Thursday, November 26, 2020
Home > News > ਵਿਦੇਸ਼ ਤੋਂ ਪੰਜਾਬ ਲਈ ਆਈ ਇਹ ਅੱਤ ਮਾੜੀ ਖਬਰ ਛਾਇਆ ਸੋਗ ਵਿਛੇ ਸਥਿਰ

ਵਿਦੇਸ਼ ਤੋਂ ਪੰਜਾਬ ਲਈ ਆਈ ਇਹ ਅੱਤ ਮਾੜੀ ਖਬਰ ਛਾਇਆ ਸੋਗ ਵਿਛੇ ਸਥਿਰ

ਕਈਵਾਰ ਪ੍ਰੀਵਾਰ ਵਿਚ ਸਭ ਕੁਝ ਵਧੀਆ ਚਲ ਰਿਹਾ ਹੁੰਦਾ ਹੈ ਅਤੇ ਅਚਾਨਕ ਇਕ ਲਮਹਾ ਇਹੋ ਜਿਹਾ ਆਉਂਦਾ ਹੈ ਜੋ ਜਿੰਦਗੀ ਭਰ ਦਾ ਰੋਣਾ ਦੇ ਜਾਂਦਾ ਹੈ ਅਤੇ ਸਾਰੀਆਂ ਖੁਸ਼ੀਆਂ ਗਮ ਦੇ ਵਿਚ ਬਦਲ ਜਾਂਦੀਆਂ ਹਨ। ਅਜਿਹੀ ਹੀ ਇੱਕ ਮਾੜੀ ਖਬਰ ਅਮਰੀਕਾ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ।

ਫਰਿਜ਼ਨੋ ਦੇ ਲਾਗਲੇ ਸ਼ਹਿਰ ਕਲੋਵਸ ਵਿਚ ਉਸ ਸਮੇਂ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਜਦੋਂ ਲੰਘੇ ਹਫ਼ਤੇ ਪੰਜਾਬੀ ਜੋੜੇ ਨਾਲ ਸੜਕ ਦੁਰਘਟਨਾ ਹੋ ਗਈ , ਜਿਸ ਵਿਚ ਪਤਨੀ ਦੀ ਮੌਤ ਹੋ ਗਈ ਅਤੇ ਪਤੀ ਜ਼ਖਮੀ ਹੋ ਗਿਆ। ਉਹ ਜ਼ਿੰਦਗੀ ਤੇ ਮੌਤ ਵਿਚਾਲੇ। ਜੂਝ ਰਿਹਾ ਹੈ।

ਜਾਣਕਾਰੀ ਮੁਤਾਬਕ ਦਿਲਾਵਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਰਹਿ ਰਹੇ ਸਨ ਅਤੇ 7-8 ਮਹੀਨੇ ਪਹਿਲਾਂ ਹੀ ਉਨ੍ਹਾਂ ਦਾ ਪਰਿਵਾਰ ਪੰਜਾਬ ਤੋਂ ਅਮਰੀਕਾ ਉਨ੍ਹਾਂ ਕੋਲ ਪੱਕੇ ਤੌਰ ‘ਤੇ ਆਣ ਵੱਸਿਆ ਸੀ। ਉਹ ਆਪਣੀ ਪਤਨੀ ਸੁਖਜਿੰਦਰ ਕੌਰ ਨੂੰ ਕਾਰ ਸਿਖਾ ਰਹੇ ਸਨ ਕਿ ਸੈਂਟਰਲ ਐਵੇਨਿਊ ਅਤੇ ਟੈਂਪਰਿੰਸ ਸਟ੍ਰੀਟ ਤੇ ਸਟਾਪ ਸਾਈਨ ਮਿੱਸ ਕਰਨ ਕਰਕੇ ਉਨ੍ਹਾਂ ਦੀ ਕਾਰ ਡਲਿਵਰੀ ਟਰੱਕ ਨਾਲ ਜਾ। ਟ – ਕਰਾਈ। ਇਸ ਕਰਕੇ ਸੁਖਜਿੰਦਰ ਕੌਰ ਦੀ ਥਾਂ ‘ਤੇ ਹੀ ਮੌਤ ਹੋ ਗਈ ਅਤੇ ਦਿਲਾਵਰ ਸਿੰਘ ਜ਼ਖਮੀ ਹੋ ਗਏ। ਉਨ੍ਹਾਂ ਦੀਆਂ ਦੋ ਧੀਆਂ ਜਿਨ੍ਹਾਂ ਦੀ ਉਮਰ 17 ਅਤੇ 26 ਸਾਲ ਹੈ, ਇਸ ਸਮੇਂ ਸ ਦ – ਮੇ ਵਿਚ ਹਨ।

ਇਸ ਜੋੜੇ ਦਾ ਪਿਛਲਾ ਪਿੰਡ ਰੈਪਹੋਂ ਜ਼ਿਲ੍ਹਾ ਨਵਾਂਸ਼ਹਿਰ ਵਿਚ ਹੈ। ਸੁਖਜਿੰਦਰ ਕੌਰ ਦਾ ਅੰਤਿਮ ਸੰਸਕਾਰ ਸ਼ਾਂਤ ਭਵਨ ਫਿਊਨਰਲ ਹੋਮ ਫਾਊਲਰ ਵਿਖੇ 18 ਸਤੰਬਰ ਦੁਪਿਹਰ 11 ਤੋਂ 1 ਵਜੇ ਦਰਮਿਆਨ ਹੋਵੇਗਾ। ਉਪਰੰਤ ਭੋਗ ਗੁਰਦਵਾਰਾ ਸਿੱਖ ਸੈਂਟਰ ਆਫ ਪੈਸੇਫਿੱਕ ਕੋਸਟ ਸਿਲਮਾ ਵਿਖੇ ਪਵੇਗਾ।

Leave a Reply

Your email address will not be published. Required fields are marked *