Thursday, November 26, 2020
Home > News > ਪੰਜਾਬ ਚ ਇਥੇ ਕੋਰੋਨਾ ਹਨੇਰੀ ਹੋ ਗਈ ਤੇਜ ਇਕੋ ਥਾਂ ਤੋਂ ਇਕੱਠੇ ਮਿਲੇ 316 ਪੌਜੇਟਿਵ

ਪੰਜਾਬ ਚ ਇਥੇ ਕੋਰੋਨਾ ਹਨੇਰੀ ਹੋ ਗਈ ਤੇਜ ਇਕੋ ਥਾਂ ਤੋਂ ਇਕੱਠੇ ਮਿਲੇ 316 ਪੌਜੇਟਿਵ

ਪੰਜਾਬ ਚ ਕੋਰੋਨਾ ਦਾ ਫੈਲਾਅ ਰੋਜਾਨਾ ਵਧਦਾ ਹੀ ਜਾ ਰਿਹਾ ਹੈ। ਹਰ ਰੋਜ ਪੰਜਾਬ ਚ ਹਜਾਰ ਤੋਂ ਜਿਆਦਾ ਪੌਜੇਟਿਵ ਕੇਸ ਆ ਰਹੇ ਹਨ। ਜਿਸ ਨਾਲ ਪੰਜਾਬ ਅੰਦਰ ਮਰੀਜਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਪੰਜਾਬ ‘ਚ ਜਿਥੇ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ, ਉਥੇ ਹੀ ਲੁਧਿਆਣਾ ਜ਼ਿਲ੍ਹਾ ‘ਚ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜ਼ਿਲ੍ਹੇ ‘ਚ ਸਨੀਚਰ ਵਾਰ ਵੀ ਕੋਰੋਨਾ ਦੇ 316 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 20 ਮਰੀਜ਼ਾਂ ਦੀ ਮੌਤ ਹੋਈ ਹੈ।

ਜਾਣਕਾਰੀ ਮੁਤਾਬਕ ਲੁਧਿਆਣਾ ਜ਼ਿਲ੍ਹੇ ‘ਚ ਸਨੀਚਰ ਵਾਰ 316 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜਿਨ੍ਹਾਂ ‘ਚੋਂ 280 ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ ਤੇ ਬਾਕੀ 36 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਸਨੀਚਰ ਵਾਰ ਕੋਰੋਨਾ ਕਾਰਣ 20 ਲੋਕਾਂ ਦੀ ਮੌਤ ਵੀ ਹੋਈ ਹੈ, ਜਿਨ੍ਹਾਂ ‘ਚ 17 ਲੋਕ ਲੁਧਿਆਣਾ ਜ਼ਿਲ੍ਹੇ ਦੇ ਹਨ ਅਤੇ ਬਾਕੀ 3 ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ ਤੇ ਬਠਿੰਡਾ ਨਾਲ ਸਬੰਧਿਤ ਹਨ।

Leave a Reply

Your email address will not be published. Required fields are marked *