਮਿਲਣ ਵਾਲਾ 1 ਜੀ.ਬੀ. ਡਾਟਾ ਵਧ ਕੇ 100 ਰੁਪਏ ’ਚ 1 ਜੀ.ਬੀ. ਹੋ ਜਾਵੇਗੀ।

ਫਿਲਹਾਲ ਕੀ ਹੈ ਕੀਮਤ ਦੱਸ ਦੇਈਏ ਕਿ ਫਿਲਹਾਲ ਏਅਰਟੈੱਲ 199 ਰੁਪਏ ’ਚ 24 ਦਿਨਾਂ ਲਈ ਰੋਜ਼ਾਨਾ 1 ਜੀ.ਬੀ. ਡਾਟਾ ਦੇ ਰਹੀ ਹੈ। ਮਿੱਤਲ ਦੇ ਬਿਆਨ ਨੂੰ ਵੇਖੀਏ ਤਾਂ ਆਉਣ ਵਾਲੇ ਸਮੇਂ ’ਚ ਡਾਟਾ ਦਾ ਫਾਇਦਾ 10 ਗੁਣਾ ਤਕ ਘੱਟ ਕੇ 2.4 ਜੀ.ਬੀ. ਰਹਿ ਜਾਵੇਗਾ। ਇੰਨਾ ਹੀ ਨਹੀਂ, ਘੱਟੋ-ਘੱਟ ਰੀਚਾਰਜ ਦੀ ਕੀਮਤ ਵੀ ਘੱਟੋ-ਘੱਟ 100 ਰੁਪਏ ਮਹੀਨਾ ਹੋ ਜਾਵੇਗੀ। ਦੱਸ ਦੇਈਏ ਕਿ ਫਿਲਹਾਲ ਏਅਰਟੈੱਲ ਦੇ ਬੇਸ ਪਲਾਨ ਦੀ ਕੀਮਤ 45 ਰੁਪਏ ਮਹੀਨਾ ਹੈ।

ਰੈਵੇਨਿਊ ਵਧਾਉਣ ਦੀ ਲੋੜ ਸੁਨੀਲ ਮਿੱਤਲ ਦਾ ਕਹਿਣਾ ਹੈ ਕਿ ਇੰਡਸਟਰੀ ਨੂੰ ਸਥਿਰ ਬਣਾਉਣ ਲਈ 300 ਰੁਪਏ ਦੇ ਐਵਰੇਜ ਰੈਵੇਨਿਊ ’ਤੇ ਯੂਜ਼ਰ (ARPU) ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਗਲੇ 6 ਮਹੀਨਿਆਂ ’ਚ ਅਸੀਂ 200 ਰੁਪਏ ARPU ਦੇ ਪੱਧਰ ਨੂੰ ਯਕੀਨੀ ਤੌਰ ’ਤੇ ਪਾਰ ਕਰ ਲਵਾਂਗੇ ਅਤੇ ਸ਼ਾਇਦ 250 ਰੁਪਏ ਔਸਤ ਏ.ਆਰ.ਪੀ.ਯੂ. ਰਹੇਗਾ।

Leave a Reply

Your email address will not be published. Required fields are marked *