Sunday, November 29, 2020
Home > News > ਹੁਣ WHO ਨੇ ਕੋਰੋਨਾ ਵਾਇਰਸ ਬਾਰੇ ਦੁਨੀਆਂ ਨੂੰ ਦਿੱਤੀ ਇਹ ਸਖਤ ਚੇਤਾਵਨੀ

ਹੁਣ WHO ਨੇ ਕੋਰੋਨਾ ਵਾਇਰਸ ਬਾਰੇ ਦੁਨੀਆਂ ਨੂੰ ਦਿੱਤੀ ਇਹ ਸਖਤ ਚੇਤਾਵਨੀ

ਚੀਨ ਤੋਂ ਸ਼ੁਰੂ ਹੋਇਆ ਇਹ ਕੋਰੋਨਾ ਵਾਇਰਸ ਰੁਕਣ ਦਾ ਨਾਮ ਹੀ ਨਹੀ ਲੈ ਰਿਹਾ। ਸਾਰੀ ਦੁਨੀਆਂ ਵਿਚ ਇਸ ਵਾਇਰਸ ਨੇ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ। ਰੋਜਾਨਾ ਲੱਖਾਂ ਦੀ ਗਿਣਤੀ ਵਿਚ ਕੋਰੋਨਾ ਪੌਜੇਟਿਵ ਸਾਹਮਣੇ ਆ ਰਹੇ ਹਨ। ਕੁਦਰਤੀ ਤੌਰ ‘ਤੇ ਹਰਡ ਇਮਿਊਨਿਟੀ ਦਾ ਇੰਤਜ਼ਾਰ ਕਰਨਾ ਖ਼ -ਤ- ਰ- ਨਾ- ਕ ਹੋ ਸਕਦਾ ਹੈ। ਇਸ ਨਾਲ ਕਈ ਲੋਕਾਂ ਦੀ ਜਾਨ ਜਾ ਸਕਦੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਕੋਵਿਡ-19 ਟੈਕਨੀਕਲ ਲੀਡ ਮਾਰੀਆ ਵਾਨ ਕਰਖੋਵ ਨੇ ਵੀਰਵਾਰ ਨੂੰ ਇਹ ਗੱਲ ਕਹੀ।

ਕਰਖੋਵ ਨੇ ਕਿਹਾ ਕਿ ਅਸੀਂ ਇਸ ਦਿਸ਼ਾ ਵਿਚ ਕੰਮ ਕਰ ਰਹੇ ਹਾਂ ਕਿ ਇਕ ਸੁਰੱਖਿਅਤ ਅਤੇ ਪ੍ਰਭਾਵੀ ਵੈਕਸੀਨ ਬਣਾਈ ਜਾਏ ਜਿਸ ਤੋਂ ਵੱਡੀ ਆਬਾਦੀ ਨੂੰ ਸੁਰੱਖਿਅਤ ਕਰਦੇ ਹੋਏ ਇਨਫੈਕਸ਼ਨ ਨੂੰ ਵਧਣ ਤੋਂ ਰੋਕਿਆ ਜਾਵੇ। ਕੁਦਰਤੀ ਤੌਰ ‘ਤੇ ਹਰਡ ਇਮਿਊਨਿਟੀ ਦੇ ਇੰਤਜ਼ਾਰ ਨਾਲ ਕਈ ਲੋਕਾਂ ਦੀ ਜਾਨ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਰੀਬ 65 ਤੋਂ 70 ਫ਼ੀਸਦੀ ਆਬਾਦੀ ਵਿਚ ਇਮਿਊਨਿਟੀ ਬਣਨ ਨਾਲ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਇਸ ਲਈ ਵੈਕਸੀਨ ਹੀ ਸਭ ਤੋਂ ਪ੍ਰਭਾਵੀ ਤਰੀਕਾ ਹੈ।

ਚੀਨ ‘ਚ ਕੋਵਿਡ ਦੇ ਸਰੋਤ ਦੀ ਜਾਂਚ ‘ਚ ਕਈ ਦੇਸ਼ਾਂ ਦੀ ਰੁਚੀ ਡਬਲਯੂਐੱਚਓ ਦੇ ਹੈਲਥ ਐਮਰਜੈਂਸੀ ਪ੍ਰੋਗਰਾਮ ਦੇ ਐਗਜ਼ੈਕਟਿਵ ਡਾਇਰੈਕਟਰ ਮਾਈਕਲ ਰੇਯਾਨ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਸਰੋਤ ਨੂੰ ਜਾਣਨ ਲਈ ਚੀਨ ਵਿਚ ਭੇਜੇ ਜਾਣ ਵਾਲੇ ਅੰਤਰਰਾਸ਼ਟਰੀ ਮਿਸ਼ਨ ਵਿਚ ਕਈ ਦੇਸ਼ਾਂ ਨੇ ਰੁਚੀ ਦਿਖਾਈ ਹੈ। ਉਨ੍ਹਾਂ ਦੱਸਿਆ ਕਿ ਇਕ ਅੰਤਰਰਾਸ਼ਟਰੀ ਟੀਮ ਬਣਾਈ ਜਾ ਰਹੀ ਹੈ ਅਤੇ ਇਸ ਦਾ ਹਿੱਸਾ ਬਣਨ ਦੇ ਕਈ ਦੇਸ਼ ਇੱਛੁਕ ਹਨ। ਇਹ ਟੀਮ ਵੁਹਾਨ ਵਿਚ ਜਾ ਕੇ ਚੀਨ ਦੇ ਅਧਿਕਾਰੀਆਂ ਨਾਲ ਮਿਲ ਕੇ ਵਾਇਰਸ ਦੇ ਮੂਲ ਦਾ ਪਤਾ ਲਗਾਏਗੀ।

Leave a Reply

Your email address will not be published. Required fields are marked *